07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਪ੍ਰਾਪਤ ਕੀਤਾ ‘ਨਾਰਥ ਇੰਡੀਆ ਸਕੂਲ ਮੈਰਿਟ ਐਵਾਰਡ’ ’ਤੇ ਪੰਜਾਬ ’ਚ ਨੰਬਰ 1 ਦਰਜਾ

ਦਸੂਹਾ, 6 ਅਕਤੂਬਰ (ਭੁੱਲਰ, ਕੌਸ਼ਲ)-ਵਾਸਲ ਐਜੂਕੇਸ਼ਨ ਦੁਆਰਾ ਚਲਾਏ ਜਾ ਰਹੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਇਕ ਸ਼ਾਨਦਾਰ ਪ੍ਰਾਪਤੀ ਪ੍ਰਾਪਤ ਕੀਤੀ ਹੈ। ਸਕੂਲ ਨੂੰ ਐਜੂਕੇਸ਼ਨ ਵਰਲਡ ਦੁਆਰਾ ਵੱਕਾਰੀ ‘ਨਾਰਥ ਇੰਡੀਆ ਸਕੂਲ ਮੈਰਿਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਹੁਸ਼ਿਆਰਪੁਰ ਜ਼ਿਲ੍ਹੇ ਤੇ ਪੰਜਾਬ ਰਾਜ ਵਿਚ ਨੰਬਰ 1 ਦਰਜਾ ਪ੍ਰਾਪਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 07-10-2026
ਦਸੂਹਾ, 6 ਅਕਤੂਬਰ (ਭੁੱਲਰ, ਕੌਸ਼ਲ)-ਵਾਸਲ ਐਜੂਕੇਸ਼ਨ ਦੁਆਰਾ ਚਲਾਏ ਜਾ ਰਹੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਇਕ ਸ਼ਾਨਦਾਰ ਪ੍ਰਾਪਤੀ ਪ੍ਰਾਪਤ ਕੀਤੀ ਹੈ। ਸਕੂਲ ਨੂੰ ਐਜੂਕੇਸ਼ਨ ਵਰਲਡ ਦੁਆਰਾ ਵੱਕਾਰੀ ‘ਨਾਰਥ ਇੰਡੀਆ ਸਕੂਲ ਮੈਰਿਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਹੁਸ਼ਿਆਰਪੁਰ ਜ਼ਿਲ੍ਹੇ ਤੇ ਪੰਜਾਬ ਰਾਜ ਵਿਚ ਨੰਬਰ 1 ਦਰਜਾ ਪ੍ਰਾਪਤ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਅੰਜੂ ਧਵਨ ਨੇ ਦੱਸਿਆ ਕਿ ਸਕੂਲ ਲੀਡਰਸ਼ਿਪ ਨੇ ਇਹ ਸਨਮਾਨ ਬਹੁਤ ਮਾਣ ਤੇ ਖ਼ੁਸ਼ੀ ਨਾਲ ਪ੍ਰਾਪਤ ਕੀਤੀ। ਸਕੂਲ ਪ੍ਰਿੰਸੀਪਲ ਅੰਜੂ ਧਵਨ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਪੂਰੇ ਸਕੂਲ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ, ਵਿਦਿਆਰਥੀਆਂ ਤੇ ਸਟਾਫ਼ ਦੀ ਸਖ਼ਤ ਮਿਹਨਤ, ਸਮਰਪਣ ਲਈ ਆਪਣਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਵਾਸਲ ਐਜੂਕੇਸ਼ਨ ਪ੍ਰਧਾਨ ਕੇ. ਕੇ. ਵਾਸਲ, ਸਕੂਲ ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰਧਾਨ ਈਨਾ ਵਾਸਲ, ਸੀ. ਈ. ਓ. ਰਾਘਵ ਵਾਸਲ ਤੇ ਡਾਇਰੈਕਟਰ ਅਦਿਤੀ ਵਾਸਲ ਨੇ ਪੂਰੇ ਸਕੂਲ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਇਸ ਵਿਸ਼ੇਸ਼ ਪ੍ਰਾਪਤੀ ’ਤੇ ਸਾਰੇ ਸਬੰਧਤਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਰੈਣਿ ਸੂਬਾਈ ਕੀਰਤਨ ਦਰਬਾਰ 24 ਨੂੰ-ਬਿੱਟੂ ਅਗਲੀ ਖ਼ਬਰ ਸਿਲਵਰ ਓਕ ਸਕੂਲ ਦੀ ਟੈਨਿਸ ਟੀਮ ਵਲੋਂ ਖੇਡਾਂ ਵਤਨ ਪੰਜਾਬ ਦੀਆਂ 10 ਤਗਮਿਆਂ ’ਤੇ ਕਬਜ਼ਾ
Ad Position 24