18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮੋਟਰਸਾਈਕਲ ਚੋਰ ਗਰੋਹ ਦਾ ਮਨਪਸੰਦ ਅੱਡਾ ਬਣਿਆ ਪਾਵਰਕਾਮ ਦਫ਼ਤਰ ਰਾਏਕੋਟ

Ad Position 21
No active advertisement
ਅਜੀਤ ਡੈਸਕ 22-01-2026
ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ 'ਚ ਮੋਟਰਸਾਈਕਲ ਚੋਰ ਗਰੋਹ ਮੁੜ ਸਰਗਰਮ ਹੋ ਚੁੱਕਿਆ ਹੈ, ਇਸ ਚੋਰ ਗਿਰੋਹ ਵਲੋਂ ਬੇਖ਼ੌਫ ਮੋਟਰਸਾਈਕਲ ਚੋਰੀ ਕੀਤੇ ਜਾ ਰਹੇ ਹਨ | ਇਸ ਮੌਕੇ ਪਾਵਰਕਾਮ ਰਾਏਕੋਟ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਚੋਰ ਗਿਰੋਹ ਵਲੋਂ ਪਿਛਲੇ ਵੱਖ-ਵੱਖ ਸਮਿਆਂ ਦੌਰਾਨ ਪਾਵਰਕਾਮ ਮੁਲਾਜ਼ਮਾਂ ਦੇ ਮੋਟਰਸਾਈਕਲ ਚੋਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਅੱਜ ਮੁੜ ਚੋਰਾਂ ਵਲੋਂ ਚੌਥਾ ਮੋਟਰਸਾਈਕਲ ਜੋਗਾ ਸਿੰਘ ਵਾਸੀ ਭੈਣੀ ਬੜਿੰਗਾ ਦਾ ਸਪਲੈਂਡਰ ਮੋਟਰਸਾਈਕਲ ਪੀ.ਬੀ. 10 ਡੀ.ਵੀ. 8878 ਨੂੰ ਪਾਵਰਕਾਮ ਦਫ਼ਤਰ ਰਾਏਕੋਟ ਅੰਦਰੋਂ ਚੋਰੀ ਕਰ ਲਿਆ ਹੈ | ਇਸ ਚੋਰੀ ਹੋ ਰਹੇ ਮੋਟਰਸਾਈਕਲਾਂ ਤੋਂ ਪਾਵਰਕਾਮ ਦੇ ਕਰਮਚਾਰੀ ਪ੍ਰੇਸ਼ਾਨ ਹਨ | ਉਨ੍ਹਾਂ ਪੁਲਿਸ ਥਾਣਾ ਸਿਟੀ ਰਾਏਕੋਟ ਨੂੰ ਅਪੀਲ ਕੀਤੀ ਕਿ ਇਸ ਚੋਰ ਗਿਰੋਹ ਨੂੰ ਨੱਥ ਪਾਈ ਜਾਵੇ ਤਾਂ ਜੋ ਪਾਵਰਕਾਮ ਕਰਮਚਾਰੀਆਂ ਵਿਚ ਪਾਈ ਜਾ ਰਹੀ ਚਿੰਤਾ ਨੂੰ ਦੂਰ ਕੀਤਾ ਜਾ ਸਕੇ | ਅੱਜ ਹੋਏ ਮੋਟਰਸਾਈਕਲ ਚੋਰੀ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੇਈ ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਨੱਥੋਵਾਲ ਅਤੇ ਹਰਪ੍ਰੀਤ ਸਿੰਘ ਤਾਜਪੁਰ ਦਾ ਮੋਟਰਸਾਈਕਲ ਵੀ ਚੋਰੀ ਹੋਇਆ ਸੀ, ਜਿਸ ਸਬੰਧੀ ਅੱਜ ਤੱਕ ਪੁਲਿਸ ਨੂੰ ਕੋਈ ਵੀ ਖੁਰਾ-ਖੋਜ਼ ਨਹੀਂ ਲੱਗਿਆ | ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਮੌਕੇ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ ਤਾਂ ਜੋ ਗੈਰਸਮਾਜੀ ਲੋਕਾਂ ਉੱਪਰ ਪਲ-ਪਲ ਦੀ ਨਜ਼ਰ ਰੱਖੀ ਜਾ ਸਕੇ ਪ੍ਰੰਤੂ ਇਹ ਲੱਗੇ ਸੀ.ਸੀ.ਟੀ.ਵੀ. ਕੈਮਰੇ ਬੰਦ ਪਏ ਹੋਣ ਕਰਕੇ ਚਿੱਟਾ ਹਾਥੀ ਸਾਬਿਤ ਹੋ ਰਹੇ ਹਨ, ਜਿਸ ਕਰਕੇ ਚੋਰ ਗਿਰੋਹ ਵਾਰਦਾਤਾਂ ਨੂੰ ਸ਼ਰੇ੍ਹਆਮ ਅੰਜ਼ਾਮ ਦੇ ਰਿਹਾ ਹੈ | ਚੋਰੀ ਦੀਆਂ ਘਟਨਾਵਾਂ ਬਾਰੇ ਜਦੋਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਗੁਰਸੇਵਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਚੋਰ ਗਿਰੋਹ 'ਤੇ ਤਿਰਛੀ ਨਜ਼ਰ ਰੱਖ ਰਿਹਾ ਹੈ, ਜਲਦ ਹੀ ਗਰੋਹ ਦਾ ਪਰਦਾਫਾਸ਼ ਕਰਕੇ ਮੋਟਰਸਾਈਕਲ ਬਰਾਮਦ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁ: ਮੀਰੀ ਪੀਰੀ ਸਾਹਿਬ ਵਿਖੇ ਸਜਾਇਆ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸਕੂਲ ਬੱਸਾਂ ਵਿਚਕਾਰ ਟੱਕਰ ਬਾਅਦ ਸੇਫ ਸਕੂਲ ਵਾਹਨ ਪਾਲਿਸੀ ਸਵਾਲਾਂ ਦੇ ਘੇਰੇ 'ਚ
Ad Position 24