11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਾਬੰਦੀ ਦੇ ਬਾਵਜੂਦ ਮੁਕੇਰੀਆਂ ’ਚੋਂ ਦਿਨ ਵੇਲੇ ਤੇਜ਼ ਰਫ਼ਤਾਰ ਗੁਜ਼ਰਦੇ ਕਰੈਸ਼ਰ ਵਾਲੇ ਟਰਾਲਿਆਂ ਕਾਰਨ ਰੋਜ਼ਾਨਾ ਵਾਪਰ ਰਹੇ ਨੇ ਹਾਦਸੇ-ਪ੍ਰਿੰ. ਗੁਰਦਿਆਲ ਸਿੰਘ

ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ)-ਭਾਵੇਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਹੁਕਮ ਜਾਰੀ ਕਰਕੇ ਸ਼ਹਿਰ ਵਿਚੋਂ ਕਰੈਸ਼ਰ ਲੈ ਕੇ ਜਾਣ ਵਾਲੇ ਟਰਾਲਿਆਂ ਅਤੇ ਹੋਰ ਭਾਰੀ ਵਾਹਨਾਂ ਦੇ ਲੰਘਣ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਉਸ ਦੇ ਬਾਵਜੂਦ ਮੁਕੇਰੀਆਂ ਸ਼ਹਿਰ ਅੰਦਰੋਂ ਰੋਜ਼ਾਨਾ ਲੰਘਣ ਵਾਲੇ ਬੇਖ਼ੌਫ ਰੇਤਾ, ਬਜਰੀ ਦੇ ਟਰਾਲਿਆਂ ਤੇ ਹੋਰ ਭਾਰੀ ਵਾਹਨਾਂ ਕਾਰਨ ਲਗਾਤਾਰ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਪਰ ਇਸ ਵਾਸੇ ਪੁਲਿਸ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਇਹ ਪ੍ਰਗਟਾਵਾ ਪ੍ਰਿੰਸੀਪਲ ਗੁਰਦਿਆਲ ਸਿੰਘ ਸੀਨੀਅਰ ਕਾਂਗਰਸੀ ਆਗੂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 11-10-2026
ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ)-ਭਾਵੇਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਹੁਕਮ ਜਾਰੀ ਕਰਕੇ ਸ਼ਹਿਰ ਵਿਚੋਂ ਕਰੈਸ਼ਰ ਲੈ ਕੇ ਜਾਣ ਵਾਲੇ ਟਰਾਲਿਆਂ ਅਤੇ ਹੋਰ ਭਾਰੀ ਵਾਹਨਾਂ ਦੇ ਲੰਘਣ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਉਸ ਦੇ ਬਾਵਜੂਦ ਮੁਕੇਰੀਆਂ ਸ਼ਹਿਰ ਅੰਦਰੋਂ ਰੋਜ਼ਾਨਾ ਲੰਘਣ ਵਾਲੇ ਬੇਖ਼ੌਫ ਰੇਤਾ, ਬਜਰੀ ਦੇ ਟਰਾਲਿਆਂ ਤੇ ਹੋਰ ਭਾਰੀ ਵਾਹਨਾਂ ਕਾਰਨ ਲਗਾਤਾਰ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਪਰ ਇਸ ਵਾਸੇ ਪੁਲਿਸ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਇਹ ਪ੍ਰਗਟਾਵਾ ਪ੍ਰਿੰਸੀਪਲ ਗੁਰਦਿਆਲ ਸਿੰਘ ਸੀਨੀਅਰ ਕਾਂਗਰਸੀ ਆਗੂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਸਵੇਰੇ ਸਿਵਲ ਹਸਪਤਾਲ ਮੁਕੇਰੀਆਂ ਦੇ ਗੇਟ ਸਾਹਮਣੇ ਮਹਾਰਾਣਾ ਪ੍ਰਤਾਪ ਚੌਕ ਵਿਖੇ ਇਕ ਓਵਰਲੋਡ ਟਰਾਲੇ ਦੇ ਅਚਾਨਕ ਰੋਡ ਵਿਚਕਾਰ ਪਲਟ ਜਾਣ ਕਾਰਨ ਇਕ ਬੇਕਸੂਰ ਮਹਿਲਾ ਦੀ ਹੇਠਾਂ ਆਉਣ ਕਾਰਨ ਜਾਨ ਚਲੀ ਗਈ। ਇਸ ਤੋਂ ਇਲਾਵਾ ਮੁਕੇਰੀਆਂ ਸ਼ਹਿਰ ਅੰਦਰ ਨਿੱਤ ਰੋਜ਼ ਕਿਤੇ ਨਾ ਕਿਤੇ ਓਵਰਲੋਡ ਟਰਾਲਿਆਂ ਕਾਰਨ ਜਿਥੇ ਹਾਦਸੇ ਵਾਪਰ ਰਹੇ ਹਨ ਉਥੇ ਹੀ ਆਵਾਜਾਈ ਵੀ ਪ੍ਰਭਾਵਿਤ ਹ ੋ ਰਹੀ ਹੈ ਪਰ ਮੁਕੇਰੀਆਂ ਪੁਲਿਸ ਇਨ੍ਹਾਂ ਤੇਜ਼ ਰਫ਼ਤਾਰ ਚੱਲਣ ਵਾਲੇ ਓਵਰਲੋਡ ਟਰਾਲਿਆਂ ’ਤੇ ਪਾਬੰਦੀ ਲਗਾਉਣ ਵਿਚ ਨਾ-ਕਾਮਯਾਬ ਦਿਖਾਈ ਦੇ ਰਹੀ ਹੈ ਕਿਉਂਕਿ ਪੁਲਿਸ ਵਲੋਂ ਸਕੂਟਰੀ ਸਵਾਰਾਂ ਤੋਂ ਇਲਾਵਾ ਛੋਟੇ ਮੋਟੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਚੈਕਿੰਗ ਕਰਕੇ ਆਪਣਾ ਫ਼ਰਜ਼ ਅਦਾ ਕੀਤਾ ਜਾ ਰਿਹਾ ਹੈ ਪਰ ਪਤਾ ਨਹੀਂ ਕਿਉਂ ਇਨ੍ਹਾਂ ਓਵਰਲੋਡ ਟਰਾਲਿਆਂ ਨੂੰ ਨਾ ਤਾਂ ਰੋਕਿਆ ਜਾਂਦਾ ਹੈ ਤੇ ਨਾ ਹੀ ਇਨ੍ਹਾਂ ਦਾ ਕੋਈ ਵੱਡੇ ਪੱਧਰ ’ਤੇ ਚਲਾਨ ਹੀ ਕੀਤਾ ਜਾਂਦਾ ਹੈ? ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜਾਰੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਐਸ. ਐੱਸ. ਪੀ. ਹੁਸ਼ਿਆਰਪੁਰ ਮੁਕੇਰੀਆਂ ਪੁਲਿਸ ਨੂੰ ਜਵਾਬਦੇਹ ਬਣਾਉਣ। 10 ਐਮਯੂਕੇ13
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਹੁਸ਼ਿਆਰਪੁਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026 ਦਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਘੁੰਮਣ ਪਿੰਡ ਸਧਾਣੀ ਵਿਖੇ ਕਥਾ ਵਿਚ ਹੋਏ ਨਤਮਸਤਕ
Ad Position 24