ਪਿੰਡ ਪੱਲੀ ਦੇ ਛਿੰਝ ਮੇਲੇ ’ਚ ਭਾਜਪਾ ਨੇਤਾ ਡਾ. ਸ਼ਾਹੀ ਮੁੱਖ ਮਹਿਮਾਨ ਵਜੋਂ ਪਹੁੰਚੇ
ਤਲਵਾੜਾ, 5 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਪੱਲੀ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਡਾ.
ਤਲਵਾੜਾ, 5 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਪੱਲੀ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਡਾ. ਹਰਸਿਮਰਤ ਸਿੰਘ ਸ਼ਾਹੀ ਸਪੁੱਤਰ ਮਰਹੂਮ ਨੇਤਾ ਅਮਰਜੀਤ ਸਿੰਘ ਸ਼ਾਹੀ ਪਹੁੰਚੇ। ਛਿੰਝ ਕਮੇਟੀ ਦੇ ਪ੍ਰਧਾਨ ਯੋਗ ਰਾਜ ਤੇ ਸਮੂਹ ਮੈਂਬਰਾਂ ਨੇ ਮੁੱਖ ਮਹਿਮਾਨ ਡਾ. ਸ਼ਾਹੀ ਦਾ ਨਿੱਘਾ ਸਵਾਗਤ ਕੀਤਾ। ਛਿੰਝ ਮੇਲੇ ਵਿਚ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਜੋਨੀ ਅਟਾਰੀ ਤੇ ਪਹਿਲਵਾਨ ਗਿੰਦਰ ਲੱਲੀਆਂ ਦਰਮਿਆਨ ਹੋਈ ਜੋ ਕਿ ਮੁੱਖ ਮਹਿਮਾਨ ਡਾ. ਸ਼ਾਹੀ ਨੇ ਸ਼ੁਰੂ ਕਰਵਾਈ। ਰੁਮਾਲੀ ਦੀ ਕੁਸ਼ਤੀ ਵਿਚ ਪਹਿਲਵਾਨ ਗਿੰਦਰ ਲੱਲੀਆਂ ਜੇਤੂ ਰਿਹਾ। ਮੁੱਖ ਮਹਿਮਾਨ ਡਾ. ਸ਼ਾਹੀ ਨੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਰੁਮਾਲੀ ਭੇਟ ਕੀਤੀ। ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਡਾ. ਸ਼ਾਹੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਯੋਗਰਾਜ, ਖ਼ਜ਼ਾਨਚੀ ਭਜਨ ਕੁਮਾਰ, ਨੰਦ ਕਿਸ਼ੋਰ, ਮੈਂਬਰ ਪੰਚਾਇਤ ਸ੍ਰੀ ਰਾਮਬੀਰ ਸਿੰਘ, ਜਿੰਮੀ ਪਲਿਆਲ, ਕਰਨਪਾਲ ਗੋਲਡੀ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ, ਸਾਬਕਾ ਮੰਡਲ ਪ੍ਰਧਾਨ ਅਸ਼ੋਕ ਸਭਰਵਾਲ, ਮੰਡਲ ਪ੍ਰਧਾਨ ਵਿਨੋਦ ਮਿੱਠੂ ਆਦਿ ਤੋਂ ਇਲਾਵਾ ਸਮੂਹ ਭਾਜਪਾ ਆਗੂ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।