21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੜ੍ਹਸ਼ੰਕਰ ਦੀਆਂ ਸੜਕਾਂ ’ਤੇ ਹੁਣ ਨਹੀਂ ਸੁੱਟਿਆ ਜਾਵੇਗਾ ਕੂੜਾ ਕਰਕਟ-ਸੋਮ ਨਾਥ ਬੰਗੜ

ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮ ਨਾਥ ਬੰਗੜ ਨੇ ਇਥੇ ਸ਼ਹਿਰ ਵਾਸੀਆਂ ਲਈਆਂ ਘਰ ਘਰ ਜਾ ਕੇ ਕੂੜ ਇਕੱਠਾ ਕਰਨ ਦੀ ਨਵੀਂ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਗੜ੍ਹਸ਼ੰਕਰ ਸ਼ਹਿਰ ਦੀਆਂ ਸੜਕਾਂ ’ਤੇ ਕੂੜਾ ਨਹੀਂ ਸੁੱਟਿਆ ਜਾਵੇਗਾ, ਭਾਵ ਕਿਸੇ ਵੀ ਸੜਕ ’ਤੇ ਕੂੜ ਸੁੱਟਣ ਲਈ ਡੰਪ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹਰ ਘਰ ’ਚੋਂ ਸਫ਼ਾਈ ਕਰਮਚਾਰੀ ਖ਼ੁਦ ਜਾ ਕੇ ਰੋਜ਼ਾਨਾ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨਗੇ, ਜਿਸ ਨੂੰ ਬਾਅਦ ਵਿਚ ਗੱਡੀਆਂ ਰਾਹੀਂ ਮੁੱਖ ਡੰਪ ’ਤੇ ਸੁੱਟਿਆ ਜਾਵੇਗਾ।

Ad Position 21
No active advertisement
ਸਫ਼ਾਈ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੋਮ ਨਾਥ ਬੰਗੜ ਪ੍ਰਧਾਨ ਨਗਰ ਕੌਂਸਲ। ਤਸਵੀਰ : ਧਾਲੀਵਾਲ 22-09-2026
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮ ਨਾਥ ਬੰਗੜ ਨੇ ਇਥੇ ਸ਼ਹਿਰ ਵਾਸੀਆਂ ਲਈਆਂ ਘਰ ਘਰ ਜਾ ਕੇ ਕੂੜ ਇਕੱਠਾ ਕਰਨ ਦੀ ਨਵੀਂ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਗੜ੍ਹਸ਼ੰਕਰ ਸ਼ਹਿਰ ਦੀਆਂ ਸੜਕਾਂ ’ਤੇ ਕੂੜਾ ਨਹੀਂ ਸੁੱਟਿਆ ਜਾਵੇਗਾ, ਭਾਵ ਕਿਸੇ ਵੀ ਸੜਕ ’ਤੇ ਕੂੜ ਸੁੱਟਣ ਲਈ ਡੰਪ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹਰ ਘਰ ’ਚੋਂ ਸਫ਼ਾਈ ਕਰਮਚਾਰੀ ਖ਼ੁਦ ਜਾ ਕੇ ਰੋਜ਼ਾਨਾ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨਗੇ, ਜਿਸ ਨੂੰ ਬਾਅਦ ਵਿਚ ਗੱਡੀਆਂ ਰਾਹੀਂ ਮੁੱਖ ਡੰਪ ’ਤੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾ ਸ਼ਹਿਰ ਵਾਸੀ ਵੱਖ-ਵੱਖ ਸੜਕਾਂ ’ਤੇ ਜਾ ਕੇ ਕੂੜਾ ਸੁੱਟਦੇ ਸਨ ਤੇ ਸੜਕਾਂ ’ਤੇ ਪਏ ਕੂੜੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਸਫ਼ਾਈ ਪੱਖੋਂ ਸ਼ਹਿਰ ਦੀ ਦਿੱਖ ’ਤੇ ਵੀ ਪ੍ਰਭਾਵ ਪੈਂਦਾ ਸੀ। ਸੋਮ ਨਾਥ ਬੰਗੜ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੀ ਟੀਮਾਂ ਬਣਾ ਕੇ ਸ਼ਹਿਰ ਨੂੰ ਵੱਖ-ਵੱਖ ਹਿੱਸਿਆ ਵਿਚ ਵੰਡਿਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ਼ਹਿਰ ਨੂੰ ਸਫ਼ਾਈ ਪੱਖੋਂ ਬਿਹਤਰ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਵੇ ਤੇ ਇਸ ਯੋਜਨਾ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਵੀ ਦਿੱਤੇ ਜਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਡਾ. ਰਵਜੋਤ ਨੇ ਲੋਕ ਮਿਲਣੀ ਦੌਰਾਨ ਪਰਿਵਾਰਾਂ ਨੂੰ 10 ਲੱਖ ਤੱਕ ਦੇ ਸਿਹਤ ਕਾਰਡ ਵੰਡੇ ਅਗਲੀ ਖ਼ਬਰ ਚੱਕ ਬਾਮੂ ਵਿਖੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸਵਾਗਤ
Ad Position 24