ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਬਿਰਧ ਆਸ਼ਰਮ-ਪੱਡਾ
ਅੱਡਾ ਸਰਾਂ, 29 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਵਿਖੇ ਬੇਸਹਾਰਾ ਬਜ਼ੁਰਗਾਂ ਲਈ ਚੱਲ ਰਿਹਾ ਗੁਰੂ ਨਾਨਕ ਬਿਰਧ ਆਸ਼ਰਮ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਤੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਦੀ ਅਗਵਾਈ ਵਿਚ ਚੱਲ ਰਹੇ ਇਸ ਬਿਰਧ ਆਸ਼ਰਮ ਵਿਚ ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਪ੍ਰਗਟਾਵਾ ਕਰਦਿਆਂ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਪੱਡਾ ਤੇ ਦਵਿੰਦਰ ਸਿੰਘ ਬਾਜਵਾ ਡੀ.
ਅੱਡਾ ਸਰਾਂ, 29 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਵਿਖੇ ਬੇਸਹਾਰਾ ਬਜ਼ੁਰਗਾਂ ਲਈ ਚੱਲ ਰਿਹਾ ਗੁਰੂ ਨਾਨਕ ਬਿਰਧ ਆਸ਼ਰਮ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਤੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਦੀ ਅਗਵਾਈ ਵਿਚ ਚੱਲ ਰਹੇ ਇਸ ਬਿਰਧ ਆਸ਼ਰਮ ਵਿਚ ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਪ੍ਰਗਟਾਵਾ ਕਰਦਿਆਂ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਪੱਡਾ ਤੇ ਦਵਿੰਦਰ ਸਿੰਘ ਬਾਜਵਾ ਡੀ. ਐਸ. ਪੀ. ਟਾਂਡਾ ਕਿਹਾ ਕਿ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਦੇ ਖਾਣ ਪੀਣ ਅਤੇ ਉਨ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸਰਬੱਤ ਦਾ ਭਲਾ ਸੁਸਾਇਟੀ ਕੈਨੇਡਾ ਦੇ ਮੈਂਬਰ ਪ੍ਰਵਾਸੀ ਭਾਰਤੀ ਬਲਜਿੰਦਰ ਸਿੰਘ ਸੰਘਾ ਤੇ ਪ੍ਰਧਾਨ ਹਰਜੀਤ ਸਿੰਘ ਗਿੱਲ ਵਲੋਂ ਭੇਜੀ ਗਈ ਵਿੱਤੀ ਸਹਾਇਤਾ ਦੇ ਰਾਸ਼ਨ ਸਮੱਗਰੀ ਲੈ ਕੇ ਪਹੁੰਚੇ ਵਿਅਕਤੀ ਦਾ ਸਨਮਾਨ ਕਰਦਿਆਂ ਵੱਡਾ ਤੇ ਬਾਜਵਾ ਨੇ ਇਸ ਸੰਸਥਾ ਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ, ਮੰਗਲ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ ਬਸੀ ਜਲਾਲ, ਪੰਨਾ ਦੇਹਰੀਵਾਲ, ਸਵਰਨ ਸਿੰਘ, ਬਖ਼ਸ਼ੀਸ਼ ਸਿੰਘ, ਰਾਜ ਕੁਮਾਰ, ਚੰਨਣ ਸਿੰਘ, ਗੁਲਜ਼ਾਰੀ ਲਾਲ, ਰਤਨੇਸ਼ ਸੈਣੀ, ਦੀਪਕ ਕੁਮਾਰ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ, ਸੋਨੀਆ, ਨੀਰੂ, ਦਰਸ਼ਨ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ, ਅਮਨ, ਰਾਣੀ ਆਦਿ ਮੌਜੂਦ ਸਨ।