ਡਾ. ਚਾਵਲਾ ਵਲੋਂ ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਹਫ਼ਤੇ ਤਹਿਤ ਸਿਵਲ ਹਸਪਤਾਲ ਦਾ ਦੌਰਾ
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਡਾਇਰੈਕਟਰ ਰੋਹਿਣੀ ਗੋਇਲ ਅਤੇ ਸਿਵਲ ਸਰਜਨ ਡਾ: ਮਨਦੀਪ ਕਮਲ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਪੰਜਾਬ ਦੀ ਏ. ਐਮ.
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਡਾਇਰੈਕਟਰ ਰੋਹਿਣੀ ਗੋਇਲ ਅਤੇ ਸਿਵਲ ਸਰਜਨ ਡਾ: ਮਨਦੀਪ ਕਮਲ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਪੰਜਾਬ ਦੀ ਏ.ਐਮ.ਆਰ. ਸਟੇਟ ਟੀਮ ਦੇ ਪ੍ਰਤੀਨਿਧ ਡਾ. ਪਰਮਿੰਦਰ ਕੌਰ ਚਾਵਲਾ ਨੇ ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਹਫ਼ਤਾ ਤਹਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ ਕਰਕੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਜਾਗਰੂਕਤਾ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਐਂਟੀਮਾਈਕਰੋਬੀਅਲ ਦਵਾਈਆਂ ਦੀ ਗਲਤ ਤੇ ਬੇਲੋੜੀ ਵਰਤੋਂ ਨਾਲ ਇਨ੍ਹਾਂ ਦਾ ਅਸਰ ਘਟਣ ਲੱਗਦਾ ਹੈ, ਜਿਸ ਕਾਰਨ ਇਨਫੈਕਸ਼ਨਾਂ ਦਾ ਇਲਾਜ ਮੁਸ਼ਕਿਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਏ.ਐਮ.ਆਰ. ਦੀ ਰੋਕਥਾਮ ਵਿਭਾਗ ਦੀ ਅਹਿਮ ਤਰਜੀਹ ਅਤੇ ਇਸ ਲਈ ਡਾਕਟਰਾਂ, ਨਰਸਿੰਗ, ਫਾਰਮੇਸੀ ਤੇ ਲੈਬਾਰਟਰੀ ਸਟਾਫ਼ ਦਾ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਹਸਪਤਾਲ ਦੇ ਸਾਰੇ ਵਿਭਾਗਾਂ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਐਸ.ਐਮ.ਓ. ਡਾ: ਨਵਜੋਤ ਸਿੰਘ ਨੇ ਭਰੋਸਾ ਦਿੱਤਾ ਕਿ ਹਸਪਤਾਲ ਵਿਚ ਇਨਫੈਕਸ਼ਨ ਕੰਟਰੋਲ, ਐਂਟੀਮਾਈਕਰੋਬੀਅਲ ਸਟੀਵਰਡਸ਼ਿਪ ਤੇ ਦਵਾਈਆਂ ਦੀ ਤਰਕਸੰਗਤ ਵਰਤੋ ਦੇ ਨਿਯਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਜਾਣਗੇ। ਇਸ ਮੌਕੇ ਡਾ. ਪ੍ਰਭਲੀਨ ਮਾਈਕਰੋਬਾਇਲੋਜਿਸਟ, ਮਨੂੰ ਚੋਪੜਾ ਮਾਈਕਰੋਬਾਇਲੋਜਿਸਟ ਆਈ.ਡੀ.ਐਸ.ਪੀ., ਹਰਪ੍ਰੀਤ ਕੌਰ ਇਨਫੈਕਸ਼ਨ ਕੰਟਰੋਲ ਨਰਸ ਆਦਿ ਹਾਜ਼ਰ ਸਨ।