ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਰਵਾਏ ਅੰਤਰ-ਸਕੂਲ ਮੁਕਾਬਲਿਆਂ ’ਚ 35 ਸਕੂਲਾਂ ਦੇ 400 ਤੋਂ ਵਧੇਰੇ ਵਿਦਿਆਰਥੀਆਂ ਨੇ ਲਿਆ ਭਾਗ
ਗੜ੍ਹਸ਼ੰਕਰ, 30 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਯੋਗ ਅਗਵਾਈ ਹੇਠ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 35 ਸਕੂਲਾਂ ਦੇ 400 ਤੋਂ ਵਧੇਰੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲਿਆ।
ਜ
ਜਨਰਲ ਸਕੱਤਰ ਪੰਜਾਬ ਤਰਲੋਕ ਸਿੰਘ ਸਾਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਉਦੇ ਸਿੰਘ ਭਾਨੂ, ਸਹਿ ਪ੍ਰਭਾਰੀ ਪੰਜਾਬ ਸੂਰਜ ਠਾਕੁਰ ਨਾਲ ਮੁਲਾਕਾਤ ਕਰਦੇ ਹੋਏ। ਅਜੀਤ ਤਸਵੀਰ
ਜਨਰਲ ਸਾਹੀ ਵਲੋਂ ਪ੍ਰਧਾਨ ਪ੍ਰਗਟ ਸਿੰਘ ਨਾਲ ਮੁਲਾਕਾਤ
31-10-2026
ਗੜ੍ਹਸ਼ੰਕਰ, 30 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਯੋਗ ਅਗਵਾਈ ਹੇਠ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 35 ਸਕੂਲਾਂ ਦੇ 400 ਤੋਂ ਵਧੇਰੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲਿਆ। ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ. ਰਜਿੰਦਰ ਸਿੰਘ ਸ਼ੂਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਤੇ ਚੇਅਰਮੈਨ ਕੰਵਰ ਅਰੋੜਾ ਗਰੁੱਪ ਨੇ ਸ਼ਿਰਕਤ ਕੀਤੀ। ਸਮਾਗਮ ਦੀ ਆਰੰਭਤਾ ‘ਚ ਸ. ਰਾਜਿੰਦਰ ਸਿੰਘ ਸ਼ੂਕਾ ਨੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਤੇ ਸਟਾਫ਼ ਦੀ ਹਾਜ਼ਰੀ ‘ਚ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਸ. ਰਜਿੰਦਰ ਸਿੰਘ ਸ਼ੂਕਾ ਨੇ ਅੰਤਰ-ਸਕੂਲ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨਾਲ ਜੁੜਨ ਅਤੇ ਸਮਾਜਿਕ ਬੁਰਾਈਆਂ ਤੋਂ ਸੁਚੇਤ ਕਰਨਗੇ। ਇਸ ਮੌਕੇ ਉਨ੍ਹਾਂ ਕਾਲਜ ਨੂੰ 21 ਹਜ਼ਾਰ ਰੁਪਏ ਦੀ ਮਾਇਕ ਮਦਦ ਭੇਟ ਕੀਤੀ। ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਸ਼ਿਰਕਤ ਕੀਤੀ। ਉਨ੍ਹਾਂ ਸੰਬੋਧਨ ਦੌਰਾਨ ਕਾਲਜ ਵਲੋਂ ਇਕ ਮੰਚ ‘ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲਿਆਂ ‘ਚ ਭਾਗ ਲੈਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਤੋਂ ਸੇਧ ਲੈ ਕੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਪ੍ਰਿੰਸੀਪਲਾਂ, ਸਟਾਫ਼ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਅਦਾਰੇ ਤੋਂ ਯਾਦ ਚਿੰਨ੍ਹ ਭੇਟ ਕੀਤੇ। ਮੁਕਾਬਲਿਆਂ ‘ਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਨੇ ਦੂਜੀ ਵਾਰ ਓਵਰਆਲ ਟਰਾਫ਼ੀ ਜਿੱਤੀ। ਐੱਮ. ਆਰ. ਇੰਟਰਨੈਸ਼ਨਲ ਸਕੂਲ ਪਨਾਮ ਫ਼ਸਲ ਰਨਰ-ਅੱਪ ਤੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਸੈਕੰਡ ਰਨਰ-ਅੱਪ ਰਿਹਾ। ਮੁਕਾਬਲਿਆਂ ਵਿਚ ਪਹਿਲੇ ਸਥਾਨ ‘ਤੇ ਰਹੀਆਂ ਟੀਮਾਂ ਵਿਚ ਸ਼ਬਦ ਗਾਇਨ ਵਿਚ ਅਕਾਲ ਅਕੈਡਮੀ ਝਿੰਗੜ ਕਲਾਂ, ਫੈਂਸੀ ਡਰੈੱਸ ਮੁਕਾਬਲੇ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੇ ਵਿਦਿਆਰਥੀ ਯੁਵਰਾਜ ਨੇ, ਗੀਤ/ਗ਼ਜ਼ਲ ਵਿਚ ਵੰਸ਼ਿਕਾ ਕਲੇਰ ਐੱਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ, ਲੋਕ ਗੀਤ ਮੁਕਾਬਲੇ ਵਿਚ ਗੁਰਸਿਮਰਨ ਕੌਰ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ, ਮਹਿੰਦੀ ਮੁਕਾਬਲੇ ਵਿਚ ਏਕਮ ਟਾਲ ਬਰਚ ਇੰਟਰਨੈਸ਼ਨਲ ਸਕੂਲ ਸਦਰਪੁਰ, ਰੰਗੋਲੀ ਮੁਕਾਬਲੇ ਵਿਚ ਭਾਵਨੀ ਐੱਸ.ਬੀ.ਐੱਸ. ਮਾਡਲ ਹਾਈ ਸਕੂਲ ਸਦਰਪੁਰ, ਪੋਸਟਰ ਮੇਕਿੰਗ ਮੁਕਾਬਲੇ ਵਿਚ ਲੀਜ਼ਾ ਐੱਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ, ਪੰਜਾਬੀ ਸਭਿਆਚਾਰ ਮਾਡਲ ਮੁਕਾਬਲੇ ਵਿਚ ਐੱਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ, ਸਾਇੰਸ ਮਾਡਲ ਪ੍ਰਦਰਸ਼ਨੀ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਅਤੇ ਜੀ.ਐੱਸ.ਐੱਸ. ਸਕੂਲ ਮਾਲੇਵਾਲ ਵਲੋਂ ਪਹਿਲਾ-ਪਹਿਲਾ ਸਥਾਨ, ਦਸਤਾਰਬੰਦੀ ਮੁਕਾਬਲੇ ਵਿਚ ਚਰਨਜੋਤ ਸਿੰਘ ਐੱਸ.ਜੀ.ਜੀ.ਐੱਸ. ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ, ਕੁਇਜ਼ ਮੁਕਾਬਲੇ ਵਿਚ ਦੋਆਬਾ ਪਬਲਿਕ ਸਕੂਲ ਪਾਰੋਵਾਲ, ਲੇਖ ਰਚਨਾ ਵਿਚ ਚਾਹਤ ਚੌਧਰੀ ਮਾਨਵ ਪਬਲਿਕ ਸਕੂਲ ਗੜ੍ਹਸ਼ੰਕਰ, ਸਲੋਗਨ ਰਾਈਟਿੰਗ ਵਿਚ ਦਿਲਸ਼ਿਤਾ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ, ਮਮਿਕਰੀ ਮੁਕਾਬਲੇ ਵਿਚ ਸੁਖਮਨਦੀਪ ਕੌਰ ਦੋਆਬਾ ਪਬਲਿਕ ਸਕੂਲ ਗੜ੍ਹਸ਼ੰਕਰ, ਭਾਸ਼ਣ ਮੁਕਾਬਲੇ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ, ਕਾਵਿ ਉਚਾਰਨ ਮੁਕਾਬਲੇ ਵਿਚ ਸਹਿਜਪ੍ਰੀਤ ਕੌਰ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ, ਗਿੱਧੇ ਵਿਚ ਨਿਊ ਆਦਰਸ਼ ਸਕੂਲ ਸੜੋਆ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅਖੀਰ ਵਿਚ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਵੱਖ-ਵੱਖ ਮੁਕਾਬਲਿਆਂ ਪਹਿਲਾ, ਦੂਜਾ, ਤੀਜਾ ਤੇ ਹੌਂਸਲਾ ਵਧਾਉ ਇਨਾਮ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤਰਲੋਕ ਸਿੰਘ ਨਾਗਪਾਲ, ਮਾ. ਬਲਬੀਰ ਸਿੰਘ ਕਹਾਰਪੁਰੀ, ਉੱਦਿਤ ਸ਼ਰਮਾ ਮੈਨੇਜਰ ਐੱਚ. ਡੀ. ਐੱਫ. ਸੀ. ਬੈਂਕ, ਪ੍ਰਿੰਸੀਪਲ ਦਲਵਿੰਦਰ ਕੌਰ ਗੁਰਪਲਾਹ ਸਕੂਲ, ਪ੍ਰਿੰਸੀਪਲ ਰਾਜਵਿੰਦਰ ਕੌਰ ਮਾਹਿਲਪੁਰ ਸਕੂਲ, ਪ੍ਰਿੰਸੀਪਲ ਸ਼ਿਵਾਨੀ ਅਗਨਹੋਤਰੀ ਗੜ੍ਹਸ਼ੰਕਰ, ਪ੍ਰਿੰਸੀਪਲ ਬਲਵੀਰ ਕੁਮਾਰ ਅਲਾਚੌਰ ਸਕੂਲ ਤੇ ਵੱਖ-ਵੱਖ ਸਕੂਲਾਂ ਦਾ ਸਟਾਫ਼ ਹਾਜ਼ਰ ਹੋਇਆ।