ਹਾਜੀਪੁਰ ਪੁਲਿਸ ਵਲੋਂ ਦੋ ਨੌਜਵਾਨਾਂ ’ਤੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ
ਹਾਜੀਪੁਰ, 5 ਅਕਤੂਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਪੁਲਿਸ ਵਲੋਂ ਦੋ ਨੌਜਵਾਨਾਂ ’ਤੇ ਐਨ. ਡੀ.
ਹਾਜੀਪੁਰ, 5 ਅਕਤੂਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਪੁਲਿਸ ਵਲੋਂ ਦੋ ਨੌਜਵਾਨਾਂ ’ਤੇ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਸਿਪਾਹੀ ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ-ਚੈਕਿੰਗ ਦੇ ਸੰਬੰਧ ਵਿਚ ਪਿੰਡ ਬੁੱਢਾਬੜ ਵਿਖੇ ਨਹਿਰ ਦੇ ਪੁਲ ਨਜ਼ਦੀਕ ਪੁੱਜੇ ਤਾਂ ਕੱਚੇ ਰਸਤੇ ਵਿਚ ਦੋ ਨੌਜਵਾਨ ਨਸ਼ੇ ਦੀ ਹਾਲਤ ਵਿਚ ਦਿਖਾਈ ਦਿੱਤੇ, ਜਿਨ੍ਹਾਂ ਨੂੰ ਮੁੱਖ ਸਿਪਾਹੀ ਪਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਦੀ ਪਹਿਚਾਣ ਸੌਰਵ ਪੁੱਤਰ ਨਾਨਕ ਸਿੰਘ ਵਾਸੀ ਬੇਲਾ ਸਰਿਆਣਾ ਤੇ ਲਲਿਤ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਬੇਲਾ ਸਰਿਆਣਾ ਥਾਣਾ ਹਾਜੀਪੁਰ ਦੇ ਰੂਪ ਵਿਚ ਹੋਈ। ਇਨ੍ਹਾਂ ਦੋਵਾਂ ਦਾ ਸਿਵਲ ਹਸਪਤਾਲ ਦਸੂਹਾ ਤੋਂ ਡੋਪ ਟੈੱਸਟ ਕਰਵਾਇਆ ਤਾਂ ਡੋਪ ਟੈੱਸਟ ਪੋਜਟਿਵ ਆਉਣ ’ਤੇ ਉਕਤ ਦੋਨਾਂ ਨੌਜਵਾਨਾਂ ’ਤੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।