06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਿਸ਼ਤਾਂ ’ਚ ਬਣ ਰਹੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਤੋਂ ਲੋਕ ਹਾਲੇ ਵੀ ਧੂੜ ਫੱਕਣ ਲਈ ਮਜਬੂਰ

ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)-ਪਿਛਲੇ 2-3 ਸਾਲਾਂ ਤੋਂ ਖਸਤਾ ਹਾਲਤ ਵਿਚ ਚਲੀ ਆ ਰਹੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦਾ ਨਿਰਮਾਣ ਹਾਲੇ ਵੀ ਮੁਕੰਮਲ ਨਹੀਂ ਹੋਇਆ ਤੇ ਲੋਕ ਹਾਲੇ ਵੀ ਇਸ ਸੜਕ ਤੋਂ ਧੂੜ ਫੱਕਣ ਲਈ ਮਜਬੂਰ ਹਨ। ਪਿਛਲੇ 4-5 ਮਹੀਨਿਆਂ ਤੋਂ ਇਸ ਸੜਕ ਦੇ ਸੁਧਾਰ ਦਾ ਕੰਮ ਕਿਸ਼ਤਾਂ ਵਿਚ ਚੱਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 06-10-2026
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)-ਪਿਛਲੇ 2-3 ਸਾਲਾਂ ਤੋਂ ਖਸਤਾ ਹਾਲਤ ਵਿਚ ਚਲੀ ਆ ਰਹੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦਾ ਨਿਰਮਾਣ ਹਾਲੇ ਵੀ ਮੁਕੰਮਲ ਨਹੀਂ ਹੋਇਆ ਤੇ ਲੋਕ ਹਾਲੇ ਵੀ ਇਸ ਸੜਕ ਤੋਂ ਧੂੜ ਫੱਕਣ ਲਈ ਮਜਬੂਰ ਹਨ। ਪਿਛਲੇ 4-5 ਮਹੀਨਿਆਂ ਤੋਂ ਇਸ ਸੜਕ ਦੇ ਸੁਧਾਰ ਦਾ ਕੰਮ ਕਿਸ਼ਤਾਂ ਵਿਚ ਚੱਲ ਰਿਹਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਇਸ ਸੜਕ ਦੇ ਨਿਰਮਾਣ ਦਾ ਕਾਫ਼ੀ ਹਿੱਸਾ ਸੰਬੰਧਿਤ ਠੇਕੇਦਾਰ ਵਲੋਂ ਕਿਸ਼ਤਾਂ ਵਿਚ ਪੂਰੀ ਕੀਤੇ ਜਾਣ ਤੋਂ ਬਾਅਦ ਹਾਲੇ ਵੀ ਪਿੰਡ ਦੇਨੋਵਾਲ ਖ਼ੁਰਦ ਪਾਸ ਸੜਕ ਦਾ ਹਿੱਸਾ ਨਿਰਮਾਣ ਲਈ ਪੱਥਰ, ਮਿੱਟੀ ਪਾ ਕੇ ਵਿਚਕਾਰ ਹੀ ਛੱਡਿਆ ਹੋਇਆ ਹੈ। ਨਿਰਮਾਣ ਲਈ ਅਧੂਰੇ ਪਏ ਹਿੱਸੇ ਤੋਂ ਲੋਕ ਦਿਨ ਭਰ ਧੂੜ ਫੱਕਦੇ ਹੋਏ ਸਰਕਾਰ ਦੀ ਕਾਰਗੁਜ਼ਾਰੀ ਨੂੰ ਕੋਸ ਰਹੇ ਹਨ। ਲੋਕਾਂ ’ਚ ਰੋਸ ਹੈ ਕਿ ਵਿਭਾਗ ਵਲੋਂ ਇਸ ਸੜਕ ਦਾ ਨਿਰਮਾਣ ਕਿਸ਼ਤਾਂ ਵਿਚ ਕਰਵਾਇਆ ਜਾ ਰਿਹਾ ਹੈ ਜੋ ਪਹਿਲਾ ਕਦੇ ਨਹੀਂ ਹੋਇਆ। ਹਰਪ੍ਰੀਤ ਸਿੰਘ ਮਾਨ, ਜਗਦੀਸ਼ ਸਿੰਘ, ਮਨਧੀਰ ਸਿੰਘ ਗੜ੍ਹਸ਼ੰਕਰ ਤੇ ਹੋਰਨਾਂ ਨੇ ਮੰਗ ਕੀਤੀ ਕਿ ਸੜਕ ਦੇ ਅਧੂਰੇ ਪਏ ਹਿੱਸਾ ਦਾ ਜਲਦ ਤੋਂ ਜਲਦ ਨਿਰਮਾਣ ਕਰਵਾ ਕੇ ਲੋਕਾਂ ਨੂੰ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਹੁਣ ਤੱਕ 17772 ਮੀਟ੍ਰਿਕ ਟਨ ਝੋਨੇ ਦੀ ਆਮਦ ’ਚੋਂ 14867 ਮੀਟ੍ਰਿਕ ਟਨ ਦੀ ਖ਼ਰੀਦ-ਆਸ਼ਿਕਾ ਜੈਨ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਿਵਸ ਮੌਕੇ ਗੁਰਮਤਿ ਸਮਾਗਮ
Ad Position 24