06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦੇਤਵਾਲ ’ਚ ਤੀਆਂ ਤੀਜ ਪ੍ਰੋਗਰਾਮ ’ਤੇ ਕੁੜੀਆਂ-ਮੁਟਿਆਰਾਂ ਨੇ ਗਿੱਧੇ ਦੀ ਧਮਾਲ ਪਾਈ

ਮੁੱਲਾਂਪੁਰ-ਦਾਖਾ, 6 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿੰਡ ਦੇਤਵਾਲ ਵਿਖੇ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਵੱਲੋਂ ਰਲ-ਮਿਲ ਕੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਸਾਉਣ ਮਹੀਨੇ ਦਾ ਰਵਾਇਤੀ ਤਿਉਹਾਰ ਤੀਆਂ ਉਤਸ਼ਾਹ ਨਾਲ ਮਨਾਇਆ ਗਿਆ। ਤੀਆਂ ਤੀਜ ਪ੍ਰੋਗਰਾਮ ਵਿਚ ਵੱਡੀ ਗਿਣਤੀ ਮੁਟਿਆਰਾਂ, ਔਰਤਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਸੇਵਾਵਾਂ ਨਿਭਾਅ ਰਹੇ ਏ.ਐੱਸ.ਆਈ. ਤੋਂ ਪਦਉੱਨਤ ਹੋ ਕੇ ਸਬ ਇੰਸਪੈਕਟਰ ਬਣੇ ਸੁਖਵਿੰਦਰ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਉਣ ਸਮੇਂ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਅਤੇ ਡੀ.ਐੱਸ.ਪੀ. ਕੁਲਵੰਤ ਸਿੰਘ।ਵ ਵੇਰਵਾ: ਵਿਨੋਦ ਕੁਮਾਰ 07-08-2026
ਮੁੱਲਾਂਪੁਰ-ਦਾਖਾ, 6 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿੰਡ ਦੇਤਵਾਲ ਵਿਖੇ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਵੱਲੋਂ ਰਲ-ਮਿਲ ਕੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਸਾਉਣ ਮਹੀਨੇ ਦਾ ਰਵਾਇਤੀ ਤਿਉਹਾਰ ਤੀਆਂ ਉਤਸ਼ਾਹ ਨਾਲ ਮਨਾਇਆ ਗਿਆ। ਤੀਆਂ ਤੀਜ ਪ੍ਰੋਗਰਾਮ ਵਿਚ ਵੱਡੀ ਗਿਣਤੀ ਮੁਟਿਆਰਾਂ, ਔਰਤਾਂ ਨੇ ਸ਼ਮੂਲੀਅਤ ਕੀਤੀ। ਤੀਆਂ ਤੀਜ ਮਨਾਏ ਜਾਣ ਸਮੇਂ ਕੁੜੀਆਂ, ਮੁਟਿਆਰਾਂ ਦੇ ਨਾਲ ਸਜ ਵਿਆਹੀਆਂ ਅਤੇ ਔਰਤਾਂ ਦੀ ਭੀੜ ਜੁੜੀ। ਖੁੱਲ੍ਹੇ ਪੰਡਾਲ ’ਚ ਤੀਆਂ ਦੇ ਤਿਉਹਾਰ ਵਿਚ ਮੁਟਿਆਰਾਂ ਪੰਜਾਬੀ ਸੂਟ, ਹੋਰ ਪੰਜਾਬੀ ਪਹਿਰਾਵਾ ਪਹਿਨ ਕੇ ਪਹੁੰਚੀਆਂ। ਕੁੜੀਆਂ-ਮਟਿਆਰਾਂ ਵਲੋਂ ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਬੋਲੀਆਂ, ਸਿੱਠਣੀਆਂ ਨਾਲ ਚੰਗਾ ਰੰਗ ਬੰਨ੍ਹਿਆ। ਪਿੰਡ ਦੀਆਂ ਬਜ਼ੁਰਗ ਔਰਤਾਂ ਨੇ ਵੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਮੁਟਿਆਰਾਂ ਨਾਲ ਮਿਲ ਕੇ ਗਿੱਧਾ ਪਾਇਆ। ਢੋਲ ਦੀ ਥਾਪ ’ਤੇ ਪਏ ਗਿੱਧੇ ਅਤੇ ਬੋਲੀਆਂ ਨੇ ਪੂਰੇ ਪਿੰਡ ਦਾ ਮਾਹੌਲ ਖੁਸ਼ਨੁਮਾ ਅਤੇ ਸੱਭਿਆਚਾਰਕ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਪਰਦੀਪ ਕੌਰ ਢਿੱਲੋਂ ਨੇ ਕਿਹਾ ਕਿ ਅੱਜ-ਕੱਲ੍ਹ ਦੇ ਪੱਛਮੀਕਰਨ ਅਤੇ ਮੋਬਾਈਲ ਦੇ ਦੌਰ ਵਿੱਚ ਅਸੀਂ ਆਪਣੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਅਜਿਹੇ ਰਵਾਇਤੀ ਪ੍ਰੋਗਰਾਮ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਦਾ ਹੈ। ਇਸ ਸਮੇਂ ਪੰਚ ਬਲਜੀਤ ਕੌਰ, ਪਰਨਵਪ੍ਰੀਤ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਦਰਸ਼ਨ ਕੌਰ, ਦਲਜੀਤ ਕੌਰ, ਪਰਮਜੀਤ ਕੌਰ, ਬਲਜੀਤ ਸਿੰਘ, ਜਸਵੀਰ ਕੌਰ, ਨਵਦੀਪ ਕੌਰ, ਜਸਪ੍ਰੀਤ ਕੌਰ, ਸੁਖਦੀਪ ਕੌਰ, ਗੁਰਮੀਤ ਕੌਰ, ਰੁਪਿੰਦਰ ਕੌਰ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ 3 ਏ.ਐੱਸ.ਆਈ. ਸਬ-ਇੰਸਪੈਕਟਰ ਤੇ 7 ਹੈੱਡ ਕਾਂਸਟੇਬਲ ਤਰੱਕੀ ਪਾ ਕੇ ਏ.ਐੱਸ.ਆਈ. ਬਣ... ਅਗਲੀ ਖ਼ਬਰ ਜਗਰਾਉਂ ਦੇ ਕਈ ਇਲਾਕਿਆਂ ਦੀ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਵਿਧਾਨ ਸਭਾ ਵਿੱਚ ਗੂੰਜਿਆ
Ad Position 24
No active advertisement