ਗੁਰੂ ਨਾਨਕ ਦੇਵ ਆਈ.ਟੀ.ਆਈ. ਮਾਣੂੰਕੇ ਦਾ ਨਤੀਜਾ ਰਿਹਾ ਸ਼ਾਨਦਾਰ
ਹਠੂਰ, 11 ਅਗਸਤ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਵਿਖੇ ਸਫਲਤਾ ਪੂਰਬਕ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਆਈ. ਟੀ.
ਹਠੂਰ, 11 ਅਗਸਤ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਵਿਖੇ ਸਫਲਤਾ ਪੂਰਬਕ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਆਈ.ਟੀ.ਆਈ. ਮਾਣੂੰਕੇ ਦਾ ਸਾਲ 2025-26 ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਬਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਵਿਖੇ ਚੱਲ ਰਹੇ ਕੋਰਸਾਂ ’ਚ ਕੌਸਮੈਟੋਲੋਜ਼ੀ ਟਰੇਡ ਦੀ ਸਿਖਿਆਰਥਣ ਗੁਰਵਿੰਦਰ ਕੌਰ ਨੇ 90 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕੋਪਾ ਟਰੇਡ ’ਚੋਂ ਕਰਮਜੀਤ ਕੌਰ ਨੇ 89.6 ਫ਼ੀਸਦੀ ਅੰਕ, ਪਲੰਬਰ ਟਰੇਡ ’ਚੋਂ ਜਸਕਰਨ ਸਿੰਘ ਨੇ 89.8 ਫ਼ੀਸਦੀ ਅੰਕ, ਵੈਲਡਰ ਟਰੇਡ ’ਚੋਂ ਗੁਰਜੀਤ ਸਿੰਘ ਨੇ 89.3 ਫ਼ੀਸਦੀ ਅੰਕ, ਇਲੈਕਟ੍ਰੀਸ਼ਨ ਟਰੇਡ ’ਚੋਂ ਸੁਦੇਸ਼ ਰਾਣੀ ਨੇ 87 ਫ਼ੀਸਦੀ, ਇਲੈਕਟ੍ਰੀਸ਼ਨ ਟਰੇਡ ਦੂਜਾ ਸਾਲ ’ਚੋਂ ਜਸਮਨ ਸਿੰਘ ਨੇ 86 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਚੇਅਰਮੈਨ ਬਲਵੀਰ ਸਿੰਘ ਸੰਧੂ ਨੇ ਇਸ ਮੌਕੇ ਉਕਤ ਸਮੂਹ ਅੱਵਲ ਰਹੇ ਸਿਖਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸੰਸਥਾ ਸਿਖਿਆਰਥੀਆਂ ਦੇ ਉਜ਼ਵਲ ਭਵਿੱਖ ਲਈ ਹਮੇਸ਼ਾ ਤੋਂ ਤਨਦੇਹੀ ਤੇ ਮਿਹਨਤ ਨਾਲ ਸਿਖਲਾਈ ਦਿੰਦੀ ਆ ਰਹੀ ਹੈ ਅਤੇ ਇਸ ਦੇ ਨਤੀਜੇ ਹਮੇਸ਼ਾਂ ਸ਼ਾਨਦਾਰ ਰਹੇ ਹਨ। ਇਸ ਮੌਕੇ ਸੰਸਥਾ ਦੇ ਸਟਾਫ਼ ਮੈਡਮ ਅਮਨਦੀਪ ਕੌਰ, ਮਨਿੰਦਰ ਕੌਰ, ਮਨਵੀਰ ਕੌਰ, ਜਸਦੀਪ ਕੌਰ, ਯਾਦਵਿੰਦਰ ਸਿੰਘ, ਅਰਜਨ ਸਿੰਘ, ਗੁਰਜੋਤ ਸਿੰਘ ਆਦਿ ਹਾਜ਼ਰ ਸਨ।