10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਢੁਕਵੀਆਂ ਰਹਾਬਤਾਂ ਤੇ ਕਾਵਿ ਸਤਰਾਂ ਸਾਡੀ ਸਾਫ਼ ਸੁਥਰੀ ਲੇਖਣੀ ਦਾ ਪ੍ਰਤੀਕ ਬਣਦੀਆਂ ਹਨ-ਤਲਵੰਡੀ

ਮੁੱਲਾਂਪੁਰ-ਦਾਖਾ, 9 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਤੇ ਸੱਭਿਆਚਾਰਕ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਸਾਉਣ ਮਹੀਨੇ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਗੁਰਮਤਿ ਭਵਨ ਅੱਡਾ ਦਾਖਾ, ਮੰਡੀ ਮੁੱਲਾਂਪੁਰ ਵਿਖੇ ਕਰਵਾਇਆ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੀ ਨਜ਼ਰਸਾਨੀ ਹੇਠ ਸਾਹਿਤਕ ਸਮਾਗਮ ਵਿੱਚ ਇਲਾਕੇ ਭਰ ਦੇ ਨਾਮਵਰ ਕਵੀ, ਸਾਹਿਤਕਾਰਾਂ ਅਤੇ ਚਿੰਤਕਾਂ ਨੇ ਹਾਜ਼ਰੀ ਭਰੀ।

Ad Position 21
No active advertisement
ਗੁਰਮਤਿ ਭਵਨ ਮੰਡੀ ਮੁੱਲਾਂਪੁਰ ਵਿਖੇ ਕਵੀ ਦਰਬਾਰ ਉਪਰੰਤ ਮੰਚ ਦੇ ਅਹੁਦੇਦਾਰ ਸੁਖਵਿੰਦਰ ਸਿੰਘ ਗਿੱਲ, ਅਮਰੀਕ ਸਿੰਘ ਤਲਵੰਡੀ, ਗਾਇਕ ਪਾਲੀ ਦੇਤਵਾਲੀਆ, ਸਾਧੂ ਸਿੰਘ ਦਿਲਸ਼ਾਦ, ਐਡਵੋਕੇਟ ਜਸਵੀਰ ਸਿੰਘ, ਹੋਰ ਸਾਹਿਤਕਾਰ । ਤਸਵੀਰ: ਕ੍ਰਿਪਾਲ ਹੰਬੜਾਂ 10-08-2026
ਮੁੱਲਾਂਪੁਰ-ਦਾਖਾ, 9 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਤੇ ਸੱਭਿਆਚਾਰਕ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਸਾਉਣ ਮਹੀਨੇ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਗੁਰਮਤਿ ਭਵਨ ਅੱਡਾ ਦਾਖਾ, ਮੰਡੀ ਮੁੱਲਾਂਪੁਰ ਵਿਖੇ ਕਰਵਾਇਆ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੀ ਨਜ਼ਰਸਾਨੀ ਹੇਠ ਸਾਹਿਤਕ ਸਮਾਗਮ ਵਿੱਚ ਇਲਾਕੇ ਭਰ ਦੇ ਨਾਮਵਰ ਕਵੀ, ਸਾਹਿਤਕਾਰਾਂ ਅਤੇ ਚਿੰਤਕਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਵਿੱਚ ਲੇਖਕ ਅਮਰੀਕ ਸਿੰਘ ਤਲਵੰਡੀ ਵਲੋਂ ਕਵੀ ਦਰਬਾਰ ਵਿਚ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਸਮੇਂ ਉਨ੍ਹਾਂ ਕਿਹਾ ਕਿ ਹਰ ਇੱਕ ਦੀ ਕਹਾਣੀ ਕਵਿਤਾ ਪੜ੍ਹੀ ਜੋ ਆਪਸੀ ਰਿਸ਼ਤੇ, ਪਰਿਵਾਰਕ ਨਿੱਘ ਦੇ ਅਹਿਸਾਸ ਨੂੰ ਮਹਿਸੂਸ ਕਰਵਾਉਂਦੀ ਹੈ। ਤਲਵੰਡੀ ਨੇ ਦੱਸਿਆ ਕਿ ਢੁੱਕਵੀਆਂ ਰਹਾਬਤਾਂ ਤੇ ਕਾਵਿ ਸਤਰਾਂ ਸਾਡੀ ਸਾਫ਼ ਸੁਥਰੀ ਲੇਖਣੀ ਦਾ ਪ੍ਰਤੀਕ ਬਣਦੀਆਂ ਹਨ। ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਆਪਣੇ ਮਿਆਰੀ, ਪਰਿਵਾਰਕ ਗੀਤਾਂ ਨਾਲ ਮਹਿਫ਼ਲ ਨੂੰ ਬੰਨ੍ਹੀ ਰੱਖਿਆ। ਗਾਇਕ ਸੁਰਜੀਤ ਸਿੰਘ ਆਲੀਵਾਲ, ਇੰਜੀਨੀਅਰ ਕੇਵਲ ਸਿੰਘ ਹੀਰਾ ਹਠੂਰ , ਉੱਘੇ ਲੇਖਕ ਭਜਨ ਸਿੰਘ ਸਿੱਧੂ, ਨਾਟਕਕਾਰ ਹਰਕੇਸ਼ ਚੌਧਰੀ, ਬਲਬੀਰ ਸਿੰਘ ਮਾਨ, ਨਵਕਮਲ ਸਿੰਘ, ਗੁਰਦੀਪ ਸਿੰਘ ਲੋਟੇ, ਜਗਜੀਵਨ ਸਿੰਘ ਰਕਬਾ, ਕਹਾਣੀਕਾਰ ਦਰਸ਼ਨ ਸਿੰਘ ਬੋਪਾਰਾਏ, ਕਰਮਜੀਤ ਸਿੰਘ ਭੱਟੀ, ਮਾਸਟਰ ਅਜਮੇਲ ਸਿੰਘ ਮੋਹੀ, ਗੀਤਕਾਰ ਸਾਧੂ ਸਿੰਘ ਦਿਲਸ਼ਾਦ, ਕੇ. ਸਾਧੂ ,ਹਰਵਿੰਦਰ ਥਰੀਕੇ, ਚਿੰਤਕ ਐਡਵੋਕੇਟ ਜਸਵੀਰ ਸਿੰਘ ਸਿੱਧੂ, ਹੋਰਨਾਂ ਵਲੋਂ ਸਾਉਣ ਮਹੀਨੇ ਦੀ ਮਹੱਤਤਾ, ਪੰਜਾਬੀ ਸੱਭਿਆਚਾਰ, ਰੁੱਤਾਂ ਦੇ ਬਦਲਾਅ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ। ਐਡਵੋਕੇਟ ਜਸਵੀਰ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਮੈਂ ਆਪਣੀ ਉਮਰ ਭਰ ਦੀ ਸਾਧਨਾ ’ਚ ਵੇਖਿਆ ਕਿ ਸਾਡਾ ਮਾਝਾ ਨਾ ਕੇਵਲ ਪੰਜਾਬ ਦਾ ਦਿਲ ਹੁੰਦਾ ਸੀ, ਸਮੁੱਚੇ ਪੰਜਾਬ ਦੀ ਬਹੁਪੱਖੀ ਅਗਵਾਈ ਵੀ ਕਰਦਾ ਸੀ ਪਰ ਅੱਜ ਕੁਝ ਹਿੱਸਾ ਨਸ਼ਿਆਂ ਦੀ ਚਪੇਟ ਵਿਚ ਆ ਗਿਆ। ਕਵੀ ਦਰਬਾਰ ਵਿਚ ਜੁੜੇ ਸਮੁੱਚੇ ਸਾਹਿਤਕਾਰਾਂ ਨੇ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਇਸੇ ਤਰ੍ਹਾਂ ਦੇ ਸਾਰਥਕ ਉਪਰਾਲੇ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਕੀਤਾ। ਸੁਖਵਿੰਦਰ ਸਿੰਘ ਗਿੱਲ ਵਲੋਂ ਪਹੁੰਚੇ ਸਾਹਿਤਕਾਰਾਂ, ਕਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮੰਚ ਗੀਤ ਸਫਰਨਾਮੇ ਤੋਂ ਲੈ ਕੇ ਵਿਰਸੇ ਦਾ ਗੌਰਵ, ਅਮਨ ਅਤੇ ਸਦਭਾਵਨਾ ਦੇ ਸੁਨੇਹੇ, ਵਿਗਿਆਨਕ ਸੈਕੁਲਰ ਸੋਚ, ਬੋਲੀ ਅਤੇ ਸੱਭਿਆਚਾਰ, ਪੰਜਾਬ ਅਤੇ ਪੰਜਾਬੀਅਤ ਪ੍ਰਤੀ ਵਚਨਬੱਧਤਾ, ਹਰਿਆਵਲ ਬਾਰੇ ਰਚਨਾਤਮਕ ਊਰਜਾ ਨੂੰ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਦੇ ਸਨਮੁਖ ਪੇਸ਼ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬੀ.ਕੇ.ਯੂ. ਡਕੌਂਦਾ ਵਲੋਂ 1 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਚੰਡੀਗੜ੍ਹ ਮੋਰਚੇ ਲਈ ਤਿਆਰੀਆਂ ਮੁਕੰਮਲ- ਪ੍ਰਧਾਨ ਕਮਾਲਪੁਰਾ
Ad Position 24