ਸਿਵਲ ਹਸਪਤਾਲ ਮਾਹਿਲਪੁਰ ਵਿਖੇ ਨਵੀਂ 300 ਐਮ. ਏ. ਐਕਸਰੇ ਮਸ਼ੀਨ ਦਾ ਉਦਘਾਟਨ
ਮਾਹਿਲਪੁਰ, 30 ਅਕਤੂਬਰ (ਰਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਮਰੀਜ਼ਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਨਵੀਂ ਐਕਸਰਾਂ ਮਸ਼ੀਨ ਲਗਾਉਣ ਮੌਕੇ ਸਾਦਾ ਸਮਾਗਮ ਕਰਵਾਇਆ। ਇਸ ਮੌਕੇ ਐਮ.
ਮਾਹਿਲਪੁਰ, 30 ਅਕਤੂਬਰ (ਰਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਮਰੀਜ਼ਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਨਵੀਂ ਐਕਸਰਾਂ ਮਸ਼ੀਨ ਲਗਾਉਣ ਮੌਕੇ ਸਾਦਾ ਸਮਾਗਮ ਕਰਵਾਇਆ। ਇਸ ਮੌਕੇ ਐਮ. ਐਮ. ਓ. ਡਾ. ਜਸਵੰਤ ਸਿੰਘ ਥਿੰਦ ਵਲੋਂ ਨਵੀ ਮਸ਼ੀਨ ਦਾ ਉਦਘਾਟਨ ਰੇਡੀਓਗ੍ਰਾਫਰ ਰਾਜਵਿੰਦਰ ਕੌਰ ਕੋਲੋਂ ਰੀਬਨ ਕਟਾ ਕੇ ਕਰਵਾਇਆ। ਡਾ. ਥਿੰਦ ਨੇ ਕਿਹਾ ਕਿ ਨਵੀਂ ਟੈਕਨੌਲੋਜੀ ਤਹਿਤ ਇਸ 300 ਐਮ. ਏ. ਐਕਸਰਾਂ ਮਸ਼ੀਨ ਮਰੀਜ਼ਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਵੱਡੇ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਸਹੂਲਤ ਲਈ ਵਧੀਆਂ ਮਸ਼ੀਨਾਂ ਲਗਵਾ ਰਹੀ ਹੈ। ਇਸ ਮੌਕੇ ਡਾ. ਮਨਜੀਤ ਕੌਰ, ਡਾ. ਉਮੇਸ਼, ਡਾ. ਪਰਮਿੰਦਰ ਕੌਰ, ਡਾ. ਆਦੀਆ. ਡਾ.ਬਲਜਿੰਦਰ ਕੁਮਾਰ, ਡਾ. ਪਰਮਿੰਦਰ ਸਿੰਘ, ਕਮਲਜੀਤ ਕੌਰ, ਨੀਲਮ ਸ਼ਰਮਾ, ਨੀਲਮ ਕੁਮਾਰੀ, ਮਮਤਾ, ਪਲਵੀ, ਹਰਮਨਜੋਤ ਕੌਰ, ਸਰਵਣ ਕੁਮਾਰ, ਬਿਮਲਾ ਦੇਵੀ, ਤਰਨਪ੍ਰੀਤ ਕੌਰ, ਅਮਰੀਕ ਸਿੰਘ ਸੀਹਰਾ, ਜਸਵਿੰਦਰ ਸਿੰਘ, ਤਰਸੇਮ ਲਾਲ, ਭਜਨ ਕੌਰ, ਜਗੀਰ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸਨ।