ਟਰੱਕ ਤੇ ਟਿੱਪਰ ਦੀ ਟੱਕਰ ’ਚ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ
ਨੁਸ਼ਹਿਰਾ ਪੱਤਣ, 21 ਅਕਤੂਬਰ (ਗੁਰਜੀਤ ਸਿੰਘ ਭੰਮਰਾ)- ਬੀਤੀ ਰਾਤ ਮੁਕੇਰੀਆਂ ਨੁਸ਼ਹਿਰਾ ਪੱਤਣ ਰੋਡ ’ਤੇ ਭਟੀਆਂ ਨਜ਼ਦੀਕ ਇਕ ਟਿੱਪਰ ਅਤੇ ਇਕ ਟਰੱਕ ਦੀ ਆਪਸੀ ਭੇੜ ਗਈ ਦੋਨੇਂ ਗੱਡੀਆਂ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈਆਂ ਜਿਸ ਨਾਲ ਟਰੱਕ ਨੰਬਰ ਪੀ ਬੀ 06 ਐਨ 4810 ਕੰਟਰੋਲ ਗਵਾ ਕੇ ਦਰਖ਼ਤ ਵਿਚ ਜਾ ਵੱਜਾ ਅਤੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਇਸੇ ਤਰ੍ਹਾਂ ਟਿੱਪਰ ਨੰਬਰ ਜੇ ਕੇ 02 ਡੀ ਜੇ 8976 ਜੋ ਕਿ ਮਿੱਟੀ ਨਾਲ ਭਰੀ ਹੋਈ ਸੀ ਰੋਡ ਦੇ ਉੱਤੇ ਹੀ ਪਲਟ ਗਈ।
ਨੁਸ਼ਹਿਰਾ ਪੱਤਣ, 21 ਅਕਤੂਬਰ (ਗੁਰਜੀਤ ਸਿੰਘ ਭੰਮਰਾ)- ਬੀਤੀ ਰਾਤ ਮੁਕੇਰੀਆਂ ਨੁਸ਼ਹਿਰਾ ਪੱਤਣ ਰੋਡ ’ਤੇ ਭਟੀਆਂ ਨਜ਼ਦੀਕ ਇਕ ਟਿੱਪਰ ਅਤੇ ਇਕ ਟਰੱਕ ਦੀ ਆਪਸੀ ਭੇੜ ਗਈ ਦੋਨੇਂ ਗੱਡੀਆਂ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈਆਂ ਜਿਸ ਨਾਲ ਟਰੱਕ ਨੰਬਰ ਪੀ ਬੀ 06 ਐਨ 4810 ਕੰਟਰੋਲ ਗਵਾ ਕੇ ਦਰਖ਼ਤ ਵਿਚ ਜਾ ਵੱਜਾ ਅਤੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਇਸੇ ਤਰ੍ਹਾਂ ਟਿੱਪਰ ਨੰਬਰ ਜੇ ਕੇ 02 ਡੀ ਜੇ 8976 ਜੋ ਕਿ ਮਿੱਟੀ ਨਾਲ ਭਰੀ ਹੋਈ ਸੀ ਰੋਡ ਦੇ ਉੱਤੇ ਹੀ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਗੱਡੀਆਂ ਦੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ’ਤੇ ਪੁਲਿਸ ਦੀ ਮਦਦ ਨਾਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਦੋਨਾਂ ਗੱਡੀਆਂ ਦੇ ਡਰਾਈਵਰਾਂ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲ ਸਕੀ।