18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

-ਮਾਮਲਾ ਸੰਦੂਕੀ ਛੱਤ ਬਰਸਾਤੀ ਮੌਸਮ ਦੌਰਾਨ ਢਹਿ-ਢੇਰੀ ਹੋਣ ਦਾ- ਪੁਰਾਤਨ 'ਤਲਵੰਡੀ ਦਰਵਾਜ਼ੇ' ਦੀ ਸਾਂਭ-ਸੰਭਾਲ ਦਾ ਮਾਮਲਾ ਮਾਣਯੋਗ ਜਗਰਾਉਂ ਅਦਾਲਤ 'ਚ ਪੁੱਜਿਆ

Ad Position 21
No active advertisement
ਅਜੀਤ ਡੈਸਕ 22-01-2026
ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦਾ ਇਤਿਹਾਸਕ ਦਰਵਾਜ਼ਾ ਜਿਸ ਨੂੰ ਆਮ ਕਰਕੇ 'ਤਲਵੰਡੀ ਦਰਵਾਜ਼ੇ' ਦੇ ਤੌਰ 'ਤੇ ਜਾਣਿਆ ਜਾਂਦਾ ਹੈ | ਜਿਸ ਦੀ ਸੰਦੂਕੀ ਛੱਤ ਨਗਰ ਕੌਂਸਲ ਦੀ ਅਣਦੇਖੀ ਕਾਰਨ ਕਰੀਬ ਪਿਛਲੇ 4 ਮਹੀਨੇ ਪਹਿਲਾਂ ਬਰਸਾਤੀ ਮੌਸਮ ਦੌਰਾਨ ਨੁਕਸਾਨੀ ਗਈ ਸੀ | ਜਿਸ ਨੂੰ ਲੈ ਕੇ ਨਗਰ ਕੌਂਸਲ ਰਾਏਕੋਟ ਵਲੋਂ ਬਿਨ੍ਹਾਂ ਕਿਸੇ ਮਤੇ ਪਾਏ ਤੋਂ ਇਸ ਪੁਰਾਤਨ ਦਰਵਾਜ਼ੇ ਦੀ ਛੱਤ ਢਾਹ ਦਿੱਤੀ ਗਈ ਸੀ, ਪ੍ਰੰਤੂ ਅੱਜ ਤੱਕ ਨਗਰ ਕੌਂਸਲ ਵਲੋਂ ਇਸ ਪੁਰਾਤਨ ਦਰਵਾਜ਼ੇ ਦੀ ਛੱਤ ਨੂੰ ਨਵੇਂ ਸਿਰਿਓਾ ਪਾਉਣ ਲਈ ਕੋਈ ਯਤਨ ਵਗੈਰਾ ਨਹੀਂ ਕੀਤਾ | ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਨਗਰ ਕੌਂਸਲ ਖ਼ਿਲਾਫ਼ ਪਿਛਲੇ ਮਹੀਨੇ ਰੋਸ ਪ੍ਰਗਟ ਕੀਤਾ ਸੀ ਕਿ ਇਸ ਸੰਦੂਕੀ ਛੱਤ ਨੂੰ ਨਗਰ ਕੌਂਸਲ ਜਲਦ ਤੋਂ ਜਲਦ ਪਾਵੇ ਅਤੇ ਜੇਕਰ ਨਗਰ ਕੌਂਸਲ ਸੰਦੂਕੀ ਪਾਉਣ ਤੋਂ ਅਸਮਰੱਥ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਖ਼ਰਚੇ 'ਤੇ ਇਸ ਸੰਦੂਕੀ ਛੱਤ ਨੂੰ ਪਵਾਉਣ ਲਈ ਤਿਆਰ ਹੈ | ਦੱਸਣਯੋਗ ਹੈ ਕਿ ਬੀਤੀ ਰਾਤ ਨਗਰ ਕੌਂਸਲ ਰਾਏਕੋਟ ਵਲੋਂ ਇਸ ਪੁਰਾਤਨ ਦਰਵਾਜ਼ੇ ਦੀ ਛੱਤ ਦਾ ਜਦ ਲੈਂਟਰ ਪਾਉਣਾ ਚਾਹਿਆ ਤਾਂ ਇਸ ਦੀ ਭਿਣਕ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ਹਿਰੀ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੂੰ ਲੱਗੀ ਤਾਂ ਤਦ ਉਹ ਅਕਾਲੀ ਵਰਕਰਾਂ ਸਮੇਤ ਤਲਵੰਡੀ ਦਰਵਾਜ਼ੇ ਅੱਗੇ ਪੁੱਜੇ ਤਾਂ ਜਿੰਨ੍ਹਾਂ ਪੁਰਾਤਨ ਦਰਵਾਜ਼ੇ ਦੇ ਪਾਏ ਜਾਣ ਵਾਲੇ ਛੱਤ ਦੇ ਲੈਂਟਰ ਦੇ ਕੰਮ ਨੂੰ ਅੱਧ-ਵਿਚਕਾਰ ਰੋਕਿਆ | ਜਿਸ ਦੌਰਾਨ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਦਾ ਮਾਹੌਲ ਗਰਮੋ-ਗਰਮੀ ਵਾਲਾ ਬਣ ਗਿਆ | ਉਨ੍ਹਾਂ ਮੰਗ ਕੀਤੀ ਕਿ ਜੇਕਰ ਨਗਰ ਕੌਂਸਲ ਰਾਏਕੋਟ ਇਸ ਪੁਰਾਤਨ ਦਰਵਾਜ਼ੇ ਦੀ ਦਿੱਖ ਨੂੰ ਨਹੀਂ ਸੰਭਾਲ ਸਕਦੀ ਤਾਂ ਨਗਰ ਕੌਂਸਲ ਪ੍ਰਧਾਨ ਸਮੇਤ ਸਾਰੇ ਕੌਂਸਲਰ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ | ਜ਼ਿਕਰਯੋਗ ਹੈ ਕਿ ਤਲਵੰਡੀ ਦਰਵਾਜ਼ਾ ਸੰਨ 1648 ਈਸਵੀ ਵਿਚ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲਾ ਖਾਂ ਦੇ ਪੁਰਖਿਆਂ ਰਾਏ ਅਹਿਮਦ ਵਲੋਂ ਇਸ ਸ਼ਹਿਰ ਨੂੰ ਵਸਾਉਣ ਮੌਕੇ ਬਣਾਇਆ ਸੀ | ਇਸ ਤੋਂ ਇਲਾਵਾ ਸ਼ਹਿਰ ਦੇ 3 ਹੋਰ ਦਰਵਾਜ਼ੇ ਸਨ, ਜਿੰਨ੍ਹਾਂ ਵਿਚ ਕਮੇਟੀ ਦਰਵਾਜ਼ਾ, ਕੁਤਬਾ ਦਰਵਾਜ਼ਾ ਜਿੰਨ੍ਹਾਂ ਦੀ ਵਧੀਆ ਤਰੀਕੇ ਨਾਲ ਸੰਭਾਲ ਕੀਤੀ ਹੋਈ ਹੈ, ਜਦਕਿ ਬੱਸੀਆਂ ਦਰਵਾਜ਼ਾ ਜੋ ਛਿਪਦੀ ਸਾਈਡ ਪੁਲਿਸ ਥਾਣੇ ਕੋਲ ਮੌਜੂਦ ਸੀ ਜਿਸ ਦਾ ਸੰਭਾਲ ਤੋਂ ਬਿਨ੍ਹਾਂ ਨਾਮੋ-ਨਿਸ਼ਾਨ ਮਿੱਟ ਗਿਆ ਹੈ | ਜੇਕਰ ਇਸ ਤਲਵੰਡੀ ਦਰਵਾਜ਼ੇ ਨੂੰ ਵੀ ਨਾ ਸੰਭਾਲਿਆ ਗਿਆ ਤਾਂ ਇਹ ਵੀ ਆਪਣੀ ਹੋਂਦ ਨੂੰ ਗੁਆ ਦੇਵੇਗਾ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ... ਅਗਲੀ ਖ਼ਬਰ 'ਆਪ੍ਰੇਸ਼ਨ ਪ੍ਰਹਾਰ' ਤਹਿਤ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ ਭਰ ਵਿਚ ਹਾਈਟੈਕ ਨਾਕੇ ਲਾ ਕੇ ਸ਼ੱਕੀਆਂ ਨੂੰ ਕੀਤਾ ਕਾਬੂ
Ad Position 24