18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਅਜੀਤਸਰ ਨਗਰ 'ਚ ਤਿਆਰ ਹੋ ਰਹੀ ਗਰਾਊਾਡ ਲਈ ਮਨਪ੍ਰੀਤ ਸਿੰਘ ਇਯਾਲੀ ਵਲੋਂ 2 ਲੱਖ ਦੀ ਸਹਾਇਤਾ

Ad Position 21
No active advertisement
ਅਜੀਤ ਡੈਸਕ 22-01-2026

• ਵੈੱਲਫੇਅਰ ਕਲੱਬ ਰਜਿ: ਦੇ ਅਹੁਦੇਦਾਰ/ਮੈਂਬਰਾਂ ਵਲੋਂ ਐੱਮ.ਐੱਲ.ਏ. ਇਯਾਲੀ ਦਾ ਧੰਨਵਾਦ
ਮੁੱਲਾਂਪੁਰ-ਦਾਖਾ, 21 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਖੇਡ ਗਰਾਊਾਡ-ਕਮ ਪਾਰਕਾਂ ਦੇ ਅਤਿ ਆਧੁਨਿਕ ਨਵੀਂਨੀਕਰਨ ਲਈ ਗਰਾਊਾਡਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਮੰਡੀ ਮੁੱਲਾਂਪੁਰ ਅਜੀਤਸਰ ਨਗਰ ਵਿਖੇ ਅਜੀਤਸਰ ਵੈੱਲਫੇਅਰ ਕਲੱਬ ਰਜਿ: ਦੇ ਅਹੁਦੇਦਾਰ, ਮੈਂਬਰਾਂ ਦੁਆਰਾ ਤਿਆਰ ਕਰਵਾਈ ਜਾਣ ਵਾਲੀ ਖੇਡ ਗਰਾਊਾਡ ਕਮ ਪਾਰਕ ਦਾ ਨਿਰੀਖਣ ਕੀਤਾ ਗਿਆ | ਮਨਪ੍ਰੀਤ ਸਿੰਘ ਇਯਾਲੀ ਨਾਲ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ/ਕਮ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਮੌਜੂਦ ਰਹੇ | ਕਲੱਬ ਦੇ ਚੇਅਰਮੈਨ ਧਰਮਿੰਦਰ ਸਿੰਘ, ਪ੍ਰਧਾਨ ਗੁਰਦੀਪ ਸਿੰਘ, ਉੱਪ ਪ੍ਰਧਾਨ ਕਿਰਨਦੀਪ ਸਿੰਘ, ਕੈਸ਼ੀਅਰ ਹਰਮਿੰਦਰ ਸਿੰਘ ਕਲੇਰ, ਸਕੱਤਰ ਗੁਰਪ੍ਰੀਤ ਸਿੰਘ, ਐਡਵੋਕੇਟ ਜਗਦੀਪ ਸਿੰਘ ਵਲੋਂ ਖੇਡ ਗਰਾਊਾਡ ਦਾ ਹੋ ਰਿਹਾ ਨਿਰਮਾਣ ਵੇਖਣ ਪਹੁੰਚੇ ਐੱਮ.ਐੱਲ.ਏ ਇਯਾਲੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨੂੰ ਜੀ ਆਇਆਂ ਕਿਹਾ | ਅਜੀਤਸਰ ਵੈੱਲਫੇਅਰ ਕਲੱਬ ਰਜਿ: ਦੇ ਅਹੁਦੇਦਾਰ, ਮੈਂਬਰਾਂ ਨਾਲ ਰਸਮੀ ਗੱਲਬਾਤ ਸਮੇਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਬੜਾ ਵੱਡਾ ਉਪਰਾਲਾ, ਇਸ ਵਿਚ ਸਫ਼ਲਤਾ ਤਦ ਮਿਲੇਗੀ, ਜਦ ਮੁਹੱਲਾਵਾਰ ਗਰਾਊਾਡਾਂ ਤਿਆਰ ਹੋਣ ਲੱਗ ਪਈਆਂ | ਇਯਾਲੀ ਵਲੋਂ ਅਜੀਤਸਰ ਕਲੱਬ ਦੇ ਉਪਰਾਲੇ ਦੀ ਸਰਾਹਨਾ ਕਰਦਿਆਂ ਆਪਣੇ ਵਲੋਂ 2 ਲੱਖ ਰੁਪਏ ਦੀ ਸਹਾਇਤਾ ਕਲੱਬ ਨੂੰ ਦਿੱਤੀ ਗਈ | ਮਨਪ੍ਰੀਤ ਸਿੰਘ ਇਯਾਲੀ ਵਲੋਂ ਕਲੱਬ ਦੇ ਚੇਅਰਮੈਨ ਧਰਮਿੰਦਰ ਸਿੰਘ, ਪ੍ਰਧਾਨ ਗੁਰਦੀਪ ਸਿੰਘ, ਐਡਵੋਕੇਟ ਜਗਦੀਪ ਸਿੰਘ ਨੂੰ ਭਰੋਸਾ ਦਿੱਤਾ ਕਿ ਖੇਡ ਗਰਾਊਾਡ ਕਮ ਪਾਰਕ ਨੂੰ ਨਮੂਨੇ ਦਾ ਬਣਾਇਆ ਜਾਵੇ, ਜੋ ਵੀ ਹੋਰ ਵਿੱਤੀ ਸਹਾਇਤਾ ਦੀ ਲੋੜ ਬਣੀ ਤਾਂ ਮੇਰੇ ਵਲੋਂ ਮੁਹੱਈਆ ਕਰਵਾਈ ਜਾਵੇਗੀ | ਮੰਡੀ ਮੁੱਲਾਂਪੁਰ ਦੇ ਮੁਹੱਲਾ ਅਜੀਤਸਰ ਨਗਰ ਪਹੁੰਚੇ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਪੱਤਰਕਾਰ ਨਾਲ ਗੱਲਬਾਤ ਸਮੇਂ ਦੱਸਿਆ ਕਿ ਹਲਕਾ ਦਾਖਾ ਦੇ ਬਹੁਤਾਦ ਪਿੰਡਾਂ 'ਚ ਤਿਆਰ ਖੇਡ ਗਰਾਊਾਡ-ਕਮ ਪਾਰਕਾਂ 'ਚੋਂ ਕੁਝ ਦੀ ਓਨੀ ਸੰਭਾਲ ਨਹੀਂ ਹੋ ਰਹੀ, ਜਿੰਨ੍ਹੀਆਂ ਮੇਰੇ ਵਲੋਂ ਇਹ ਗਰਾਊਾਡਾਂ ਰੀਝ ਨਾਲ ਬਣਾਈਆਂ ਗਈਆਂ | ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਖੇਡ ਗਰਾਊਾਡ ਕਮ ਪਾਰਕਾਂ ਦੀ ਸੰਭਾਲ ਲਈ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਤਾਂ ਜੋ ਨੋਜਵਾਨ ਪੀੜ੍ਹੀ ਨੂੰ ਗਰਾਊਾਡਾਂ ਨਾਲ ਜੋੜ ਕੇ ਖੇਡਾਂ 'ਚ ਅੱਗੇ ਲਿਆਂਦਾ ਜਾ ਸਕੇ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਸ਼ਹਿਰ ਦੇ ਦੋ ਹੋਰ ਮੁਹੱਲਿਆਂ 'ਚ ਖੇਡ ਗਰਾਊਾਡ ਦੀ ਤਿਆਰ ਪਰਪੋਜ਼ਲ ਬਾਰੇ ਵੀ ਦੱਸਿਆ ਗਿਆ | ਅਜੀਤਸਰ ਵੈੱਲਫੇਅਰ ਕਲੱਬ ਰਜਿ: ਦੇ ਅਹੁਦੇਦਾਰਾਂ ਵਲੋਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨ੍ਹਾਂ ਕਲੱਬ ਦੇ ਮੈਂਬਰਾਂ ਦੀ ਬੇਨਤੀ ਪ੍ਰਵਾਨ ਕਰਕੇ ਗਰਾਊਾਡ ਦੇ ਨਿਰਮਾਣ ਲਈ ਨਗਦੀ ਦੇ ਰੂਪ 'ਚ ਸਹਾਇਤਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਣਕੇ ਨੇੜੇ ਬੱਚਿਆਂ ਦੀਆਂ ਦੋ ਸਕੂਲੀ ਬੱਸਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਅਗਲੀ ਖ਼ਬਰ ਜਗਰਾਉਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ...
Ad Position 24