12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੰਵਲਜੀਤ ਸਿੰਘ ਮੱਲ੍ਹਾ ਨੂੰ ਜਥੇਬੰਦਕ ਸਕੱਤਰ ਬਣਾਉਣ ’ਤੇ ਹਾਈਕਮਾਨ ਦਾ ਕੀਤਾ ਧੰਨਵਾਦ

ਜਗਰਾਉਂ, 11 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਸ: ਭਾਗ ਸਿੰਘ ਮੱਲ੍ਹਾ ਦੇ ਸਪੁੱਤਰ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਬਣਾਉਣ ’ਤੇ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਵਧਾਈ ਦਿੱਤੀ ਗਈ ਅਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਵਧੀਆ ਫ਼ੈਸਲਾ ਹੈ ਤੇ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਨੇ ਕਿਹਾ ਕਿ ਸ: ਕੰਵਲਜੀਤ ਸਿੰਘ ਮੱਲ੍ਹਾ ਸਾਡੇ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਹਨ, ਇੰਨ੍ਹਾਂ ਦਾ ਸ਼ਹਿਰ ਤੇ ਇਲਾਕੇ ਵਿਚ ਵੱਡਾ ਅਧਾਰ ਹੈ।

Ad Position 21
No active advertisement
ਸ਼੍ਰੋਮਣੀ ਅਕਾਲੀ ਦਲ (ਬ) ਦੇ ਜਥੇਬੰਦਕ ਸਕੱਤਰ ਚੁਣੇ ਸ: ਕੰਵਲਜੀਤ ਸਿੰਘ ਮੱਲ੍ਹਾ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਦੀ ਤਸਵੀਰ। 12-08-2026
ਜਗਰਾਉਂ, 11 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਸ: ਭਾਗ ਸਿੰਘ ਮੱਲ੍ਹਾ ਦੇ ਸਪੁੱਤਰ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਬਣਾਉਣ ’ਤੇ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਵਧਾਈ ਦਿੱਤੀ ਗਈ ਅਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਵਧੀਆ ਫ਼ੈਸਲਾ ਹੈ ਤੇ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਨੇ ਕਿਹਾ ਕਿ ਸ: ਕੰਵਲਜੀਤ ਸਿੰਘ ਮੱਲ੍ਹਾ ਸਾਡੇ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਹਨ, ਇੰਨ੍ਹਾਂ ਦਾ ਸ਼ਹਿਰ ਤੇ ਇਲਾਕੇ ਵਿਚ ਵੱਡਾ ਅਧਾਰ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਲੋਕ ਸੇਵਾ ਨੂੰ ਸਮਰਪਿਤ ਹੈ ਅਤੇ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜਿਆ ਹੋਇਆ ਪਰਿਵਾਰ ਹੈ। ਪ੍ਰਧਾਨ ਬਾਂਕਾ ਨੇ ਕਿਹਾ ਕਿ ਇਸ ਪਰਿਵਾਰ ਦੀ ਲੋਕਪ੍ਰਿਅਤਾ ਕਾਰਨ ਸ: ਭਾਗ ਸਿੰਘ ਮੱਲ੍ਹਾ ਤਿੰਨ ਵਾਰ ਜਗਰਾਉਂ ਹਲਕੇ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਹਰ ਵਰਗ ਦੇ ਲੋਕ ਇੰਨ੍ਹਾਂ ਨਾਲ ਸਨੇਹ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਹਰ ਇਕ ਦੇ ਦੁੱਖ ਸੁੱਖ ’ਚ ਸਰੀਕ ਹੁੰਦਾ ਹੈ ਅਤੇ ਸ: ਮੱਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਹੁਣ ਨਾਅਰਿਆਂ ਨਹੀਂ, ਨਤੀਜਿਆਂ ਵਾਲੀ ਸਰਕਾਰ ਚਾਹੁੰਦੇ ਹਨ-ਜਸਕਰਨ ਦਿਉਲ ਅਗਲੀ ਖ਼ਬਰ ਕਮਲਜੀਤ ਸਿੰਘ ਮੱਲ੍ਹਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਥੇਬੰਦਕ ਸਕੱਤਰ ਲਾਏ ਜਾਣ ’ਤੇ ਆਗੂਆਂ ਨੇ ਦਿੱਤੀ ਮੁਬਾਰਕਬਾਦ
Ad Position 24