19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਵਲੋਂ ਪਿੰਡ ਸੰਧਵਾਲ ਦਾ ਦੌਰਾ

ਹਾਜੀਪੁਰ, 17 ਸਤੰਬਰ (ਜੋਗਿੰਦਰ ਸਿੰਘ)-ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਵਿਧਾਇਕਾ ਤੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਮੈਡਮ ਇੰਦੂ ਬਾਲਾ ਨੇ ਹਲਕੇ ’ਚ ਸਰਗਰਮੀ ਤੇਜ਼ ਕਰ ਦਿੱਤੀ ਹੈ। ਮੈਡਮ ਇੰਦੂ ਬਾਲਾ ਦਾ ਪਿੰਡ ਸੰਧਵਾਲ ਪਹੁੰਚਣ ’ਤੇ ਪਿੰਡ ਵਾਸੀਆਂ ਤੇ ਕਾਂਗਰਸੀ ਆਗੂ ਸੁਧੀਰ ਠਾਕੁਰ ਹੈਪੀ ਨੇ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 18-09-2026
ਹਾਜੀਪੁਰ, 17 ਸਤੰਬਰ (ਜੋਗਿੰਦਰ ਸਿੰਘ)-ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਵਿਧਾਇਕਾ ਤੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਮੈਡਮ ਇੰਦੂ ਬਾਲਾ ਨੇ ਹਲਕੇ ’ਚ ਸਰਗਰਮੀ ਤੇਜ਼ ਕਰ ਦਿੱਤੀ ਹੈ। ਮੈਡਮ ਇੰਦੂ ਬਾਲਾ ਦਾ ਪਿੰਡ ਸੰਧਵਾਲ ਪਹੁੰਚਣ ’ਤੇ ਪਿੰਡ ਵਾਸੀਆਂ ਤੇ ਕਾਂਗਰਸੀ ਆਗੂ ਸੁਧੀਰ ਠਾਕੁਰ ਹੈਪੀ ਨੇ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮੈਡਮ ਇੰਦੂ ਬਾਲਾ ਨੇ ਬਾਬਾ ਲੱਭੂ ਦਾਸ ਜੀ ਦੇ ਮੰਦਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੈਡਮ ਇੰਦੂ ਬਾਲਾ ਨੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਨੂੰ ਉਤਾਵਲੇ ਹਨ ਤੇ ਸਰਕਾਰ ਬਣਨ ’ਤੇ ਹਲਕੇ ’ਚ ਫਿਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਤੇ ਮੁਕੇਰੀਆਂ ਨੂੰ ਪੰਜਾਬ ਦਾ 1 ਨੰਬਰ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਐਡਵੋਕੇਟ ਸਭਿਆ ਸਾਂਚੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਕਾਂਗਰਸ ਪ੍ਰਧਾਨ ਕਿਸ਼ੋਰ ਕੁਮਾਰ, ਕਪਿਲ ਹਾਜੀਪੁਰ, ਕਰਨ ਸਿੰਘ ਸਿਬੋਚੱਕ, ਜਟਮਲ ਸਾਬਕਾ ਸਰਪੰਚ ਨਾਮ ਨਗਰ, ਸੰਜੀਵ ਕੁਮਾਰ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਹਰ ਸਿੰਘ ਪਨੂੰ ਦੇ ਸਸਕਾਰ ਮੌਕੇ ਅੰਤਿਮ ਅਰਦਾਸ ‘ਚ ਹਾਜ਼ਰ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਇਲਾਕਾ ਨਿਵਾਸੀ। ਕੇਹਰ ਸਿੰਘ... ਅਗਲੀ ਖ਼ਬਰ ਹਰਦੋਖੁੰਦਪੁਰ ਦਾ ਛਿੰਝ ਮੇਲਾ 22 ਨੂੰ
Ad Position 24