ਵਿਸ਼ਵ ਦਿਲ ਦਿਵਸ ਮੌਕੇ ਮੈਕਸ ਹਸਪਤਾਲ ਵਲੋਂ ਜਾਗਰੂਕਤਾ ਪ੍ਰੋਗਰਾਮ
ਹੁਸ਼ਿਆਰਪੁਰ, 30 ਸਤੰਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਦਿਲ ਦਿਵਸ ਮੌਕੇ ਮੈਕਸ ਹਸਪਤਾਲ ਹੁਸ਼ਿਆਰਪੁਰ ਨੇ ਕਾਰਡੀਅਕ ਕੇਅਰ ਵਿਸ਼ੇ ‘ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਮਾਹਿਰ ਡਾਕਟਰਾਂ ਵਲੋਂ ਦਿਲ ਦੀ ਸਿਹਤ ਸਬੰਧੀ ਜਾਣਕਾਰੀ ਭਰਪੂਰ ਜਾਗਰੂਕਤਾ ਸੈਸ਼ਨ ਅਤੇ ਬਚਾਅ ਪੱਖੀ ਸਿਹਤ ਸਬੰਧੀ ਸੁਝਾਅ ਦਿੱਤੇ ਗਏ।
ਹੁਸ਼ਿਆਰਪੁਰ, 30 ਸਤੰਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਦਿਲ ਦਿਵਸ ਮੌਕੇ ਮੈਕਸ ਹਸਪਤਾਲ ਹੁਸ਼ਿਆਰਪੁਰ ਨੇ ਕਾਰਡੀਅਕ ਕੇਅਰ ਵਿਸ਼ੇ ‘ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਮਾਹਿਰ ਡਾਕਟਰਾਂ ਵਲੋਂ ਦਿਲ ਦੀ ਸਿਹਤ ਸਬੰਧੀ ਜਾਣਕਾਰੀ ਭਰਪੂਰ ਜਾਗਰੂਕਤਾ ਸੈਸ਼ਨ ਅਤੇ ਬਚਾਅ ਪੱਖੀ ਸਿਹਤ ਸਬੰਧੀ ਸੁਝਾਅ ਦਿੱਤੇ ਗਏ। ਜਾਗਰੂਕਤਾ ਅਤੇ ਮਨੋਰੰਜਨ ਦੇ ਸੁਮੇਲ ਵਾਲੀ ਇਸ ਪਹਿਲਕਦਮੀ ਨੇ ਦਰਸ਼ਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਉਤਸ਼ਾਹਿਤ ਕੀਤਾ। ਡਾਇਰੈਕਟਰ ਅਤੇ ਸੀ.ਓ.ਓ.- ਹਸਪਤਾਲ ਸੰਚਾਲਨ ਡਾ. ਸਿਮਰਦੀਪ ਐਸ. ਗਿੱਲ ਨੇ ਕਿਹਾ ਕਿ ਸਿਹਤ ਸੰਭਾਲ ਹਸਪਤਾਲ ਦੀਆਂ ਕੰਧਾਂ ਤੱਕ ਸੀਮਿਤ ਨਹੀਂ ਹੈ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਰਾਹੀਂ ਸਾਡਾ ਉਦੇਸ਼ ਸਮਾਜ ਨਾਲ ਸਾਰਥਿਕ ਸਾਂਝ ਪੈਦਾ ਕਰਨਾ ਅਤੇ ਬਚਾਅ ਪੱਖੀ ਸਿਹਤ ਪ੍ਰਤੀ ਵਧੇਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਹਤਮੰਦ ਭਾਈਚਾਰਿਆਂ ਦੇ ਨਿਰਮਾਣ ਵਿਚ ਇੱਕ ਸਰਗਰਮ ਭਾਈਵਾਲ ਬਣਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਦਿਲ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਨਿਰੰਤਰ ਦੇਖਭਾਲ ਕਰਨਾ ਬੇਹੱਦ ਜ਼ਰੂਰੀ ਹੈ।