11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨਗਰ ਕੌਂਸਲ ’ਚ 13 ਸਾਲਾਂ ਤੋਂ ਕੱਚੇ ਸਟ੍ਰੀਟ ਲਾਈਟ ਆਪਰੇਟਰ ਪੱਕੇ ਹੋਣ ਦੀ ਆਸ ’ਚ ਰਿਟਾਇਰਮੈਂਟ ਕੰਢੇ ਪੁੱਜੇ

ਰਾਏਕੋਟ , 11 ਨਵੰਬਰ ( ਸੁਸ਼ੀਲ )- ਨਗਰ ਕੌਂਸਲ ਰਾਏਕੋਟ ਅਧੀਨ ਪਿਛਲੇ ਲੰਮੇ ਸਮੇਂ ਤੋਂ ਕੱਚੇ ਤੌਰ ’ ਤੇ ਸ਼ਹਿਰ ਦੀ ਰੌਸ਼ਨੀ ਵਿਵਸਥਾ ਨੂੰ ਸੰਭਾਲ ਰਹੇ ਸਟ੍ਰੀਟ ਲਾਈਟ ਆਪਰੇਟਰ ( ਇਲੈਕਟ੍ਰੀਸ਼ਨ ) ਸਰਕਾਰ ਦੀਆਂ ਬੇਰੁਖੀ ਨੀਤੀਆਂ ਕਾਰਨ ਡੂੰਘੀ ਨਿਰਾਸ਼ਾ ਦੇ ਆਲਮ ਵਿਚ ਹਨ । ਪੱਕੇ ਹੋਣ ਦੀ ਉਡੀਕ ਕਰਦੇ - ਕਰਦੇ ਇਹ ਮੁਲਾਜ਼ਮ ਹੁਣ ਆਪਣੀ ਸਰਵਿਸ ਦੀ ਉਮਰ ਦੇ ਆਖਰੀ ਪੜਾਅ ‘ ਤੇ ਪਹੁੰਚ ਚੁੱਕੇ ਹਨ , ਪਰ ਸਰਕਾਰ ਵਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਇਲੈਕਟ੍ਰੀਸ਼ਨ ਦਲਜੀਤ ਸਿੰਘ ਤੇ ਸਾਥੀ ਮੁਲਾਜ਼ਮ। ਤਸਵੀਰ: ਸੁਸ਼ੀਲ 12-11-2026
ਰਾਏਕੋਟ , 11 ਨਵੰਬਰ ( ਸੁਸ਼ੀਲ )- ਨਗਰ ਕੌਂਸਲ ਰਾਏਕੋਟ ਅਧੀਨ ਪਿਛਲੇ ਲੰਮੇ ਸਮੇਂ ਤੋਂ ਕੱਚੇ ਤੌਰ ’ ਤੇ ਸ਼ਹਿਰ ਦੀ ਰੌਸ਼ਨੀ ਵਿਵਸਥਾ ਨੂੰ ਸੰਭਾਲ ਰਹੇ ਸਟ੍ਰੀਟ ਲਾਈਟ ਆਪਰੇਟਰ ( ਇਲੈਕਟ੍ਰੀਸ਼ਨ ) ਸਰਕਾਰ ਦੀਆਂ ਬੇਰੁਖੀ ਨੀਤੀਆਂ ਕਾਰਨ ਡੂੰਘੀ ਨਿਰਾਸ਼ਾ ਦੇ ਆਲਮ ਵਿਚ ਹਨ । ਪੱਕੇ ਹੋਣ ਦੀ ਉਡੀਕ ਕਰਦੇ - ਕਰਦੇ ਇਹ ਮੁਲਾਜ਼ਮ ਹੁਣ ਆਪਣੀ ਸਰਵਿਸ ਦੀ ਉਮਰ ਦੇ ਆਖਰੀ ਪੜਾਅ ‘ ਤੇ ਪਹੁੰਚ ਚੁੱਕੇ ਹਨ , ਪਰ ਸਰਕਾਰ ਵਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ । ਆਪਣਾ ਦਰਦ ਬਿਆਨ ਕਰਦਿਆਂ ਸਟ੍ਰੀਟ ਲਾਈਟ ਆਪਰੇਟਰ ਦਲਜੀਤ ਸਿੰਘ ਗੋਰਾ , ਲਖਵੀਰ ਸਿੰਘ , ਜਸਮੇਲ ਸਿੰਘ ਅਤੇ ਦੀਪਕ ਧਾਲੀਵਾਲ ਆਦਿ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਕਈ ਕਰਮਚਾਰੀ ਪਿਛਲੇ ਕਰੀਬ 13 ਸਾਲਾਂ ਤੋਂ ਲਗਾਤਾਰ ਰਾਏਕੋਟ ਸ਼ਹਿਰ ਅੰਦਰ ਸਟ੍ਰੀਟ ਲਾਈਟਾਂ ਦੇ ਰੱਖ - ਰਖਾਅ ਤੇ ਇਲੈਕਟ੍ਰੀਸ਼ਨ ਵਜੋਂ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ । ਇਨ੍ਹਾਂ ਲੰਮਾ ਅਰਸਾ ਗੁਜ਼ਰ ਜਾਣ ਦੇ ਬਾਵਜੂਦ ਵੀ ਨਾ ਤਾਂ ਸਰਕਾਰ ਨੇ ਉਨ੍ਹਾਂ ਨੂੰ ਪੱਕਾ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਡੀ . ਸੀ . ਰੇਟ ਅਨੁਸਾਰ ਬਣਦੀਆਂ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ । ਉਹ ਅੱਜ ਵੀ ਠੇਕੇਦਾਰੀ ਸਿਸਟਮ ਦੇ ਸ਼ਿਕੰਜੇ ਵਿਚ ਫਸੇ ਹੋਏ ਹਨ ਅਤੇ ਬਹੁਤ ਹੀ ਮਾਮੂਲੀ ਤਨਖ਼ਾਹਾਂ ’ ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ । ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਲੰਮੇ ਸੰਘਰਸ਼ ਤੋਂ ਬਾਅਦ ਜਦੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਉਮੀਦ ਬੱਝੀ ਸੀ ਤਾਂ ਸਰਕਾਰ ਨੇ ਅਚਾਨਕ ‘ ਡਿਪਲੋਮਾ ਹੋਲਡਰ ’ ਹੋਣ ਦੀ ਸ਼ਰਤ ਥੋਪ ਕੇ ਉਨ੍ਹਾਂ ਦੇ ਸੁਪਨਿਆਂ ’ ਤੇ ਪਾਣੀ ਫੇਰ ਦਿੱਤਾ । ਪੀੜਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੰਮੇ ਤਜਰਬੇ ਅਤੇ ਉਮਰ ਦੇ ਤਕਾਜ਼ੇ ਨੂੰ ਧਿਆਨ ਵਿੱਚ ਰੱਖਦਿਆਂ ਡਿਪਲੋਮੇ ਦੀ ਸ਼ਰਤ ਤੁਰੰਤ ਰੱਦ ਕੀਤੀ ਜਾਵੇ । ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹ ਤਿੱਖੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਗੇ ।
Ad Position 22
No active advertisement
ਪਿਛਲੀ ਖ਼ਬਰ ਜੀ. ਐਚ. ਜੀ. ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਆਲ ਇੰਡੀਆ ਗਰਲਜ਼ ਟ੍ਰੈਕਿੰਗ ਕੈਂਪ ’ਚ ਲਿਆ ਹਿੱਸਾ ਅਗਲੀ ਖ਼ਬਰ ਸਵ. ਮਾ. ਪੂਰਨ ਸਿੰਘ ਸਲੇਮਪੁਰ ਨੂੰ ਸ਼ਰਧਾਂਜਲੀਆਂ ਭੇਟ
Ad Position 24