ਸੋਨੇ ਦਾ ਤਗਮਾ ਜਿੱਤਣ ਵਾਲੇ ਗੁਰਮਨ ਸਿੰਘ ਦਾ ਸਨਮਾਨ ਕਰਦੇ ਹੋਏ ਨੰਬਰਦਾਰ ਉਂਕਾਰ ਸਿੰਘ।
ਗੁਰਮਨ ਸਿੰਘ ਨੇ ਜਿੱਤਿਆ ਸੂਬਾਈ ਵੇਟ ਲਿਫ਼ਟਿੰਗ ਮੁਕਾਬਲੇ ’ਚ ਸੋਨੇ ਦਾ ਤਗਮਾ
ਅੱਡਾ ਸਰਾਂ , 21 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਦੇਹਰੀਵਾਲ ਸਕੂਲ ਦੇ ਵੇਟ ਲਿਫ਼ਟਿੰਗ ਸੈਂਟਰ ਦੇ ਖਿਡਾਰੀ ਨੇ ਸੁਨਾਮ ’ਚ ਹੋਏ ਸੂਬਾਈ ਖੇਡ ਮੁਕਾਬਲਿਆਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਗੁਰਮਨ ਸਿੰਘ ਨੇ ਸੈਂਟਰ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-17 ਸਾਲ ਵਰਗ ਵਿਚ ਗੁਰਮਨ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ ਹੈ।
ਅੱਡਾ ਸਰਾਂ , 21 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਦੇਹਰੀਵਾਲ ਸਕੂਲ ਦੇ ਵੇਟ ਲਿਫ਼ਟਿੰਗ ਸੈਂਟਰ ਦੇ ਖਿਡਾਰੀ ਨੇ ਸੁਨਾਮ ’ਚ ਹੋਏ ਸੂਬਾਈ ਖੇਡ ਮੁਕਾਬਲਿਆਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਗੁਰਮਨ ਸਿੰਘ ਨੇ ਸੈਂਟਰ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-17 ਸਾਲ ਵਰਗ ਵਿਚ ਗੁਰਮਨ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ ਹੈ। ਨੰਬਰਦਾਰ ਉਂਕਾਰ ਸਿੰਘ ਅਤੇ ਕੋਚ ਬਲਜਿੰਦਰ ਸਿੰਘ ਭਿੰਡਰ ਨੇ ਗੁਰਮਨ ਦਾ ਸਨਮਾਨ ਕਰਦੇ ਹੋਏ ਆਖਿਆ ਕਿ ਗੁਰਮਨ ਸਿੰਘ ਨੇ ਇਹ ਮੈਡਲ ਜਿੱਤ ਕੇ ਆਪਣੇ ਪਿਤਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਅਮਨਦੀਪ ਸਿੰਘ, ਦਾਦਾ ਅਵਤਾਰ ਸਿੰਘ ਫ਼ੌਜੀ , ਚਾਚਾ ਮਨਦੀਪ ਸਿੰਘ ਮਨੀ ਤੇ ਦਾਦੀ ਅਮਰਜੀਤ ਕੌਰ ਦਾ ਨਾਮ ਉੱਚਾ ਕੀਤਾ ਹੈ । ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਵਿਸ਼ੇਸ਼ ਸਮਾਗਮ ਦੌਰਾਨ ਗੁਰਮਨ ਦਾ ਸਨਮਾਨ ਕੀਤਾ ਜਾਵੇਗਾ।