ਬੀ.ਐੱਨ .ਡੀ. ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਈ ਆਮ ਗਿਆਨ ਅਤੇ ਨੈਤਿਕਤਾ ਦੀ ਪ੍ਰੀਖਿਆ
ਅੱਡਾ ਸਰਾਂ, 29 ਨਵੰਬਰ (ਮਸੀਤੀ)-ਬਾਲ ਵਿਕਾਸ ਪਰਿਸ਼ਦ ਹੁਸ਼ਿਆਰਪੁਰ ਵੱਲੋਂ ਬੀ. ਐੱਨ .
ਅੱਡਾ ਸਰਾਂ, 29 ਨਵੰਬਰ (ਮਸੀਤੀ)-ਬਾਲ ਵਿਕਾਸ ਪਰਿਸ਼ਦ ਹੁਸ਼ਿਆਰਪੁਰ ਵੱਲੋਂ ਬੀ.ਐੱਨ .ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਵੀ ਪ੍ਰੀਖਿਆ ਕਰਵਾਈ ਗਈ, ਜਿਸ ਵਿਚ ਸਕੂਲ ਦੇ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੀਖਿਆ ਵਿੱਚ ਦੂਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਲ ਹੋਏ। ਪ੍ਰੀਖਿਆ ਦਾ ਪ੍ਰਬੰਧ ਸੁਪਰਡੈਂਟ ਰੁਕਸਾਨਾ ਅਤੇ ਅਮਿਤ ਕੁਮਾਰ ਵੱਲੋਂ ਪ੍ਰੀਖਿਆ ਕੰਟਰੋਲਰ ਵਿਜੈ ਕੁਮਾਰ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਪ੍ਰੀਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸ਼ੁਰੂਆਤੀ ਪੱਧਰ ਤੋਂ ਹੀ ਤਿਆਰ ਕਰਨਾ ਹੈ। ਇਸ ਮੌਕੇ ਇੰਜੀਨੀਅਰ ਅਨਿਲ ਮਹਿਤਾ, ਮੈਡਮ ਅਮੀਸ਼ਾ, ਮੈਡਮ ਅਮਨਜੀਤ, ਮੈਡਮ ਮਨਜਿੰਦਰ ਕੌਰ, ਮੈਡਮ ਸੁਨੀਤਾ ਦੇਵੀ, ਮੈਡਮ ਮੁਸਕਾਨ ਅਤੇ ਮੈਡਮ ਸਰਬਜੀਤ ਕੌਰ ਨੇ ਪ੍ਰੀਖਿਆ ਦੇ ਸਫਲ ਆਯੋਜਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।