22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਤਿਸੰਗ ਸਮਾਗਮ ਕੱਲ੍ਹ

ਸ਼ਾਮਚੁਰਾਸੀ, 21 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਸ਼ਾਮਚੁਰਾਸੀ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰੂਹਾਨੀ ਵਿਸ਼ਾਲ ਸਤਿਸੰਗ ਸਮਾਗਮ 23 ਅਕਤੂਬਰ ਨੂੰ ਭਗਵਾਨ ਵਾਲਮੀਕਿ ਮੰਦਰ, ਮੇਨ ਬਾਜ਼ਾਰ ਸ਼ਾਮਚੁਰਾਸੀ ਵਿਖੇ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਚੇਅਰਮੈਨ ਸੰਨੀ ਗਿੱਲ, ਉਪ ਚੇਅਰਮੈਨ ਸ਼ਿੰਦੂ ਮੱਟੂ, ਪ੍ਰਧਾਨ ਦੀਪਕ ਮੱਟੂ, ਉਪ ਪ੍ਰਧਾਨ ਮਾਨਵ ਮੱਟੂ ਅਤੇ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਦੇ ਗੱਦੀਨਸ਼ੀਨ ਸੰਤ ਆਦਿ ਸ਼ੰਕਰਾਚਾਰੀਆ ਸਤਿਗੁਰੂ ਗਿਰਧਾਰੀ ਨਾਥ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਾਮਿਲ ਹੋ ਕੇ ਆਪਣੇ ਪ੍ਰਵਚਨਾਂ ਰਾਹੀਂ ਸਾਂਝ ਪਾਉਣਗੇ।

Ad Position 21
No active advertisement
ਅਜੀਤ ਡੈਸਕ 22-10-2026
ਸ਼ਾਮਚੁਰਾਸੀ, 21 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਸ਼ਾਮਚੁਰਾਸੀ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰੂਹਾਨੀ ਵਿਸ਼ਾਲ ਸਤਿਸੰਗ ਸਮਾਗਮ 23 ਅਕਤੂਬਰ ਨੂੰ ਭਗਵਾਨ ਵਾਲਮੀਕਿ ਮੰਦਰ, ਮੇਨ ਬਾਜ਼ਾਰ ਸ਼ਾਮਚੁਰਾਸੀ ਵਿਖੇ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਚੇਅਰਮੈਨ ਸੰਨੀ ਗਿੱਲ, ਉਪ ਚੇਅਰਮੈਨ ਸ਼ਿੰਦੂ ਮੱਟੂ, ਪ੍ਰਧਾਨ ਦੀਪਕ ਮੱਟੂ, ਉਪ ਪ੍ਰਧਾਨ ਮਾਨਵ ਮੱਟੂ ਅਤੇ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਦੇ ਗੱਦੀਨਸ਼ੀਨ ਸੰਤ ਆਦਿ ਸ਼ੰਕਰਾਚਾਰੀਆ ਸਤਿਗੁਰੂ ਗਿਰਧਾਰੀ ਨਾਥ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਾਮਿਲ ਹੋ ਕੇ ਆਪਣੇ ਪ੍ਰਵਚਨਾਂ ਰਾਹੀਂ ਸਾਂਝ ਪਾਉਣਗੇ। ਇਸ ਮੌਕੇ ਗੁਰੂ ਸੇਵਕ ਕੀਰਤਨੀ ਜਥਾ ਬਹਿਰਾਮ ਸਰਿਸ਼ਤਾ ਵਾਲੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ’ਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਸਾਬਕਾ ਵਿਧਾਇਕ ਪਵਨ ਆਦੀਆ, ਜੋਗਿੰਦਰ ਸਿੰਘ ਮਾਨ ਕੌਮੀ ਚੇਅਰਮੈਨ, ਗੁਰਮੁਖ ਸਿੰਘ ਖੋਸਲਾ ਰਾਸ਼ਟਰੀ ਪ੍ਰਧਾਨ ਡੈਮੋਕ੍ਰੇਟਿਕ ਭਾਰਤੀਆਂ ਲੋਕ ਦਲ ਭਾਰਤ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਮੋਮਬੱਤੀ ਮਾਰਚ ਅਗਲੀ ਖ਼ਬਰ ਸੋਨੇ ਦਾ ਤਗਮਾ ਜਿੱਤਣ ਵਾਲੇ ਗੁਰਮਨ ਸਿੰਘ ਦਾ ਸਨਮਾਨ ਕਰਦੇ ਹੋਏ ਨੰਬਰਦਾਰ ਉਂਕਾਰ ਸਿੰਘ। ਗੁਰਮਨ ਸਿੰਘ ਨੇ ਜਿੱਤਿਆ ਸੂਬਾਈ...
Ad Position 24