ਕਿਸਾਨ ਜਥੇਬੰਦੀ ਗੰਨੇ ਦੀ ਨਵੀਂ ਫ਼ਸਲ ਦੇ ਰੇਟ ਲਈ ਲਗਾਏ ਜਾ ਰਹੇ ਧਰਨੇ ਦਾ ਸਮਰਥਨ ਕਰੇਗੀ-ਲਾਚੋਵਾਲ
ਬੁੱਲ੍ਹੋਵਾਲ, 17 ਨਵੰਬਰ (ਲੁਗਾਣਾ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਵਲੋਂ ਆਪਣੀ ਮਹੀਨੇਵਾਰ ਮੀਟਿੰਗ ਸਰਪ੍ਰਸਤ ਜਥੇ. ਗੁਰਦੀਪ ਸਿੰਘ ਖੁਣ ਖੁਣ ਦੀ ਅਗਵਾਈ ਹੇਠ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੀ ਯਾਦ ਨੂੰ ਸਮਰਪਿਤ ਕੀਤੀ ਗਈ।
ਬੁੱਲ੍ਹੋਵਾਲ, 17 ਨਵੰਬਰ (ਲੁਗਾਣਾ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਵਲੋਂ ਆਪਣੀ ਮਹੀਨੇਵਾਰ ਮੀਟਿੰਗ ਸਰਪ੍ਰਸਤ ਜਥੇ. ਗੁਰਦੀਪ ਸਿੰਘ ਖੁਣ ਖੁਣ ਦੀ ਅਗਵਾਈ ਹੇਠ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੀ ਯਾਦ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਪਿੰਡ ਬੂਰੇ ਜੱਟਾਂ ਵਿਖੇ ਸਹਿਜ ਪਾਠ ਦਾ ਭੋਗ ਪਾਏ ਗਏ ਉਪਰੰਤ ਕੀਰਤਨੀ ਜਥੇ ਵਲੋਂ ਗੁਰਬਾਣੀ ਜਸ ਗਾਇਨ ਕੀਤਾ ਗਿਆ। ਇਸ ਦੌਰਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਦੇ ਸਰਪ੍ਰਸਤ ਜਥੇ.ਗੁਰਦੀਪ ਸਿੰਘ ਖੁਣ ਖੁਣ ਅਤੇ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਕਾਂਗਰਸ, ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਖ਼ਤਮ ਕਰਨ ਦੇ ਵੱਡੇ ਵਾਅਦੇ ਕੀਤੇ ਸਨ ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸਰਪ੍ਰਸਤੀ ਹਾਸਲ ਕਾਤਲਾਂ ਵਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਨੂੰ ਹੀ ਖ਼ਤਮ ਕਰ ਦਿੱਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਅਤੇ ਨਵੀਂ ਫ਼ਸਲ ਦੇ ਰੇਟ ਸਬੰਧੀ ਲਗਾਏ ਜਾ ਰਹੇ ਧਰਨੇ ਦਾ ਜਥੇਬੰਦੀ ਪੂਰਨ ਸਮਰਥਨ ਕਰਦੀ ਹੈ ਅਤੇ ਸਾਡੀ ਜਥੇਬੰਦੀ ਮੰਗ ਕਰਦੀ ਹੈ ਕਿ ਗੰਨੇ ਦੀ ਪੇਮੈਂਟ ਕਾਰਪੋਰੇਟ ਮਿੱਲਾਂ ਦੇ ਆਧਾਰ ਤੇ ਪੂਰੀ ਪੇਮੈਂਟ ਦਿੱਤੀ ਜਾਵੇ ਅਤੇ ਗੰਨੇ ਦਾ ਭਾਅ 550 ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ । ਇਸ ਮੌਕੇ ਅਕਬਰ ਸਿੰਘ ਬੁਰੇ ਜੱਟਾਂ, ਹਰਪ੍ਰੀਤ ਸਿੰਘ ਲਾਲੀ ਪੰਡੋਰੀ ਖਜੂਰ, ਬਿੱਕਰ ਸਿੰਘ ਸ਼ੇਰਪੁਰ, ਨੰਬਰਦਾਰ ਮਨਜੀਤ ਸਿੰਘ ਖੁਣ ਖੁਣ, ਜਸਪਾਲ ਸਿੰਘ ਖੁਣ ਖੁਣ ਖ਼ੁਰਦ, ਬਾਬਾ ਕਿਰਪਾਲ ਸਿੰਘ ਪੰਡੋਰੀ ਖਜੂਰ, ਜਥੇਦਾਰ ਪ੍ਰੀਤਮ ਸਿੰਘ ਨੰਗਲ ਕਲਾਲ, ਕਰਨੈਲ ਸਿੰਘ ਢੱਡੇ ਫਤਿਹ ਸਿੰਘ, ਸਤਵੰਤ ਸਿੰਘ ਮੁਰਾਦਪੁਰ, ਜਗਤਾਰ ਸਿੰਘ ਖੁਣਖੁਣ, ਸੁਖਦੇਵ ਸਿੰਘ ਸੁੱਖਾ ਆਦਿ ਵੀ ਹਾਜ਼ਰ ਸਨ।