17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਹੋਇਆ ਜ਼ਖ਼ਮੀ

ਕਾਠਗੜ੍ਹ, 17 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਦਿਨ ਪ੍ਰਤੀ ਦਿਨ ਰੌਂਗ ਸਾਈਡ ਤੋਂ ਹਾਈਵੇ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਵੱਧਣ ਕਾਰਨ ਰੋਜ਼ਾਨਾ ਹੀ ਹਾਦਸਿਆਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ। ਲੋਕਾਂ ਵੱਲੋਂ ਰੌਂਗ ਸਾਈਡ ਆਉਣ ਦੇ ਚਲਦਿਆਂ ਹੀ ਅੱਜ ਚੰਡੀਗੜ੍ਹ-ਨਵਾਂਸ਼ਹਿਰ ਹਾਈਵੇ ਮਾਰਗ ’ਤੇ ਪਿੰਡ ਜਮੀਤਗੜ੍ਹ ਦੇ ਨਜ਼ਦੀਕ ਰੌਂਗ ਸਾਈਡ ਆ ਰਹੇ ਇੱਕ ਟਰੈਕਟਰ-ਟਰਾਲੀ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 18-11-2026
ਕਾਠਗੜ੍ਹ, 17 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਦਿਨ ਪ੍ਰਤੀ ਦਿਨ ਰੌਂਗ ਸਾਈਡ ਤੋਂ ਹਾਈਵੇ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਵੱਧਣ ਕਾਰਨ ਰੋਜ਼ਾਨਾ ਹੀ ਹਾਦਸਿਆਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ। ਲੋਕਾਂ ਵੱਲੋਂ ਰੌਂਗ ਸਾਈਡ ਆਉਣ ਦੇ ਚਲਦਿਆਂ ਹੀ ਅੱਜ ਚੰਡੀਗੜ੍ਹ-ਨਵਾਂਸ਼ਹਿਰ ਹਾਈਵੇ ਮਾਰਗ ’ਤੇ ਪਿੰਡ ਜਮੀਤਗੜ੍ਹ ਦੇ ਨਜ਼ਦੀਕ ਰੌਂਗ ਸਾਈਡ ਆ ਰਹੇ ਇੱਕ ਟਰੈਕਟਰ-ਟਰਾਲੀ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਹਾਦਸੇ ਵਾਲੀ ਥਾਂ ’ਤੇ ਜਾਣਕਾਰੀ ਦਿੰਦੇ ਹੋਏ ਜਖਮੀ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਬਲਾਚੌਰ ਸਾਈਡ ਨੂੰ ਜਾ ਰਿਹਾ ਸੀ ਅਤੇ ਜਦੋਂ ਆਪਣੇ ਪਿੰਡ ਤੋਂ ਥੋੜੀ ਜਿਹੀ ਅੱਗੇ ਗਿਆ ਤਾਂ ਪਨਿਆਲੀ ਮੰਡ ਤੋਂ ਇੱਕ ਟਰੈਕਟਰ ਟਰਾਲੀ ਰੌਂਗ ਸਾਈਡ ਆ ਰਹੀ ਸੀ ਜਿਸ ਨੇ ਇਕਦਮ ਉਸ ਵੱਲ੍ਹ ਨੂੰ ਕੱਟ ਮਾਰ ਦਿੱਤਾ ਤੇ ਉਸ ਦਾ ਮੋਟਰਸਾਈਕਲ ਟਰੈਕਟਰ ਦੇ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਜਖਮੀ ਹੋ ਗਿਆ ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਨੇ ਇਲਾਜ ਲਈ ਬਲਾਚੌਰ ਦੇ ਹਸਪਤਾਲ ਵਿਖੇ ਪਹੁੰਚਾਇਆ। ਇਸ ਹਾਦਸੇ ਵਿੱਚ ਮੋਟਰਸਾਈਕਲ ਵੀ ਨੁਕਸਾਨਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਕਾਹਲਵਾਂ ਨੂੰ ਦਿੱਤਾ 20 ਲੱਖ ਦਾ ਚੈੱਕ ਅਗਲੀ ਖ਼ਬਰ ਕਿਸਾਨ ਜਥੇਬੰਦੀ ਗੰਨੇ ਦੀ ਨਵੀਂ ਫ਼ਸਲ ਦੇ ਰੇਟ ਲਈ ਲਗਾਏ ਜਾ ਰਹੇ ਧਰਨੇ ਦਾ ਸਮਰਥਨ ਕਰੇਗੀ-ਲਾਚੋਵਾਲ
Ad Position 24