29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅਕਾਲੀ-ਭਾਜਪਾ ਦਾ ਮੁੜ ਗੱਠਜੋੜ ਹੋਣ ਨਾਲ ਟਿਕਟਾਂ ਦੇ ਚਹੇਤਿਆਂ ਦੀ ਅੰਦਰੋ ਅੰਦਰੀ ਵਧੀ ਚਿੰਤਾ

ਟੱਪਰੀਆਂ ਖੁਰਦ, 28 ਨਵੰਬਰ (ਬੂਥਗੜ੍ਹੀਆ)-ਸੂਬੇ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਿਆਸੀ ਜ਼ਮੀਨ, ਲੋਕ ਮਨਾਂ ਨੂੰ ਘੋਖਣ ਲਈ ਹਰ ਸਿਆਸੀ ਪਾਰਟੀ ਸਰਕਾਰ ਬਣਾਉਣ ਲਈ ਸੂਬੇ ਅੰਦਰ ਗੱਠਜੋੜ ਤੇ ਜੋੜ-ਤੋੜ ਦੀ ਜ਼ੋਰ ਅਜਮਾਇਸ਼ ਕਰ ਰਹੀ ਹੈ। ਹਾਲ ਹੀ ਵਿੱਚ ਪੁਰਾਣੇ ਭਾਈਵਾਲ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਗੱਠਜੋੜ ਹੋਣ ਨਾਲ ਦੋਨਾਂ ਪਾਰਟੀਆਂ ਦੇ ਲੀਡਰ, ਵਰਕਰ, ਸਮਰਥਕ ਬਾਗੋ ਬਾਗ ਹਨ।

Ad Position 21
No active advertisement
ਅਜੀਤ ਡੈਸਕ 30-11-2026
ਟੱਪਰੀਆਂ ਖੁਰਦ, 28 ਨਵੰਬਰ (ਬੂਥਗੜ੍ਹੀਆ)-ਸੂਬੇ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਿਆਸੀ ਜ਼ਮੀਨ, ਲੋਕ ਮਨਾਂ ਨੂੰ ਘੋਖਣ ਲਈ ਹਰ ਸਿਆਸੀ ਪਾਰਟੀ ਸਰਕਾਰ ਬਣਾਉਣ ਲਈ ਸੂਬੇ ਅੰਦਰ ਗੱਠਜੋੜ ਤੇ ਜੋੜ-ਤੋੜ ਦੀ ਜ਼ੋਰ ਅਜਮਾਇਸ਼ ਕਰ ਰਹੀ ਹੈ। ਹਾਲ ਹੀ ਵਿੱਚ ਪੁਰਾਣੇ ਭਾਈਵਾਲ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਗੱਠਜੋੜ ਹੋਣ ਨਾਲ ਦੋਨਾਂ ਪਾਰਟੀਆਂ ਦੇ ਲੀਡਰ, ਵਰਕਰ, ਸਮਰਥਕ ਬਾਗੋ ਬਾਗ ਹਨ। ਉਥੇ ਪੰਜ ਸਾਲ ਤੋਂ ਟਿਕਟ ਦੀ ਦੌੜ, ਐਮ. ਐਲ. ਏ ਬਣਨ ਦੇ ਚਾਹਵਾਨ ਲੀਡਰ ਜਿਥੇ ਗੱਠਜੋੜ ਹੋਣ ਨਾਲ ਬਾਹਰੋਂ ਖੁਸ਼ ਤੇ ਅੰਦਰੋਂ ਪੰਜ ਸਾਲ ਟਿਕਟ ਲਈ ਕੀਤੀ ਮੇਹਨਤ ਤੇ ਕੁੱਝ ਹੱਥ ਪੱਲੇ ਨਾ ਪੈਂਦਾ ਦੇਖ ਮਨੋ ਮਨੀ ਚਿੰਤਾ ਵਧੀ ਹੋਈ ਹੈ। ਜਦਕਿ ਸੋਸ਼ਲ ਸਾਈਟਾਂ ਦੇਖ ਹਲਕੇ ਦੇ ਲੋਕ ਭਾਜਪਾ ਦੀ ਟਿਕਟ ਦੀ ਦੌੜ ਵਾਲੇ ਨੌਜਵਾਨਾਂ ਨੂੰ ਭਾਜਪਾ ਖਾਤੇ ਸੀਟ ਜਾਣ ’ਤੇ ਵਧਾਈਆਂ ਦੇ ਕੇ ਭਾਜਪਾ ਲੀਡਰਾਂ ਦਾ ਹੌਂਸਲਾ ਰੱਖ ਰਹੇ ਹਨ। ਪ੍ਰੰਤੂ ਅਗਰ ਬਲਾਚੌਰ ਵਿਧਾਨ ਸਭਾ ਹਲਕੇ ਦੀ ਪਿਛਲੀ ਸਿਆਸੀ ਤਸਵੀਰ ’ਤੇ ਝਾਤ ਮਾਰੀ ਜਾਵੇ ਤਾਂ ਇਹ ਸੀਟ ਹਮੇਸ਼ਾ ਅਕਾਲੀ ਦਲ ਕੋਲ ਰਹੀ। ਜਿਸ ’ਤੇ ਲਗਾਤਾਰ ਅਕਾਲੀ ਉਮੀਦਵਾਰ ਚੌਧਰੀ ਨੰਦ ਲਾਲ ਨੇ ਭਾਜਪਾ ਨਾਲ ਗੱਠਜੋੜ ਹੋਣ ਸਦਕਾ ਲਗਾਤਾਰ ਚਾਰ ਵਾਰ ਇਹ ਸੀਟ ਜਿੱਤ ਕੇ ਗੱਠਜੋੜ ਦੀ ਝੋਲੀ ਪਾਈ। ਦੋਨੋਂ ਪਾਰਟੀਆਂ ਦਾ ਗੱਠਜੋੜ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਕਦਮੀ ਕਰਦਿਆਂ ਨੌਜਵਾਨ ਆਗੂ ਸੰਦੀਪ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਦੀ ਜਿੰਮੇਵਾਰੀ ਦੇ ਕੇ ਪਾਰਟੀ ਵੱਲੋਂ ਹਲਕਾ ਇੰਚਾਰਜ਼ ਦੀ ਅਗਵਾਈ ਹੇਠ ਬਲਾਚੌਰ ਹਲਕੇ ਅੰਦਰ ਵਿਸ਼ਾਲ ਰੈਲੀ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ਼ ਸੰਦੀਪ ਹਨੀ ਟੌਂਸਾ ਨੂੰ ਥਾਪੜਾ ਦੇ ਕੇ ਉਮੀਦਵਾਰ ਐਲਾਨ ਕੇ ਅਕਾਲੀ ਦਲ ’ਚ ਟਿਕਟ ਦੀ ਦੌੜ ’ਚ ਬੈਠੇ ਆਗੂਆਂ ਨੂੰ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਹਲਕੇ ’ਚ ਰਾਬਤਾ ਕਾਇਮ ਰਖਣ ਦਾ ਸੁਨੇਹਾ ਦਿੱਤਾ। ਦੂਜੀ ਧਿਰ ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਅੰਦਰ ਆਪਣੀ ਸਰਕਾਰ ਬਣਾਉਣ ਦੀਆਂ ਨੀਤੀਆਂ ਨੂੰ ਲੈ ਕਿ ਗੱਠਜੋੜ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸੂਬੇ ਦੀਆਂ ਫੇਰੀਆਂ ਦੌਰਾਨ ਵੱਖ-ਵੱਖ ਹਲਕਿਆਂ ਅੰਦਰ ਉੱਚ ਕੱਦਵਾਰ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਗਿਆ। ਜਿਕਰਯੋਗ ਹੈ ਕਿ ਅਗਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਅੰਦਰ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਹਲਕਾ ਬਲਾਚੌਰ ਤੋਂ ਵਧੀਆ ਵੋਟ ਬੈਂਕ ਹਾਸਲ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਸੀ ਜਿਸ ਦੀ ਬਦੌਲਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਓ. ਬੀ. ਸੀ ਮੋਰਚਾ ਸੰਦੀਪ ਭਾਟੀਆ ਸੋਨੂੰ ਆਦੋਆਣਾ, ਸਾਬਕਾ ਸਰਪੰਚ ਅਸ਼ੋਕ ਕੁਮਾਰ ਨਾਨੋਵਾਲ, ਸਾਬਕਾ ਪੁਲਿਸ ਅਫਸਰ ਅਸ਼ੋਕ ਬਾਂਠ ਰੱਤੇਵਾਲ, ਭਾਜਪਾ ਆਗੂ ਵਿਜੇ ਭਾਟੀਆ ਸੰਡਰੇਵਾਲ, ਮਹਿਲਾ ਮੋਰਚਾ ਮੈਡਮ ਵਰਿੰਦਰ ਕੌਰ ਥਾਂਦੀ, ਭਾਜਪਾ ਆਗੂ ਸੰਜੀਵ ਪਿੰਟੂ, ਯੂਥ ਆਗੂ ਰਵੀਇੰਦਰ ਬਾਗੋਵਾਲ, ਭਾਜਪਾ ਆਗੂ ਅਜੇ ਕਟਾਰੀਆ ਆਦਿ ਹੋਰ ਵੀ ਕਈ ਆਗੂ ਭਾਜਪਾ ਦੀ ਟਿਕਟ ਦੀ ਦੌੜ ਵਿੱਚ ਸ਼ਾਮਲ ਹਨ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਆਪਸੀ ਸੂਬੇ ਅੰਦਰ ਗੱਠਜੋੜ ਹੋਣ ਨਾਲ ਹਲਕਾ ਬਲਾਚੌਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਨੂੰ ਜਾਵੇਗੀ ਇਹ ਤਾਂ ਸੀਟਾਂ ਦੀ ਵੰਡ ਦੌਰਾਨ ਹੀ ਪਤਾ ਚੱਲੇਗਾ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਰਕੇਸ਼ ਕੁਮਾਰ ਸ਼੍ਰੋਮਣੀ ਅਕਾਲੀ ਦਲ (ਬ) ਵਪਾਰ ਸੈੱਲ ਦੇ ਹਲਕਾ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ
Ad Position 24