30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਨਾਲ ਚੇਅਰਮੈਨ ਗੁਰਿੰਦਰ ਸਿੰਘ, ਪ੍ਰਿੰ: ਅਮਨ ਕੁਮਾਰ ਕਨਵਰ ਤੇ ਹੋਰ। ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਗ੍ਰੀਨ ਡੇ ਮੌਕੇ ਸ਼ੋਅ ਐਂਡ ਟੈੱਲ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਖੇ ਕਿੰਡਰਗਾਰਟਨ ਵਿੰਗ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਗ੍ਰੀਨ ਡੇ ਦੇ ਮੌਕੇ ‘ਤੇ ਸ਼ੋਅ ਐਂਡ ਟੈੱਲ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਬੱਚਿਆਂ ਵਿਚ ਕੁਦਰਤ ਤੇ ਹਰਿਆਵਲ ਪ੍ਰਤੀ ਪਿਆਰ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੋਲਣ ਦੇ ਹੁਨਰ, ਰਚਨਾਤਮਿਕਤਾ ਅਤੇ ਮੰਚ ‘ਤੇ ਪੇਸ਼ਕਾਰੀ ਦੇ ਆਤਮ-ਵਿਸ਼ਵਾਸ ਨੂੰ ਵਿਕਸਿਤ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 31-10-2026
ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਖੇ ਕਿੰਡਰਗਾਰਟਨ ਵਿੰਗ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਗ੍ਰੀਨ ਡੇ ਦੇ ਮੌਕੇ ‘ਤੇ ਸ਼ੋਅ ਐਂਡ ਟੈੱਲ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਬੱਚਿਆਂ ਵਿਚ ਕੁਦਰਤ ਤੇ ਹਰਿਆਵਲ ਪ੍ਰਤੀ ਪਿਆਰ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੋਲਣ ਦੇ ਹੁਨਰ, ਰਚਨਾਤਮਿਕਤਾ ਅਤੇ ਮੰਚ ‘ਤੇ ਪੇਸ਼ਕਾਰੀ ਦੇ ਆਤਮ-ਵਿਸ਼ਵਾਸ ਨੂੰ ਵਿਕਸਿਤ ਕਰਨਾ ਸੀ। ਸ਼ੋਅ ਐਂਡ ਟੈੱਲ ਮੁਕਾਬਲੇ ਵਿਚ ਸਹਿਜਪ੍ਰੀਤ ਨੇ ਪਹਿਲਾ, ਗੁਰਸੀਰਤ ਨੇ ਦੂਜਾ ਤੇ ਸਰਗੁਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿਚ ਕੀਰਤਪ੍ਰੀਤ ਨੇ ਪਹਿਲਾ, ਜਸਮੀਤ ਨੇ ਦੂਜਾ ਤੇ ਹਰੀਸ਼ਾ ਨੇ ਤੀਜਾ ਸਥਾਨ ਹਾਸਿਲ ਕੀਤਾ। ਨਰਸਰੀ ਜਮਾਤ ਦੇ ਕਵਿਤਾ ਉਚਾਰਨ ਮੁਕਾਬਲੇ ਵਿਚ ਅਖਿਲ ਠਾਕੁਰ ਨੇ ਪਹਿਲਾ, ਸਹਿਜਦੀਪ ਸਿੰਘ ਨੇ ਦੂਜਾ ਅਤੇ ਲਿਜ਼ਾ ਠਾਕੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਐਲ. ਕੇ. ਜੀ. ਜਮਾਤ ਵਿਚ ਰਬਲੀਨ ਕੌਰ ਨੇ ਪਹਿਲਾ, ਰਵਜੋਧ ਸਿੰਘ ਨੇ ਦੂਜਾ ਅਤੇ ਅਕਾਲਬੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਨ ਕੁਮਾਰ ਕਨਵਰ ਨੇ ਬੱਚਿਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਦੇ ਚੇਅਰਮੈਨ ਗੁਰਿੰਦਰ ਸਿੰਘ ਨੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਨਵੀਂ 300 ਐਮ. ਏ. ਐਕਸਰੇ ਮਸ਼ੀਨ ਦਾ ਉਦਘਾਟਨ ਅਗਲੀ ਖ਼ਬਰ ਸ੍ਰੀਮਤੀ ਪੀ. ਡੀ. ਆਰੀਆ ਸਕੂਲ ’ਚ ਅੱਖਾਂ ਦਾ ਜਾਂਚ ਕੈਂਪ ਲਗਾਇਆ
Ad Position 24