ਫਰੈਕਫਰਟ ਦੇ ਪੁਸਤਕ ਮੇਲੇ ’ਚ ਪਰਹਾਰ ਦੀ ਪੁਸਤਕ ‘ਐਕਸਾਲਿਡ ਅਲਾਈਵ’ ਲੋਕ ਅਰਪਣ
ਹੁਸ਼ਿਆਰਪੁਰ, 17 ਨਵੰਬਰ (ਬਲਜਿੰਦਰਪਾਲ ਸਿੰਘ)-ਫਰੈਕਫੋਰਟ (ਜਰਮਨੀ) ’ਚ ਹੋਏ ਵਿਸ਼ਵ ਪੁਸਤਕ ਮੇਲੇ ’ਚ ਵੱਖ-ਵੱਖ ਦੇਸ਼ਾਂ ਤੋਂ ਪੁਸਤਕ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਮੇਲੇ ‘ਚ ਹੁਸ਼ਿਆਰਪੁਰ ਤੋਂ ਲੇਖਕ ਵਰਿੰਦਰ ਸਿੰਘ ਪਰਹਾਰ ਦੀ ਇੰਗਲਿਸ਼ ਪੁਸਤਕ ‘ਐਕਸਾਲਿਡ ਅਲਾਈਵ’ ਨੂੰ ਲੋਕ ਅਰਪਣ ਕੀਤਾ ਗਿਆ।
ਹੁਸ਼ਿਆਰਪੁਰ, 17 ਨਵੰਬਰ (ਬਲਜਿੰਦਰਪਾਲ ਸਿੰਘ)-ਫਰੈਕਫੋਰਟ (ਜਰਮਨੀ) ’ਚ ਹੋਏ ਵਿਸ਼ਵ ਪੁਸਤਕ ਮੇਲੇ ’ਚ ਵੱਖ-ਵੱਖ ਦੇਸ਼ਾਂ ਤੋਂ ਪੁਸਤਕ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਮੇਲੇ ‘ਚ ਹੁਸ਼ਿਆਰਪੁਰ ਤੋਂ ਲੇਖਕ ਵਰਿੰਦਰ ਸਿੰਘ ਪਰਹਾਰ ਦੀ ਇੰਗਲਿਸ਼ ਪੁਸਤਕ ‘ਐਕਸਾਲਿਡ ਅਲਾਈਵ’ ਨੂੰ ਲੋਕ ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਕਿਤਾਬ ਮਸ਼ਹੂਰ ਪਬਲਿਸ਼ਿੰਗ ਕੰਪਨੀ ਪੈਂਗੂਇਨ ਅਤੇ ਨਿਊ ਵਾਇਸ ਕੰਪਨੀ ਵਲੋਂ ਪ੍ਰਕਾਸ਼ਿਤ ਕੀਤੀ ਗਈ। ਇਹ ਕਿਤਾਬ 16 ਅਮਰੀਕਨ ਜੇਲ੍ਹਾਂ ‘ਚ ਬਿਤਾਏ 8 ਸਾਲ ਦੇ ਦੁੱਖ ਦਾ ਵਰਣਨ ਹੈ ਕਿ ਕਿਸ ਤਰ੍ਹਾਂ ਇਕੱਲਾ ਵਿਅਕਤੀ ਹੱਕ-ਸੱਚ ਤੇ ਇਨਸਾਫ਼ ਦੀ ਲੜਾਈ ‘ਚ ਸਰਕਾਰਾਂ ਦੇ ਦਮਨ-ਚੱਕਰ ਦਾ ਸਾਹਮਣਾ ਕਰਦਾ ਹੈ ਅਤੇ 8 ਸਾਲ ਜੇਲ੍ਹਾਂ ‘ਚ ਸਜ਼ਾ ਕੱਟ ਕੇ ਬਾਹਰ ਆਉਂਦਾ ਹੈ। ਅਮਰੀਕਨ ਜੇਲ੍ਹਾਂ ‘ਚ ਕੈਦੀਆਂ ਦੀ ਜ਼ਿੰਦਗੀ, ਅਪਰਾਧ ਜਗਤ ਨਾਲ ਜੁੜੇ ਸਜ਼ਾ ਕੱਟ ਰਹੇ ਅਨੇਕਾਂ ਕੈਦੀਆਂ ਦੀਆਂ ਕਹਾਣੀਆਂ ਵੀ ਇਸ ਕਿਤਾਬ ‘ਚ ਅੰਕਿਤ ਹਨ। ਮੇਲੇ ਦੌਰਾਨ ਲੇਖਕ ਪਰਹਾਰ ਨਾਲ ਉਨ੍ਹਾਂ ਦੀ ਪਤਨੀ ਨੇਤਰਪਾਲ ਕੌਰ, ਕਿਤਾਬ ਆਡੀਟਰ ਤ੍ਰਿਪਤਾ ਸ਼ਿਖਾ, ਦੇਵਨ ਝਾਅ ਅਤ ਅਨੇਕਾਂ ਪੁਸਤਕ ਪ੍ਰੇਮੀ, ਸਾਹਿਤਕਾਰ ਮੌਜੂਦ ਸਨ।