22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਚਾਇਤ ਸਕੱਤਰ 5 ਮਹੀਨਿਆਂ ਤੋਂ ਤਨਖ਼ਾਹ ਤੋਂ ਵਾਂਝੇ, ਬੀ. ਡੀ. ਪੀ. ਓ. ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਗਟਾਇਆ

ਤਲਵਾੜਾ, 21 ਸਤੰਬਰ (ਐਚ. ਐਸ.

Ad Position 21
No active advertisement
ਅਜੀਤ ਡੈਸਕ 22-09-2026
ਤਲਵਾੜਾ, 21 ਸਤੰਬਰ (ਐਚ. ਐਸ. ਮਿੱਠੂ)-ਪੰਚਾਇਤ ਸਕੱਤਰ ਯੂਨੀਅਨ ਹੁਸ਼ਿਆਰਪੁਰ ਨੇ 5 ਮਹੀਨਿਆਂ ਤੋਂ ਤਨਖ਼ਾਹਾਂ ਨਾਲ ਮਿਲਣ ਦੇ ਵਿਰੋਧ ’ਚ ਬਲਾਕ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ। ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ 10 ਵਿਕਾਸ ਤੇ ਪੰਚਾਇਤ ਦਫ਼ਤਰਾਂ ’ਚ ਪੰਚਾਇਤ ਸਕੱਤਰਾਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਧਰਨਾ ਦਿੱਤਾ। ਪੰਚਾਇਤ ਸਕੱਤਰਾਂ ਨੂੰ ਪੰਜ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਅੱਤ ਦੀ ਮਹਿੰਗਾਈ ’ਚ ਉਨ੍ਹਾਂ ਲਈ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਸਰਕਾਰ ਅਤੇ ਪ੍ਰਸ਼ਾਸਨ ਪੰਚਾਇਤ ਸਕੱਤਰਾਂ ਦੇ ਸਿਰ ’ਤੇ ਕੰਮ ਦਾ ਵਾਧੂ ਬੋਝ ਵਧਾਈ ਜਾ ਰਿਹਾ ਹੈ। ਬਲਾਕ ਤਲਵਾੜਾ ਪ੍ਰਧਾਨ ਮਦਨ ਲਾਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਵਿਭਾਗ ’ਚ ਪੰਚਾਇਤ ਸਕੱਤਰਾਂ ਦੀ ਭਰਤੀ ਨਹੀਂ ਹੋਈ। ਮਹਿਕਮੇ ’ਚ ਵੱਡੇ ਪੱਧਰ ’ਤੇ ਪੰਚਾਇਤ ਸਕੱਤਰਾਂ ਦੀ ਘਾਟ ਹੋਣ ਕਾਰਨ ਪਿੰਡਾਂ ਦੇ ਜ਼ਰੂਰੀ ਕੰਮ ਪੈਡਿੰਗ ਚੱਲ ਰਹੇ ਹਨ। ਇੱਕ ਪੰਚਾਇਤ ਸਕੱਤਰ 8 ਤੋਂ 10 ਸਰਕਲਾਂ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਯੁੱਧ ਨਸ਼ਿਆਂ ਵਿਰੁੱਧ, ਮੁੱਖ ਮੰਤਰੀ ਤੀਰਥ ਯਾਤਰਾ, ਫਲੱਡ, ਜਲ ਸਪਲਾਈ ਵਿਭਾਗ ਅਤੇ ਬੀ. ਐਲ. ਓਜ਼ ਆਦਿ ਦੀਆਂ ਵਾਧੂ ਸੇਵਾਵਾਂ ਵੀ ਪੰਚਾਇਤ ਸਕੱਤਰ ਕਰ ਰਹੇ ਹਨ। ਹੁਣ ਫੂਡ ਸਪਲਾਈ ਵਿਭਾਗ ਨੇ ਆਟਾ ਦਾਲ ਦਾ ਸਰਵੇ ਵੀ ਪੰਚਾਇਤ ਸਕੱਤਰਾਂ ਤੇ ਵਾਧੂ ਭਾਰ ਲੱਦਿਆ ਜਾ ਰਿਹਾ ਹੈ। ਜਿਸ ਦਾ ਪੰਚਾਇਤ ਸਕੱਤਰ ਯੂਨੀਅਨ ਵਿਰੋਧ ਕਰਦੀ ਹੈ। ਯੂਨੀਅਨ ਨੇ ਆਟਾ ਦਾਲ ਸਰਵੇ ਨਾ ਕਰਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਮੁਕੇਰੀਆਂ ਨੇ ਸਰਕਾਰ ਤੋਂ ਪੰਚਾਇਤ ਸਕੱਤਰਾਂ ਦੀਆਂ ਰੋਕੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਨੇ ਤਨਖ਼ਾਹਾਂ ਜਾਰੀ ਕਰਨ ’ਚ ਦੇਰੀ ਅਤੇ ਉਕਤ ਮੰਗਾਂ ਨਾ ਨਿਪਟਾਰਾ ਨਾ ਹੋਣ ਦੀ ਸੂਰਤ ’ਚ ਕਲਮ ਛੋੜ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਰਣਜੀਤ ਸਿੰਘ, ਅਮਰੀਕ ਸਿੰਘ, ਨਰੇਸ਼ ਠਾਕੁਰ ਆਦਿ ਪੰਚਾਇਤ ਸਕੱਤਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ’ਚ ਫੂਡ ਸੇਫ਼ਟੀ ਟੀਮਾਂ ਦੀ ਸਖ਼ਤ ਕਾਰਵਾਈ, 15 ਦੁਕਾਨਾਂ ਤੇ ਫੂਡ ਫ਼ੈਕਟਰੀਆਂ ਦੀ ਚੈਕਿੰਗ ਅਗਲੀ ਖ਼ਬਰ ਬਜ਼ੁਰਗ ਅੰਨ੍ਹੇ ਕਤਲਕਾਂਡ ’ਚ ਇਕ ਦੋਸ਼ੀ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
Ad Position 24