17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

20 ਨੂੰ ਜਲੰਧਰ ਵਿਖੇ ਹੋਵੇਗਾ ਸੜਕੀ ਤੇ ਰੇਲਵੇ ਚੱਕਾ ਜਾਮ-ਚੌਹਾਨ

ਟਾਂਡਾ ਉੜਮੁੜ, 17 ਨਵੰਬਰ (ਦੀਪਕ ਬਹਿਲ)-ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਅੱਜ ਟਾਂਡਾ ਵਿਖੇ ਜਥੇਬੰਦੀ ਦੀ ਮੀਟਿੰਗ ਕੀਤੀ ਜਿਸ ’ਚ ਦੱਸਿਆ ਕਿ ਧੰਨੋਵਾਲੀ ਜਲੰਧਰ ਧਰਨੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਪਰ ਗੰਨੇ ਦਾ ਰੇਟ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਅਨਾਉਂਸ ਨਹੀਂ ਕੀਤਾ ਗਿਆ। ਨਵੰਬਰ ਦੇ ਅਖੀਰ ਮਿੱਲਾਂ ਚੱਲ ਪੈਂਦੀਆਂ ਹਨ ਪਰੰਤੂ ਪੰਜਾਬ ਸਰਕਾਰ ਹਾਲੇ ਵੀ ਸੁੱਤੀ ਪਈ ਹੈ ਪਿਛਲੇ ਸਾਲ ਗੰਨੇ ਦਾ ਰੇਟ 416 ਪ੍ਰਤੀ ਕੁਇੰਟਲ ਸੀ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ 500 ਰੁਪਏ ਗੰਨੇ ਦਾ ਰੇਟ ਅਨਾਊਂਸ ਕਰੇ।

Ad Position 21
No active advertisement
ਅਜੀਤ ਡੈਸਕ 18-11-2026
ਟਾਂਡਾ ਉੜਮੁੜ, 17 ਨਵੰਬਰ (ਦੀਪਕ ਬਹਿਲ)-ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਅੱਜ ਟਾਂਡਾ ਵਿਖੇ ਜਥੇਬੰਦੀ ਦੀ ਮੀਟਿੰਗ ਕੀਤੀ ਜਿਸ ’ਚ ਦੱਸਿਆ ਕਿ ਧੰਨੋਵਾਲੀ ਜਲੰਧਰ ਧਰਨੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਪਰ ਗੰਨੇ ਦਾ ਰੇਟ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਅਨਾਉਂਸ ਨਹੀਂ ਕੀਤਾ ਗਿਆ। ਨਵੰਬਰ ਦੇ ਅਖੀਰ ਮਿੱਲਾਂ ਚੱਲ ਪੈਂਦੀਆਂ ਹਨ ਪਰੰਤੂ ਪੰਜਾਬ ਸਰਕਾਰ ਹਾਲੇ ਵੀ ਸੁੱਤੀ ਪਈ ਹੈ ਪਿਛਲੇ ਸਾਲ ਗੰਨੇ ਦਾ ਰੇਟ 416 ਪ੍ਰਤੀ ਕੁਇੰਟਲ ਸੀ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ 500 ਰੁਪਏ ਗੰਨੇ ਦਾ ਰੇਟ ਅਨਾਊਂਸ ਕਰੇ। ਸਰਕਾਰ ਨਾਲ ਹੀ ਕੋਆਪ੍ਰੇਟਿਵ ਖੰਡ ਮਿੱਲਾਂ ਵਾਂਗ ਇੱਕ ਕਾਊਂਟਰ ਇਕ ਪੇਮੈਂਟ ਦਾ ਫ਼ਾਰਮੂਲਾ ਪੰਜਾਬ ਸਰਕਾਰ ਤਿਆਰ ਕਰੇ, ਪਿਛਲੇ ਸੀਜ਼ਨ ਦੀ ਸਬਸਿਡੀ ਦੀ ਰਾਸ਼ੀ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਖੰਡ ਮਿਲਾਂ ਦੀ ਕਰੀਬ ਸਾਢੇ 7 ਕਰੋੜ ਰੁਪਏ ਹਾਲੇ ਵੀ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਪਾਈ, ਫਗਵਾੜਾ ਖੰਡ ਮਿਲ ਦੀ ਸੰਨ 2020-2021 ਦਾ 28 ਕਰੋੜ ਰੁਪਏ ਬਕਾਇਆ ਅਤੇ 2025 -26 ਦਾ 68-50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 18 ਕਰੋੜ 93 ਲੱਖ ਰੁਪਏ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਨਹੀਂ ਦਿੱਤਾ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ 18 ਨਵੰਬਰ ਤੱਕ ਦਾ ਅਲਟੀਮੇਟਮ ਦੇ ਦਿੱਤਾ ਗਿਆ ਕਿ ਜੇਕਰ ਇਹ ਮੰਗਾਂ 18 ਨਵੰਬਰ ਤੱਕ ਨਾ ਮੰਨੀਆਂ ਤਾਂ 20 ਨਵੰਬਰ ਨੂੰ ਧੰਨੋਵਾਲੀ ਰੇਲਵੇ ਫਾਟਕ ਤੇ ਅਣਮਿਥੇ ਸਮੇਂ ਵਾਸਤੇ ਐਸਕੇਐਮ ਵਲੋ ਰੋਡ ਜਾਮ ਤੇ ਰੇਲ ਰੋਕੋ ਧਰਨਾ ਲਾਇਆ ਜਾਵੇਗਾ। ਇਸ ਮੌਕੇ ਦੁਆਬਾ ਕਿਸਾਨ ਕਮੇਟੀ ਪੰਜਾਬ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਸੰਧੂ ਸਰਕਲ ਪ੍ਰਧਾਨ ਦਸੂਹਾ, ਬਲਵੀਰ ਸਿੰਘ ਸੋਹੀਆ, ਰਣਜੀਤ ਸਿੰਘ ਬਾਜਵਾ ਮੀਤ ਪ੍ਰਧਾਨ, ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਕੁਰਾਲਾ, ਪਰਮਿੰਦਰ ਸਿੰਘ ਸਮਰਾ ਸਰਕਲ ਪ੍ਰਧਾਨ ਗਰਦੀਵਾਲਾ, ਬਿੰਦਰ ਸਿੰਘ ਬੈਂਸ, ਬਲਬੀਰ ਸਿੰਘ ਬਾਜਵਾ ਦਸੂਹਾ, ਕੁਲਵਿੰਦਰ ਸਿੰਘ ਭਾਗੂ, ਪਰਗਨ ਸਿੰਘ ਬਾਬੂ ਮੂਣਕ, ਪ੍ਰਸ਼ੋਤਮ ਸਿੰਘ ਰਾਵਾ ਕੋਰ ਕਮੇਟੀ ਮੈਂਬਰ, ਤਜਿੰਦਰ ਸਿੰਘ ਬੁੱਢੀਪਿੰਡ, ਕਮਲਜੀਤ ਸਿੰਘ ਬਾਜਾ ਚੱਕ, ਬਿਕਰਮ ਸਿੰਘ ਸ਼ਾਹਪੁਰ, ਮਨਦੀਪ ਸਿੰਘ ਸ਼ਾਹਪੁਰ, ਜਸਦੀਪ ਸਿੰਘ ਗਹੋਤ, ਕਰਮਜੀਤ ਸਿੰਘ ਜਾਜਾ, ਅਰਜਨ ਸਿੰਘ ਬਸਤੀ, ਕਾਕਾ ਧੁੱਗਾ, ਜਗਤਾਰ ਸਿੰਘ ਖੱਖ, ਹੈਪੀ ਕੰਧਾਲਾ, ਸੁਖਦੇਵ ਸਿੰਘ ਸ਼ਾਹਪੁਰ, ਗੁਰਸਾਹਿਬ ਸਿੰਘ ਖੱਖ, ਅਮਰਜੀਤ ਸਿੰਘ ਖੁੱਡਾ, ਕੰਨੂੰ ਬਾਬਾ ਖੁੱਡਾ, ਸਾਬਾ ਸਤਵਿੰਦਰ ਸਿੰਘ ਢਡਿਆਲਾ, ਸਾਬੀ ਸੋਹੀਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਇੱਕਜੁੱਟਤਾ ਅਤੇ ਦ੍ਰਿੜ੍ਹਤਾ ਨਾਲ 2027 ’ਚ ਜਿੱਤੇਗੀ ਹਲਕੇ ਦੀ ਚੋਣ-ਜਸਵੀਰ ਸਿੰਘ ਪੁਰਖੋਵਾਲ ਅਗਲੀ ਖ਼ਬਰ ਪ੍ਰਧਾਨ ਨਿਤਿਨ ਨਬੀਨ ਦੀ ਰੈਲੀ ’ਚ ਹਲਕਾ ਦਸੂਹਾ ਤੋਂ ਵੱਡੀ ਗਿਣਤੀ ’ਚ ਭਾਜਪਾ ਵਰਕਰ ਜਾਣਗੇ-ਸੁਸ਼ੀਲ ਪਿੰਕੀ
Ad Position 24