ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ‘ਡੋਰ ਟੂ ਡੋਰ’ ਮੁਹਿੰਮ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ-ਰਾਠਾਂ
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਾਦਲ ਸਰਕਾਰ ਸਮੇਂ ਦੀਆਂ ਪ੍ਰਾਪਤੀਆਂ ਤੇ ਸੂਬੇ ਦੇ ਕਰਵਾਏ ਇਤਿਹਾਸਕ ਵਿਕਾਸ ਕਾਰਜਾਂ ਨੂੰ ‘ਡੋਰ ਟੂ ਡੋਰ’ ਮੁਹਿੰਮ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇਥੇ ਪਾਰਟੀ ਦਫ਼ਤਰ ਵਿਖੇ ਹਲਕੇ ਦੇ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਾਦਲ ਸਰਕਾਰ ਸਮੇਂ ਦੀਆਂ ਪ੍ਰਾਪਤੀਆਂ ਤੇ ਸੂਬੇ ਦੇ ਕਰਵਾਏ ਇਤਿਹਾਸਕ ਵਿਕਾਸ ਕਾਰਜਾਂ ਨੂੰ ‘ਡੋਰ ਟੂ ਡੋਰ’ ਮੁਹਿੰਮ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇਥੇ ਪਾਰਟੀ ਦਫ਼ਤਰ ਵਿਖੇ ਹਲਕੇ ਦੇ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 6 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ‘ਡੋਰ ਟੂ ਡੋਰ’ ਮੁਹਿੰਮ ਤਹਿਤ ਗੜ੍ਹਸ਼ੰਕਰ ਹਲਕੇ ਵਿਚ ਵੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਦਾ ਜੋ ਵਿਕਾਸ ਹੋਇਆ ਅਤੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕੀਤਾ, ਕੋਈ ਵੀ ਸਰਕਾਰ ਉਸ ਦੇ ਨੇੜੇ-ਤੇੜੇ ਵੀ ਪਹੁੰਚ ਨਹੀਂ ਸਕੀ। ਰਾਠਾਂ ਨੇ ਬਾਦਲ ਸਰਕਾਰ ਸਮੇਂ ਹੋਏ ਇਤਿਹਾਸਕ ਕਾਰਜਾਂ ਤੇ ਪਾਰਟੀ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕ ਪੱਖੀ ਉਲੀਕੀਆਂ ਯੋਜਨਾਵਾਂ ਨੂੰ ਲੈ ਕੇ ਲੋਕਾਂ ਵਿਚ ਜਾਇਆ ਜਾਵੇਗਾ। ਇਸ ਮੌਕੇ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਜੋਗਾ ਸਿੰਘ ਇਬਰਾਹੀਮਪੁਰ, ਰਾਜਿੰਦਰ ਸਿੰਘ ਸ਼ੂਕਾ, ਤਰਲੋਕ ਸਿੰਘ ਨਾਗਪਾਲ, ਰਸ਼ਪਾਲ ਸਿੰਘ ਕੁੱਕੜਾ, ਜਗਦੇਵ ਸਿੰਘ ਗੜ੍ਹੀ, ਤਰਸੇਮ ਕਿਸਾਣਾ, ਨਿਸ਼ਾਨ ਸਿੰਘ ਸਮੁੰਦੜਾ ਸੰਮਤੀ ਮੈਂਬਰ, ਗੁਰਪ੍ਰੀਤ ਕੌਰ ਅਕਾਲਗੜ੍ਹ, ਕੁਲਵਿੰਦਰ ਕੌਰ ਅਕਾਲਗੜ੍ਹ , ਮਹਿੰਦਰ ਸਿੰਘ ਚਾਹਲਪੁਰ, ਕੁਲਵੀਰ ਸਿੰਘ ਡੋਗਰਪੁਰ, ਕਰਨਵੀਰ ਸਿੰਘ ਸੈਲਾ ਕਲਾਂ, ਜਗਤਾਰ ਸਿੰਘ ਚੱਕ ਗੁਰੂ, ਚਰਨਜੀਤ ਸਿੰਘ ਨਮੋਲੀਆ, ਗੁਰਮੇਲ ਸਿੰਘ, ਅਮਰੀਕ ਸਿੰਘ ਦਦਿਆਲ, ਇੰਦਰਜੀਤ ਸਿੰਘ ਕੁੱਕੜਾਂ, ਪਾਲ ਪੰਡੋਰੀ, ਗੁਰਦਿਆਲ ਸਿੰਘ ਡੁੱਗਰੀ, ਕੁਲਵਰਨ ਸਿੰਘ ਮੋਇਲਾ, ਸੁੱਚਾ ਸਿੰਘ ਬਿਲੜੋਂ ਰੋਕੀ ਮੋਇਲਾ, ਸੁਖਵਿੰਦਰ ਸਿੰਘ ਘਾਗੋਂ ਰੋੜਾਂਵਾਲੀ, ਰਸ਼ਪਾਲ ਸਿੰਘ ਪਾਲੀ ਬੱਦੋਵਾਲ, ਦਲਜੀਤ ਸਿੰਘ ਮਹਿਦੂਦ, ਪ੍ਰਦੀਪ ਚੰਦ ਮਹਿਦੂਦ, ਓਮ ਪ੍ਰਕਾਸ਼ ਘਾਗੋਂ ਗੁਰੂ, ਜਸਵਿੰਦਰ ਕੁਮਾਰ, ਸੁਖਵਿੰਦਰ ਸਿੰਘ, ਜਤਿੰਦਰ ਸਿੰਘ ਸੈਲਾ ਕਲਾਂ, ਮਹਿੰਦਰ ਸਿੰਘ ਭੰਮੀਆਂ, ਗੁਰਮੇਲ ਸਿੰਘ ਸੈਲਾ ਕਲਾਂ, ਮੋਹਣ ਸਿੰਘ ਖਾਨਪੁਰ ਤੇ ਹੋਰ ਹਾਜ਼ਰ ਸਨ।