17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

’ਆਪ’ ਸਰਕਾਰ ਗੜ੍ਹਸ਼ੰਕਰ ’ਤੇ ਨਹੀਂ ਹੋਈ ਮਿਹਰਬਾਨ : ਬਾਈਪਾਸ ਦਾ ਮੁੱਦਾ ਹਾਲੇ ਵੀ ਬਰਕਰਾਰ

ਗੜ੍ਹਸ਼ੰਕਰ, 17 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੀ ਗੰਭੀਰ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਵੀ ਕਿਸੇ ਤਣ ਪੱਤਣ ਨਹੀਂ ਲੱਗਦਾ ਜਾਪ ਰਿਹਾ। ਬਦਲਾਅ ਦੇ ਨਾਂਅ ’ਤੇ ਸੱਤਾ ’ਚ ਆਈ ਇਸ ਸਰਕਾਰ ਦੇ ਰਾਜ ਵਿਚ ਬਾਈਪਾਸ ਬਣਾਉਣ ਲਈ ਵਾਰ-ਵਾਰ ਅਧਿਕਾਰੀਆਂ ਨਾਲ ਮੀਟਿੰਗਾਂ ਦੇ ਚੱਲੇ ਦੌਰ ਦਾ ਹਾਲੇ ਤੱਕ ਵੀ ਕੋਈ ਨਿਚੋੜ ਸਾਹਮਣੇ ਨਹੀਂ ਆਇਆ।

Ad Position 21
No active advertisement
ਅਜੀਤ ਡੈਸਕ 18-11-2026
ਗੜ੍ਹਸ਼ੰਕਰ, 17 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੀ ਗੰਭੀਰ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਵੀ ਕਿਸੇ ਤਣ ਪੱਤਣ ਨਹੀਂ ਲੱਗਦਾ ਜਾਪ ਰਿਹਾ। ਬਦਲਾਅ ਦੇ ਨਾਂਅ ’ਤੇ ਸੱਤਾ ’ਚ ਆਈ ਇਸ ਸਰਕਾਰ ਦੇ ਰਾਜ ਵਿਚ ਬਾਈਪਾਸ ਬਣਾਉਣ ਲਈ ਵਾਰ-ਵਾਰ ਅਧਿਕਾਰੀਆਂ ਨਾਲ ਮੀਟਿੰਗਾਂ ਦੇ ਚੱਲੇ ਦੌਰ ਦਾ ਹਾਲੇ ਤੱਕ ਵੀ ਕੋਈ ਨਿਚੋੜ ਸਾਹਮਣੇ ਨਹੀਂ ਆਇਆ। ਗੜ੍ਹਸ਼ੰਕਰ ’ਚ ਬਾਈਪਾਸ ਬਣਾਉਣ ਨੂੰ ਲੈ ਕੇ ਕਰੀਬ 20 ਲੱਖ ਦੇ ਖ਼ਰਚ ਨਾਲ ਫਿਜ਼ੀਬਿਲਟੀ ਰਿਪੋਰਟ ਤਿਆਰ ਕਰਨ ਤੋਂ ਬਾਅਦ ਕੋਈ ਤੱਥਾਂ ਸਹਿਤ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ। ਸੰਬੰਧਿਤ ਮਹਿਕਮੇ ਦੇ ਅਧਿਕਾਰੀ ਵੀ ਇਸ ਮਾਮਲੇ ’ਚ ਕੁੱਝ ਕਹਿਣ ਲਈ ਤਿਆਰੀ ਨਹੀਂ ਜਾਪ ਰਹੇ। ਕਾਂਗਰਸ ਸਰਕਾਰ ’ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਗੜ੍ਹਸ਼ੰਕਰ ’ਚ ਬਾਈਪਾਸ ਦਾ ਨੀਂਹ ਪੱਥਰ ਰੱਖਿਆ ਸੀ ਅਖੀਰ ਹੋਇਆ ਕੁੱਝ ਨਹੀਂ ਸੀ। ਬਾਦਲ ਸਰਕਾਰ ਸਮੇਂ ਵੀ ਗੜ੍ਹਸ਼ੰਕਰ ’ਚ ਬਾਈਪਾਸ ਬਣਾਉਣ ਲਈ ਕੀਤੀ ਕਾਰਵਾਈ ਸਰਕਾਰ ਬਦਲਣ ਤੋਂ ਬਾਅਦ ਠੱਪ ਹੋ ਗਈ ਪਰ ਗੜ੍ਹਸ਼ੰਕਰ ’ਚ ਬਾਈਪਾਸ ਬਣਾਉਣ ਨੂੰ ਲੈ ਕੇ ਸਭ ਤੋਂ ਵੱਧ ਚਰਚਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਐਨੀ ਸਿਖ਼ਰ ’ਤੇ ਪੁੱਜ ਗਈ ਸੀ ਕਿ ਇੰਝ ਲੱਗ ਰਿਹਾ ਸੀ ਕਿ ਗੜ੍ਹਸ਼ੰਕਰ ’ਚ ਕੁੱਝ ਦਿਨਾਂ ’ਚ ਹੀ ਬਾਈਪਾਸ ਬਣਨਾ ਸ਼ੁਰੂ ਹੋ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕਰੀਬ ਸਵਾ ਕੁ ਸਾਲ ਬਾਅਦ 8 ਮਈ 202 3 ਨੂੰ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਚਿੱਟੀ ਵੇਈਂ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗੜ੍ਹਸ਼ੰਕਰ ਦੀ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਲਈ ਬਾਈਪਾਸ ਬਣਾਉਣ ਦੇ ਕੀਤੇ ਐਲਾਨ ਨਾਲ ਗੜ੍ਹਸ਼ੰਕਰ ਦੀ ਟ੍ਰੈਫਿਕ ਸਮੱਸਿਆ ਦਾ ਜਲਦ ਹੱਲ ਹੋਣ ਦੀ ਸੰਭਾਵਨਾ ਬਣ ਗਈ ਸੀ। ਪਰ ਮੁੱਖ ਮੰਤਰੀ ਦੇ ਐਲਾਨ ਦੇ ਸਾਢੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਹੁਣ ਤਾਈਂ ਆਮ ਆਦਮੀ ਪਾਰਟੀ ਦੀ ਸਰਕਾਰ ਗੜ੍ਹਸ਼ੰਕਰ ’ਤੇ ਮਿਹਰਬਾਨ ਨਹੀਂ ਹੋਈ, ਕਿਉਂਕਿ ਗੜ੍ਹਸ਼ੰਕਰ ਦੀ ਬਾਈਪਾਸ ਦਾ ਮੁੱਦਾ ਜਿਉਂ ਦਾ ਤਿਉਂ ਬਰਕਰਾਰ ਚਲਿਆ ਆ ਰਿਹਾ ਹੈ। ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਕਿਨਾਰੇ ਹੈ ਤੇ ਚੋਣ ਜ਼ਾਬਤਾ ਕਿਸੇ ਵੀ ਸਮੇਂ ਲੱਗ ਸਕਦਾ ਹੈ, ਪਰ ਹਾਲੇ ਵੀ ਸੱਤਾਧਾਰੀ ਧਿਰ ਬਾਈਪਾਸ ਦੇ ਮੁੱਦੇ ’ਤੇ ਐਲਾਨਾਂ ਦਾ ਸਹਾਰਾ ਲੈਣ ਤੋਂ ਪਿੱਛੇ ਨਹੀਂ ਹੱਟ ਰਹੀ। ਗੜ੍ਹਸ਼ੰਕਰ ਸ਼ਹਿਰ ’ਚ ਬਾਈਪਾਸ ਬਣਨਾ ਤਾਂ ਦੂਰ ਦੀ ਗੱਲ ਜਾਪ ਰਹੀ ਹੈ ਪਰ ਮੌਜੂਦਾ ਸਮੇਂ ’ਚ ਸ਼ਹਿਰ ਦੀ ਗੰਭੀਰ ਟ੍ਰੈਫਿਕ ਸਮੱਸਿਆ ਤੋਂ ਲੋਕਾਂ ਨੂੰ ਕੁੱਝ ਨਾ ਕੁਝ ਰਾਹਤ ਦੇਣ ਭਾਵ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਗੜ੍ਹਸ਼ੰਕਰ ’ਚ ਲੋੜ ਅਨੁਸਾਰ ਟ੍ਰੈਫਿਕ ਮੁਲਾਜ਼ਮ ਵੀ ਨਸੀਬ ਨਹੀਂ ਹੋ ਸਕੇ। ਗੜ੍ਹਸ਼ੰਕਰ ਸ਼ਹਿਰ ਦੇ 4-5 ਚੌਕ ਅਤੇ ਹੋਰ ਅਨੇਕਾਂ ਅਜਿਹੇ ਪੁਆਇੰਟ ਹਨ ਜਿੱਥੇ ਦਿਨ ਵੇਲੇ ਟ੍ਰੈਫਿਕ ਮੁਲਾਜ਼ਮਾਂ ਦਾ ਹੋਣਾ ਬੇਹੱਦ ਲਾਜ਼ਮੀ ਮੰਨਿਆ ਜਾ ਰਿਹਾ ਹੈ, ਪਰ ਸ਼ਹਿਰ ਨੂੰ ਲਾ ਪਾ ਕੇ 2-3 ਮੁਲਾਜ਼ਮਾਂ ਤੋਂ ਵੱਧ ਕਦੇ ਮੁਲਾਜ਼ਮ ਨਹੀਂ ਮਿਲੇ ! ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਪਾਰਕਿੰਗ ਲਈ ਥਾਂ ਨਾ ਹੋਣ ਕਾਰਨ ਅਤੇ ਟ੍ਰੈਫਿਕ ਜਾਮ ਦੌਰਾਨ ਬਹੁਤੇ ਲੋਕ ਗੱਡੀ ਰੋਕਣ ਦੀ ਬਜਾਏ ਅੱਗੇ ਵਧਣਾ ਹੀ ਠੀਕ ਸਮਝਦੇ ਹਨ। ਟ੍ਰੈਫਿਕ ਜਾਮ ਦੌਰਾਨ ਦੁਕਾਨਾਂ ਅੱਗੇ ਗੱਡੀ ਖੜ੍ਹੀ ਕਰਨ ਜ਼ਿਆਦਾਤਰ ਮੁਸ਼ਕਿਲ ਹੀ ਬਣਿਆ ਰਹਿੰਦਾ ਹੈ। ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਸਥਿਤ ਇਕ ਹੋਟਲ ਦੇ ਮਾਲਕ ਨੇ ਦੱਸਿਆ ਕਿ ਸ਼ਾਮ ਸਮੇਂ ਸ਼ਹਿਰ ਵਿਚ ਟਿੱਪਰਾਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਸ਼ਹਿਰ ’ਚ ਜੋ ਟ੍ਰੈਫਿਕ ਜਾਮ ਦੇ ਹਾਲਾਤ ਬਣਦੇ ਹਨ ਉਸ ਨਾਲ ਹੋਟਲ ਆਉਣ ਵਾਲੇ ਗਾਹਕ ਘਟਦੇ ਹਨ। ਕਈ ਵਾਰ ਤਾਂ ਗੱਡੀਆਂ ਦੇ ਚਾਲਕਾਂ ਵਿਚ ਗੱਲ ਹੱਥੋ ਪਾਈ ਤੱਕ ਪਹੁੰਚੀ ਵੇਖੀ ਗਈ ਹੈ। ਅਜਿਹਾ ਜ਼ਿਆਦਾ ਸ੍ਰੀ ਅਨੰਦਪੁਰ ਸਾਹਿਬ ਚੌਕ ਤੋਂ ਲੈ ਕੇ ਬੰਗਾ ਚੌਕ ਤੱਕ ਜ਼ਰੂਰ ਵਾਪਰਦਾ ਹੈ। ਬਹੁਤੀ ਵਾਰ ਭੀੜ ਵਿਚ ਫਸੀ ਐਂਬੂਲੈਂਸ ਗੱਡੀ ਨੂੰ ਵੀ ਕੋਈ ਰਸਤਾ ਦੇਣ ਲਈ ਤਿਆਰ ਨਹੀਂ ਹੁੰਦਾ। ਮੌਜੂਦਾ ਸਰਕਾਰ ਦੇ ਰਾਜ ਵਿਚ ਗੜ੍ਹਸ਼ੰਕਰ ’ਚ ਬਾਈਪਾਸ ਬਣਨ ਦੇ ਆਸਾਰ ਤਾਂ ਪਹਿਲਾ ਹੀ ਮੱਧਮ ਹੋ ਚੁੱਕੇ ਹਨ, ਪਰ ਸੱਤਾਧਾਰੀ ਧਿਰ ਵਿਚ ਬਾਈਪਾਸ ਦੇ ਮਾਮਲੇ ’ਚ ਕੁੱਝ ਨਾ ਕੁੱਝ ਨਵਾਂ ਕਰਨ ਦਾ ਕੀਤਾ ਜਾਣ ਵਾਲਾ ਯਤਨ ਸਵਾਲਾਂ ਵਿਚ ਜ਼ਰੂਰ ਘਿਰ ਸਕਦਾ ਹੈ। ਬਾਈਪਾਸ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਪਹਿਲਾ ਹੀ ਸਰਕਾਰ ਨੂੰ ਘੇਰਨ ਦੀ ਤਿਆਰੀ ’ਚ ਹਨ। ਜੇਕਰ ਆਉਣ ਵਾਲੇ ਦਿਨਾਂ ’ਚ ਕੋਈ ਨੀਂਹ ਪੱਥਰ ਰੱਖਣ ਜਾਂ ਕੋਈ ਹੋਰ ਰਸਮ/ਐਲਾਨ ਕੀਤਾ ਜਾਂਦਾ ਹੈ ਤਾਂ ਗੜ੍ਹਸ਼ੰਕਰ ਸ਼ਹਿਰ ਨੂੰ ਭਾਵੇਂ ਕੁੱਝ ਨਾ ਮਿਲੇ ਪਰ ਇਸ ਮਾਮਲੇ ‘ਚ ਸਿਆਸੀ ਤੇ ਸ਼ਬਦੀ ਜੰਗ ਤੇਜ਼ ਹੋਣ ਦੇ ਆਸਾਰ ਜ਼ਰੂਰ ਬਣਦੇ ਨਜ਼ਰ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਗਰੂਕਤਾ ਮੁਹਿੰਮ ਤੇਜ਼ ਅਗਲੀ ਖ਼ਬਰ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦਾ ਸਨਮਾਨ
Ad Position 24