ਪੰਜਾਬ ਸਰਕਾਰ ਵੀ ਕੇਂਦਰ ਦੀ ਤਰਜ਼ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀ. ਏ. ਤੇ ਬਕਾਏ ਦੀਵਾਲੀ ਤੋਂ ਪਹਿਲਾਂ ਅਦਾ ਕਰੇ-ਸੂਦ
ਹੁਸ਼ਿਆਰਪੁਰ, 29 ਅਕਤੂਬਰ (ਹਰਪ੍ਰੀਤ ਕੌਰ)-ਕੇਂਦਰ ਵਲੋਂ ਕੇਂਦਰੀ ਮੰਤਰੀ ਮੰਡਲ ਵਿਚ ਲਏ ਗਏ ਫ਼ੈਸਲੇ ਮੁਤਾਬਿਕ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਤੇ ਪੈਨਸ਼ਨਰਾਂ ਦੀ ਪੈਨਸ਼ਨ ਵਿਚ ਦੀਵਾਲੀ ਦੇ ਤੋਹਫ਼ੇ ਵਜੋਂ 3 ਫ਼ੀਸਦੀ ਦੇ ਕੀਤੇ ਵਾਧੇ ਦਾ ਸਵਾਗਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਰਮਚਾਰੀ ਅਦਾਲਤੀ ਫ਼ੈਸਲੇ ਆਪਣੇ ਹੱਕ ਵਿਚ ਆਉਣ ਦੇ ਬਾਵਜੂਦ ਨਿਰਾਸ਼ ਹਨ। ਸੂਦ ਨੇ ਕਿਹਾ ਕਿ ਤਨਖਾਹ ਤੇ ਪੈਨਸ਼ਨ ਵਿਚ ਕੀਤੇ ਗਏ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਮਹਿੰਗਾਈ ਦੇ ਦੌਰ ’ਚ ਭਾਰੀ ਰਾਹਤ ਮਿਲੀ ਹੈ।
ਹੁਸ਼ਿਆਰਪੁਰ, 29 ਅਕਤੂਬਰ (ਹਰਪ੍ਰੀਤ ਕੌਰ)-ਕੇਂਦਰ ਵਲੋਂ ਕੇਂਦਰੀ ਮੰਤਰੀ ਮੰਡਲ ਵਿਚ ਲਏ ਗਏ ਫ਼ੈਸਲੇ ਮੁਤਾਬਿਕ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਤੇ ਪੈਨਸ਼ਨਰਾਂ ਦੀ ਪੈਨਸ਼ਨ ਵਿਚ ਦੀਵਾਲੀ ਦੇ ਤੋਹਫ਼ੇ ਵਜੋਂ 3 ਫ਼ੀਸਦੀ ਦੇ ਕੀਤੇ ਵਾਧੇ ਦਾ ਸਵਾਗਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਰਮਚਾਰੀ ਅਦਾਲਤੀ ਫ਼ੈਸਲੇ ਆਪਣੇ ਹੱਕ ਵਿਚ ਆਉਣ ਦੇ ਬਾਵਜੂਦ ਨਿਰਾਸ਼ ਹਨ। ਸੂਦ ਨੇ ਕਿਹਾ ਕਿ ਤਨਖਾਹ ਤੇ ਪੈਨਸ਼ਨ ਵਿਚ ਕੀਤੇ ਗਏ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਮਹਿੰਗਾਈ ਦੇ ਦੌਰ ’ਚ ਭਾਰੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਤੋਂ ਪਹਿਲਾਂ ਹੀ 16 ਫ਼ੀਸਦੀ ਘੱਟ ਡੀ. ਏ. ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਰਕਾਰ ਨੇ 8 ਫ਼ੀਸਦੀ ਡੀ. ਏ. ਦਿੱਤਾ ਹੈ ਜਦਕਿ 8 ਫ਼ੀਸਦੀ ਡੀ. ਏ. ਤੇ ਬਕਾਏ ਅਜੇ ਵੀ ਲੰਬਿਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਕੇਂਦਰ ਦੀ ਤਰਜ਼ ’ਤੇ ਦੀਵਾਲੀ ਦੇ ਤੋਹਫ਼ੇ ਵਜੋਂ ਡੀ. ਏ. ਤੇ ਬਕਾਇਆ ਦੀਵਾਲੀ ਤੋਂ ਪਹਿਲਾਂ ਦੇਣਾ ਚਾਹੀਦਾ ਹੈ।