06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੈਨਸ਼ਨ ਕਾਰਡ ਅਪਡੇਟ ਕਰਨ ਦਾ ਝਾਂਸਾ ਦੇ ਕੇ 1.97 ਲੱਖ ਦੀ ਠੱਗੀ

ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਈਬਰ ਪੁਲਿਸ ਨੇ 1 ਲੱਖ 97 ਹਜ਼ਾਰ 400 ਰੁਪਏ ਦੀ ਆਨਲਾਈਨ ਠੱਗੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੇ ਕੁਮਾਰ ਸੂਦ ਪੁੱਤਰ ਪ੍ਰੀਤੀ ਲਾਲ ਵਾਸੀ ਹੁਸ਼ਿਆਰਪੁਰ ਨੇ ਸਾਈਬਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 1 ਸਤੰਬਰ ਨੂੰ ਉਨ੍ਹਾਂ ਨੂੰ 1 ਫ਼ੋਨ ਆਇਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਈਬਰ ਪੁਲਿਸ ਨੇ 1 ਲੱਖ 97 ਹਜ਼ਾਰ 400 ਰੁਪਏ ਦੀ ਆਨਲਾਈਨ ਠੱਗੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੇ ਕੁਮਾਰ ਸੂਦ ਪੁੱਤਰ ਪ੍ਰੀਤੀ ਲਾਲ ਵਾਸੀ ਹੁਸ਼ਿਆਰਪੁਰ ਨੇ ਸਾਈਬਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 1 ਸਤੰਬਰ ਨੂੰ ਉਨ੍ਹਾਂ ਨੂੰ 1 ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਬੈਂਕ ਦਾ ਕਰਮਚਾਰੀ ਦੱਸਿਆ ਅਤੇ ਕਿਹਾ ਕਿ ਤੁਹਾਡਾ ਪੈਨਸ਼ਨ ਕਾਰਡ ਅਪਡੇਟ ਕਰਨਾ ਹੈ। ਇਸ ਦੇ ਬਾਅਦ ਦੋਸ਼ੀ ਨੇ ਉਸ ਨੂੰ ਇਕ ਵਟਸਅਪ ’ਤੇ ਵੀਡੀਓ ਕਾਲ ਕੀਤੀ ਅਤੇ ਫਿਰ ਲਿੰਕ ਭੇਜ ਕੇ ਐਪ ਇੰਸਟਾਲ ਕਰਵਾਈ। ਐਪ ਇੰਸਟਾਲ ਹੁੰਦੇ ਹੀ ਦੋਸ਼ੀ ਨੇ ਉਨ੍ਹਾਂ ਤੋਂ ਜਾਣਕਾਰੀ ਲੈ ਲਈ। ਜਾਣਕਾਰੀ ਮਿਲਦੇ ਹੀ ਦੋਸ਼ੀ ਨੇ ਉਸ ਦੇ ਪੈਨਸ਼ਨ ਤੇ ਕਰਜ਼ੇ ਵਾਲੇ ਖਾਤਿਆਂ ’ਚੋਂ ਕੁਲ 1 ਲੱਖ 97 ਹਜ਼ਾਰ 400 ਰੁਪਏ ਆਨਲਾਈਨ ਕੱਢ ਲਏ। ਵਿਜੇ ਸੂਦ ਨੇ ਦੱਸਿਆ ਕਿ ਠੱਗੀ ਦਾ ਪਤਾ ਚੱਲਦੇ ਹੀ ਬੈਂਕ ਦੀ ਹੈਲਪ ਲਾਈਨ ’ਤੇ ਸੰਪਰਕ ਕਰਕੇ ਆਪਣੇ ਦੋਵੇਂ ਖਾਤੇ ਬੰਦ ਕਰਵਾਏ ਅਤੇ ਇਸ ਸੰਬੰਧੀ ਸਾਈਬਰ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਅਣਪਛਾਤੇ ਠੱਗ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦੇਨੋਵਾਲ ਖ਼ੁਰਦ ਨੇੜਿਓਂ ਲਗਾਤਾਰ ਮਿਲ ਰਹੀਆਂ ਨੇ ਨੌਜਵਾਨਾਂ ਦੀਆਂ ਲਾਸ਼ਾਂ ! ਅਗਲੀ ਖ਼ਬਰ ਨਸ਼ਾ ਕਰਦਾ ਨੌਜਵਾਨ ਮੌਕੇ ’ਤੇ ਚੜ੍ਹਿਆ ਪੁਲਿਸ ਅੜਿੱਕੇ
Ad Position 24