08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮਹਾਂ ਸ਼ਿਵਰਾਤਰੀ ਮੌਕੇ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਧੂਮਧਾਮ ਨਾਲ ਕਰਵਾਇਆ

Ad Position 21
No active advertisement
ਅਜੀਤ ਡੈਸਕ 20-02-2026
ਰਾਏਕੋਟ, 19 ਫਰਵਰੀ (ਸੁਸ਼ੀਲ)-ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਸਥਾਨਕ ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਅਤੇ ਸ਼੍ਰੀ ਸਾਲ੍ਹਾਸਰ ਬਾਲਾ ਜੀ ਜਾਗਰਣ ਕਮੇਟੀ ਰਾਏਕੋਟ ਵਲੋਂ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਸ਼੍ਰੀ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਬਾਲ਼ਾ ਜੀ ਦਾ ਵਿਸ਼ਾਲ ਦਰਬਾਰ ਰੰਗ ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ | ਜਾਗਰਣ ਦੇ ਸਬੰਧ ਵਿਚ ਪ੍ਰਬੰਧਕਾਂ ਵਲੋਂ ਸ੍ਰੀ ਸਾਲ੍ਹਾਸਰ ਧਾਮ ਤੋਂ ਪਾਵਨ ਜੋਤੀ ਵਿਸ਼ੇਸ਼ ਤੌਰ 'ਤੇ ਲਿਆਂਦੀ ਗਈ ਸੀ | ਜਾਗਰਣ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਗੀਤਕਾਰ ਹੈਪੀ ਰਾਏਕੋਟੀ, ਸਮਾਜਸੇਵੀ ਹੀਰਾ ਲਾਲ ਬਾਂਸਲ, ਪੰਡਤ ਕ੍ਰਿਸ਼ਨ ਕੁਮਾਰ ਜੋਸ਼ੀ ਸਮੇਤ ਹੋਰ ਕਈ ਅਹਿਮ ਹਸਤੀਆਂ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ ਗਈ | ਉਨ੍ਹਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸਲਿਲ ਜੈਨ, ਭਾਜਪਾ ਆਗੂ ਮਹੇਸ਼ ਅੱਗਰਵਾਲ, ਡਾ. ਬੀ.ਕੇ ਬਾਂਸਲ (ਮੈਰੀਗੋਲਡ ਵਾਲੇ) ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਜਾਗਰਣ ਦੀ ਸ਼ੁਰੂਆਤ ਸ਼੍ਰੀ ਗਣੇਸ਼ ਵੰਦਨਾ ਨਾਲ ਹੋਈ | ਜਿਸ ਉਪਰੰਤ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਉੱਘੇ ਭਜਨ ਗਾਇਕ ਸੁਖਵੀਰ ਲਾਡਲਾ ਅਤੇ ਭਜਨ ਸਮਰਾਟ ਕਨ੍ਹੱਈਆ ਮਿੱਤਲ ਨੇ ਸ੍ਰੀ ਬਾਲਾ ਜੀ ਅਤੇ ਸ੍ਰੀ ਖਾਟੂ ਸ਼ਾਮ ਜੀ ਦੇ ਮਨਮੋਹਕ ਭਜ਼ਨ ਸੁਣਾ ਕੇ ਜਾਗਰਣ 'ਚ ਮੌਜ਼ੂਦ ਸੰਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ | ਜਾਗਰਣ ਦੌਰਾਨ ਸ਼੍ਰੀ ਬਾਲਾ ਜੀ ਦੀ ਅਲੌਕਿਕ ਮਹਾਂ ਆਰਤੀ ਦੇਖਣ ਯੋਗ ਸੀ | ਜਾਗਰਣ ਕਮੇਟੀ ਵਲੋਂ ਪ੍ਰਧਾਨ ਪ੍ਰਦੀਪ ਜੈਨ ਦੀਪੀ, ਮੰਦਰ ਕਮੇਟੀ ਪ੍ਰਧਾਨ ਇੰਦਰਪਾਲ ਗੋਲਡੀ, ਸੁਸ਼ੀਲ ਕੁਮਾਰ ਨਾਰੰਗ, ਚੇਅਰਮੈਨ ਸਤਪਾਲ ਵਰਮਾ ਦੀ ਅਗਵਾਈ 'ਚ ਕਮੇਟੀ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ, ਸਹਿਯੋਗੀ ਸੱਜਣਾਂ ਅਤੇ ਇਲਾਵਾ ਆਏ ਹੋਏ ਕਲਾਕਾਰਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸਤਪਾਲ ਵਰਮਾਂ, ਸੁਰਿੰਦਰ ਅੱਗਰਵਾਲ, ਰਾਜੇਸ਼ ਅੱਗਰਵਾਲ, ਹਾਕਮ ਸਿੰਘ (ਬਾਲਾ ਜੀ ਸਵੀਟਸ ਵਾਲੇ), ਸਤੀਸ਼ ਕੁਮਾਰ ਪਰੂਥੀ, ਸਿਕੰਦਰ ਜੈਨ, ਭੋਲਾ ਜੈਨ, ਰਾਜ ਕੁਮਾਰ ਪਰੂਥੀ, ਅਮਿਤ ਜੈਨ, ਵਿਨੋਦ ਜੈਨ ਪੁਜਾਰੀ ਫੀਡ, ਗੁਲਸ਼ਨ ਮਿੱਤਲ, ਸਾਬਕਾ ਪ੍ਰਧਾਨ ਸਲਿਲ ਜੈਨ, ਅਜੈ ਬਾਂਸਲ, ਚਿਰਾਗ ਪਰੂਥੀ, ਰਜਿੰਦਰ ਕੁਮਾਰ ਬੰਟੀ, ਵਿਸ਼ਾਲ ਜੈਨ, ਐਡਵੋਕੇਟ ਰਮਨੀਕ ਆਹਲੂਵਾਲੀਆ, ਰਮਨ ਚੋਪੜਾ, ਰਮਨ ਗੋਇਲ, ਸੰਦੀਪ ਸ਼ਰਮਾਂ, ਵਿਨੋਦ ਕੁਮਾਰ ਖੁਰਮੀ, ਰਾਜ ਕੁਮਾਰ ਗਰਗ, ਰਜਨੀਸ਼ ਗੁਪਤਾ, ਸਾਬਕਾ ਪ੍ਰਧਾਨ ਸੁਦਰਸ਼ਨ ਜੋਸ਼ੀ, ਮਦਨ ਲਾਲ ਅੱਗਰਵਾਲ, ਰਾਜ ਕੁਮਾਰ ਸਿੰਗਲਾ, ਕਪਿਲ ਡੰਗ, ਰਾਜ ਕੁਮਾਰ ਧੀਂਗੜਾ, ਸ਼ੀਤਲ ਪ੍ਰਕਾਸ਼ ਜੈਨ, ਗਗਨ ਜੈਨ, ਭੂਸ਼ਨ ਜੈਨ, ਭੂਸ਼ਨ ਵਰਮਾਂ, ਰਾਕੇਸ਼ ਕੁਮਾਰ ਰਿੰਪਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਐੱਨ.ਡੀ. ਕਾਨਵੈਂਟ ਸਕੂਲ ਦੇ ਵਿਦਿਆਰਥੀ ਵਲੋਂ ਲਿਖੀ ਪੁਸਤਕ 'ਰਾਬਤਾ' ਜਾਰੀ ਅਗਲੀ ਖ਼ਬਰ ਗੁੱਜਰਵਾਲ ਵਿਖੇ ਸਾਲਾਨਾ ਜੋੜ ਮੇਲੇ ਸੰਬੰਧੀ ਮੀਟਿੰਗ
Ad Position 24