07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਿਲਵਰ ਓਕ ਸਕੂਲ ਦੀ ਟੈਨਿਸ ਟੀਮ ਵਲੋਂ ਖੇਡਾਂ ਵਤਨ ਪੰਜਾਬ ਦੀਆਂ 10 ਤਗਮਿਆਂ ’ਤੇ ਕਬਜ਼ਾ

ਟਾਂਡਾ ਉੜਮੁੜ, 6 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਨੇ ਲਗਾਤਾਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਟੈਨਿਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਲ 10 ਤਗਮੇ ਸਕੂਲ ਦੀ ਝੋਲੀ ਪਾਏ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮਨੀਸ਼ਾ ਸੰਗਰ ਦੀ ਅਗਵਾਈ ’ਚ ਜਾਣਕਾਰੀ ਦਿੰਦੇ ਹੋਏ ਕੋਚ ਸੁਰੇਸ਼ ਨੇ ਦੱਸਿਆ ਕਿ ਸਕੂਲ ਦੀ ਟੈਨਿਸ ਟੀਮ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਮਾਮਲਿਆਂ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 07-10-2026
ਟਾਂਡਾ ਉੜਮੁੜ, 6 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਨੇ ਲਗਾਤਾਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਟੈਨਿਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਲ 10 ਤਗਮੇ ਸਕੂਲ ਦੀ ਝੋਲੀ ਪਾਏ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮਨੀਸ਼ਾ ਸੰਗਰ ਦੀ ਅਗਵਾਈ ’ਚ ਜਾਣਕਾਰੀ ਦਿੰਦੇ ਹੋਏ ਕੋਚ ਸੁਰੇਸ਼ ਨੇ ਦੱਸਿਆ ਕਿ ਸਕੂਲ ਦੀ ਟੈਨਿਸ ਟੀਮ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਮਾਮਲਿਆਂ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿਚ ਅੰਡਰ 14 ਲੜਕੀਆਂ ਦੇ ਮੁਕਾਬਲੇ ਦੇ ਵਿਚ ਨਿਤਿਆ, ਲੜਕਿਆਂ ਦੇ ਮੁਕਾਬਲਿਆਂ ਵਿਚ ਜਸਰਾਜ ਨੇ ਸੋਨ ਤਗਮਾ ਤੇ ਹਰਪ੍ਰੀਤ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਅੰਡਰ 17 ਲੜਕਿਆਂ ਵਿਚ ਹਰਮਨ ਸਿੰਘ ਨੇ ਸੋਨ, ਪ੍ਰਤਕਸ਼ ਸੋਨਕਰ ਨੇ ਚਾਂਦੀ ਤੇ ਲੜਕੀਆਂ ਦੇ ਅੰਡਰ 17 ਮੁਕਾਬਲਿਆਂ ਵਿਚ ਅਨਮੋਲਦੀਪ ਕੌਰ ਨੇ ਕਾਂਸੇ ਦਾ ਤਗਮਾ ਜਿੱਤਿਆ। ਅੰਡਰ 21 ਮੁਕਾਬਲਿਆਂ ਦੇ ਵਿਚ ਲੜਕਿਆਂ ਵਿਚੋਂ ਨਿਸ਼ਾਂਤ ਯਾਦਵ ਨੇ ਸੋਨ ਅਤੇ ਲੜਕੀਆਂ ਵਿਚੋਂ ਅਰਸ਼ਦੀਪ ਕੌਰ ਨੇ ਸੋਨ, ਵੰਸ਼ਪ੍ਰੀਤ ਨੇ ਚਾਂਦੀ ਅਤੇ ਅਰਪਿਤਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਚੇਅਰਮੈਨ ਤਰਲੋਚਨ ਸਿੰਘ ਤੇ ਪ੍ਰਿੰਸੀਪਲ ਸੰਗਰ ਨੇ ਬੱਚਿਆਂ ਦੀ ਇਸ ਉਪਲਬਧੀ ’ਚ ਖ਼ੁਸ਼ੀ ਵਿਅਕਤ ਕੀਤੀ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਿਸੋਰਸ ਕੋਆਰਡੀਨੇਟਰ ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਸੁਸ਼ੀਲ, ਬਲਦੇਵ, ਰੁਪਿੰਦਰ, ਅਮਰਜੀਤ ਕੌਰ ਸੈਣੀ, ਆਰਤੀ, ਗੁਰਪ੍ਰੀਤ, ਵਿਸ਼ਾਲੀ, ਅਰਚਨਾ, ਬਲਜੀਤ, ਪਰਮਜੀਤ, ਸੁਮਨ, ਗਰਿੰਦਰ, ਹਰਜਿੰਦਰ, ਮਨਪ੍ਰੀਤ, ਸਵੇਤਾ, ਪੂਜਾ, ਚੇਤਨਾ, ਅਮਨ, ਮਨਦੀਪ ਤੇ ਹੋਰ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਪ੍ਰਾਪਤ ਕੀਤਾ ‘ਨਾਰਥ ਇੰਡੀਆ ਸਕੂਲ ਮੈਰਿਟ ਐਵਾਰਡ’ ’ਤੇ ਪੰਜਾਬ ’ਚ ਨੰਬਰ 1 ਦਰਜਾ ਅਗਲੀ ਖ਼ਬਰ ਝਿੰਗੜ ਕਲਾਂ ਸਕੂਲ ਵਿਖੇ ਚੋਰੀ
Ad Position 24