30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਧਿਆਪਕਾਂ ਵਲੋਂ ਤਰੱਕੀਆਂ ਦੌਰਾਨ ਦੂਰ-ਦੁਰੇਡੇ ਸਟੇਸ਼ਨ ਦੇਣ ਦੇ ਮੁੱਦੇ ‘ਤੇ ਡੀ.ਈ.ਓ. ਨਾਲ ਮੁਲਾਕਾਤ

ਹੁਸ਼ਿਆਰਪੁਰ, 30 ਸਤੰਬਰ (ਬਲਜਿੰਦਰਪਾਲ ਸਿੰਘ)-ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਦੌਰਾਨ ਬਿਨਾਂ ਸਟੇਸ਼ਨ ਚੋਣ ਕਰਵਾਏ ਦੂਰ ਦੁਰੇਡੇ ਦੇ ਸਟੇਸ਼ਨ ਦੇਣ ਦੇ ਮੁੱਦੇ ਉੱਤੇ ਅਧਿਆਪਕਾਂ ਦਾ ਵਫ਼ਦ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ. ਟੀ.

Ad Position 21
No active advertisement
ਅਜੀਤ ਡੈਸਕ 01-10-2026
ਹੁਸ਼ਿਆਰਪੁਰ, 30 ਸਤੰਬਰ (ਬਲਜਿੰਦਰਪਾਲ ਸਿੰਘ)-ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਦੌਰਾਨ ਬਿਨਾਂ ਸਟੇਸ਼ਨ ਚੋਣ ਕਰਵਾਏ ਦੂਰ ਦੁਰੇਡੇ ਦੇ ਸਟੇਸ਼ਨ ਦੇਣ ਦੇ ਮੁੱਦੇ ਉੱਤੇ ਅਧਿਆਪਕਾਂ ਦਾ ਵਫ਼ਦ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ਼.) ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਮੀਤ ਪ੍ਰਧਾਨ ਰਜਿੰਦਰ ਹੇਜਮਾਂ ਅਤੇ ਅਧਿਆਪਕ ਦਲ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸਹੋਤਾ ਦੀ ਅਗਵਾਈ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਪ੍ਰਾਇਮਰੀ) ਹਰਜਿੰਦਰ ਕੌਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਦੀ ਸੂਚੀ ਜਾਰੀ ਕੀਤੀ ਜਾਵੇ ਅਤੇ ਇਸ ਅਨੁਸਾਰ ਪਦ-ਉੱਨਤ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਸੀਨੀਆਰਤਾ ਦੇ ਆਧਾਰ ਉੱਤੇ ਸਟੇਸ਼ਨ ਚੋਣ ਕਰਵਾ ਕੇ ਦੋਬਾਰਾ ਆਰਡਰ ਜਾਰੀ ਕੀਤੇ ਜਾਣ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਵਿਸ਼ਵਾਸ ਦਿਵਾਇਆ ਕਿ 5 ਅਕਤੂਬਰ ਤੱਕ ਪ੍ਰਭਾਵਿਤ ਅਧਿਆਪਕਾਂ ਤੋਂ ਇਤਰਾਜ਼ ਲੈ ਕੇ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਮਹਿਮੋਵਾਲ, ਗੁਰਪਾਲ ਸਿੰਘ, ਬਲਬੀਰ ਸਿੰਘ ਧਾਮੀ, ਜੀਵਨ ਕੁਮਾਰ ਸੰਧੂ, ਵਿਕਰਮ, ਸੁਰਜੀਤ ਕੌਰ ਓਢਰਾ, ਬਲਵੀਰ ਕੌਰ, ਸੀਮਾ, ਅੰਜਨਾ ਚੌਧਰੀ, ਮੀਨਾਕਸ਼ੀ, ਲਾਜੋ ਦੇਵੀ, ਪਰਮਜੀਤ ਕੌਰ, ਮਨਜੀਤ ਕੌਰ, ਇੰਦੂ ਠਾਕੁਰ, ਕਮਲਜੀਤ ਕੌਰ, ਸੁਮਨ ਲਤਾ, ਮਨਵਿੰਦਰ ਕੌਰ, ਅੰਬਿਕਾ ਭਾਟੀਆ, ਕੁਲਵੀਰ ਸਿੰਘ ਜੌੜਾ, ਰਕੇਸ਼ ਕੁਮਾਰ, ਵਿਨੇਸ਼ ਮੋਦਗਿਲ, ਬਿੰਦੀਆ ਦੱਤਾ, ਵਿਕਰਮ ਡਡਵਾਲ, ਵਿਜੇ ਪਟਿਆਲ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਫੇਰੀ ਨੇ ਭਾਜਪਾ ਵਰਕਰਾਂ ਅੰਦਰ ਇਕ ਨਵੀਂ ਰੂਹ ਫੂਕੀ : ਖੁਰਾਣਾ ਅਗਲੀ ਖ਼ਬਰ ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਯਾਦ ’ਚ ਧਾਰਮਿਕ ਸਮਾਗਮ ਅੱਜ
Ad Position 24