06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਵੱਛਤਾ ਅਭਿਆਨ ਤਹਿਤ ਖੜਕਾਂ ਸਕੂਲ ’ਚ ਸਫ਼ਾਈ ਮੁਹਿੰਮ

ਹੁਸ਼ਿਆਰਪੁਰ, 4 ਅਕਤੂਬਰ (ਹਰਪ੍ਰੀਤ ਕੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਵਿਖੇ ਪ੍ਰਿੰਸੀਪਲ ਤਰਲੋਚਨ ਸਿੰਘ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦਾ ਉਦੇਸ਼ ਸਕੂਲ ਦੇ ਸਮੁੱਚੇ ਵਾਤਾਵਰਨ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣਾ ਸੀ।

Ad Position 21
No active advertisement
ਅਜੀਤ ਡੈਸਕ 05-10-2026
ਹੁਸ਼ਿਆਰਪੁਰ, 4 ਅਕਤੂਬਰ (ਹਰਪ੍ਰੀਤ ਕੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਵਿਖੇ ਪ੍ਰਿੰਸੀਪਲ ਤਰਲੋਚਨ ਸਿੰਘ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦਾ ਉਦੇਸ਼ ਸਕੂਲ ਦੇ ਸਮੁੱਚੇ ਵਾਤਾਵਰਨ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣਾ ਸੀ। ਇਸ ਦੌਰਾਨ ਸਕੂਲ ਦੇ ਖੇਡ ਮੈਦਾਨ, ਕਲਾਸਰੂਮਾਂ, ਛੱਤਾਂ, ਪੌਦੇ ਲਗਾਉਣ ਵਾਲੇ ਖੇਤਰ ਅਤੇ ਸਕੂਲ ਦੇ ਹੋਰ ਆਸ-ਪਾਸ ਦੇ ਸਥਾਨਾਂ ਦੀ ਸਫ਼ਾਈ ਕੀਤੀ ਗਈ। ਕੂੜਾ-ਕਰਕਟ ਨੂੰ ਹਟਾਉਣ ਦੇ ਨਾਲ-ਨਾਲ ਸਕੂਲ ਦੇ ਹਰੇ-ਭਰੇ ਵਾਤਾਵਰਨ ਨੂੰ ਹੋਰ ਸੁੰਦਰ ਬਣਾਉਣ ਵੱਲ ਵੀ ਧਿਆਨ ਦਿੱਤਾ ਗਿਆ। ਇਸ ਸਵੱਛਤਾ ਮੁਹਿੰਮ ਵਿੱਚ ਸਕੂਲ ਦੇ ਸਮੂਹ ਅਧਿਆਪਕਾਂ ਨੇ ਹਾਊਸ ਇੰਚਾਰਜ ਨੇ ਵੀ ਭਾਗ ਲਿਆ ਅਤੇ ਆਪਸੀ ਸਹਿਯੋਗ ਨਾਲ ਸਫ਼ਾਈ ਕਾਰਜ ਨੂੰ ਸਫ਼ਲ ਬਣਾਇਆ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ, ਵਾਤਾਵਰਨ ਦੀ ਸੰਭਾਲ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਤਰਲੋਚਨ ਸਿੰਘ ਨੇ ਕਿਹਾ ਕਿ ਸਾਫ਼-ਸੁਥਰਾ ਸਕੂਲ ਸਿਰਫ਼ ਸੁੰਦਰਤਾ ਦਾ ਪ੍ਰਤੀਕ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਚੰਗੀਆਂ ਆਦਤਾਂ, ਅਨੁਸ਼ਾਸਨ ਅਤੇ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਸਾਧਨ ਹੈ। ਇਸ ਮੌਕੇ ਪਰਮਿੰਦਰ ਸਿੰਘ, ਸੁਸ਼ਮਾ ਦੇਵੀ, ਮੋਨਿਕਾ ਰਾਣਾ, ਵਿਜੈ ਕਲਸੀ, ਨਿਧੀ ਸ਼ਰਮਾ, ਦਲਜੀਤ ਕਿੰਡ, ਮੀਨਾਕਸ਼ੀ ਕਪੂਰ, ਸਨੇਹ ਲਤਾ, ਅਜੈ ਕੁਮਾਰ, ਰਾਜੀਵ ਸ਼ਰਮਾ, ਰਮਨਿਕ ਸਿੰਘ ਘੁੰਮਣ, ਰਵੀ ਕੁਮਾਰ, ਅਮਨਪ੍ਰੀਤ ਕੌਰ, ਮਨਜੀਤ ਸਿੰਘ, ਚਮਨ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਧੁੱਗਾ ਕਲਾਂ ਦੇ ਜਪਜੀਤ ਸਿੰਘ ਨੇ ਗੋਲਾ ਸੁੱਟਣ ’ਚ ਜਿੱਤੇ ਚਾਰ ਤਗਮੇ ਅਗਲੀ ਖ਼ਬਰ ਬਰਸੀ ਮੌਕੇ ਸਵ. ਸ਼ਾਂਤਾ ਚੋਪੜਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਦਿਆਰਥੀ। ਬਰਸੀ ਮੌਕੇ ਸਵ. ਸ਼ਾਂਤਾ ਚੋਪੜਾ ਨੂੰ ਸ਼ਰਧਾਂਜਲ...
Ad Position 24