29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜ਼ਿਲ੍ਹਾ ਪ੍ਰਾਇਮਰੀ ਖੇਡਾਂ ਵਿਚ ਰੇੜੂਪੱਤੀ ਸਕੂਲ ਨੇ ਨਵੀਆਂ ਬੁਲੰਦੀਆਂ ਛੂਹੀਆਂ

ਤਲਵਾੜਾ, ਰਾਮਗੜ੍ਹ ਸੀਕਰੀ, 29 ਅਕਤੂਬਰ (ਰਾਜੀਵ ਓਸ਼ੋ, ਕਟੋਚ)-ਬੀਤੇ ਹਫ਼ਤੇ 70 ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ (ਅੰਡਰ ਇਲੈਵਨ) ਦਾ ਆਯੋਜਨ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਕੀਤਾ, ਜਿਸ ’ਚ ਸਰਕਾਰੀ ਐਲੀਮੈਂਟਰੀ ਸਕੂਲ ਰੇੜੂਪੱਤੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਸੰਬੰਧੀ ਸਕੂਲ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਸਕੂਲ ਨੇ ਪਿਛਲੇ ਪੰਜ ਸਾਲਾਂ ਤੋਂ ਆਪਣਾ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਦਬਦਬਾ ਕਾਇਮ ਰੱਖਿਆ ਹੈ।

Ad Position 21
No active advertisement
ਸਰਕਾਰੀ ਸਕੂਲ ਰੇੜੂਪੱਤੀ ਦੇ ਜੇਤੂ ਖਿਡਾਰੀਆਂ ਦੇ ਨਾਲ ਐਮ. ਐਲ. ਏ. ਬ੍ਰਹਮ ਸ਼ੰਕਰ ਤੇ ਹੋਰ। ਤਸਵੀਰ : ਰਾਜੀਵ ਓਸ਼ੋ, ਕਟੋਚ 30-10-2026
ਤਲਵਾੜਾ, ਰਾਮਗੜ੍ਹ ਸੀਕਰੀ, 29 ਅਕਤੂਬਰ (ਰਾਜੀਵ ਓਸ਼ੋ, ਕਟੋਚ)-ਬੀਤੇ ਹਫ਼ਤੇ 70 ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ (ਅੰਡਰ ਇਲੈਵਨ) ਦਾ ਆਯੋਜਨ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਕੀਤਾ, ਜਿਸ ’ਚ ਸਰਕਾਰੀ ਐਲੀਮੈਂਟਰੀ ਸਕੂਲ ਰੇੜੂਪੱਤੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਸੰਬੰਧੀ ਸਕੂਲ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਸਕੂਲ ਨੇ ਪਿਛਲੇ ਪੰਜ ਸਾਲਾਂ ਤੋਂ ਆਪਣਾ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਦਬਦਬਾ ਕਾਇਮ ਰੱਖਿਆ ਹੈ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਵਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡ ਮੁਕਾਬਲਿਆਂ ਵਿਚ ਖੋ-ਖੋ ਕੁੜੀਆਂ ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਤੇ ਖੋ-ਖੋ ਮੁੰਡੇ ਦੂਜੇ ਸਥਾਨ ’ਤੇ ਰਹੇ। ਸਕੂਲ ਨੇ ਪਹਿਲੀ ਵਾਰ ਅਥਲੈਟਿਕਸ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਤਹਿਤ 600 ਮੀਟਰ ਦੌੜ ਵਿਚ ਸਕੂਲ ਦੀ ਵਿਦਿਆਰਥਣ ਜੀਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ ਕੁੜੀਆਂ 400 ਮੀਟਰ ਕੁੜੀਆਂ ਵਿਚ ਦੂਜਾ ਸਥਾਨ ਹਾਸਲ ਕਰ ਚਾਂਦੀ ਦਾ ਤਗਮਾ ਜਿੱਤਿਆ। 400 ਮੀਟਰ ਦੌੜ ਕੁੜੀਆਂ ਵਿਚ ਪੂਨਮ ਲਤਾ ਨੇ ਤੀਜਾ ਸਥਾਨ ਹਾਸਿਲ ਕਰ ਤਾਂਬੇ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਰਜੇਸ਼ ਸਿੰਘ ਨੇ ਕਿਹਾ ਕਿ ਸਕੂਲ ਕੋਲ ਬਿਨਾਂ ਖੇਡ ਮੈਦਾਨ ਦੇ ਇਹ ਸਫਲਤਾ ਆਪਣੇ ਆਪ ਵਿਚ ਹੀ ਨਿਵੇਕਲੀ ਹੈ। ਬੀ. ਐਨ. ਓ . ਅਮਿੱਤ ਰਾਣਾ ਤੇ ਸੀ. ਐਚ. ਟੀ. ਸਰਬਜੀਤ ਪਾਲ ਨੇ ਕਿਹਾ ਕਿ ਇਹ ਸਫਲਤਾ ਕੋਚ ਤੇ ਅਧਿਆਪਕ ਚਮਨ ਲਾਲ, ਅਧਿਆਪਕਾ ਸਰੋਜ ਕੁਮਾਰੀ, ਭੁਵਨੇਸ਼ਵਰੀ ਦੇਵੀ, ਕਵਿਤਾ, ਪ੍ਰਿਆ, ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਨੂੰ ਪੂਰਾ ਕਰਨ ਲਈ ਸਕੂਲ ਦੇ ਅਧਿਆਪਕਾਂ ਚਮਨ ਲਾਲ ਨੇ ਬਤੌਰ ਕੋਚ ਜਿੱਥੇ ਮੈਦਾਨ ਵਿਚ ਖ਼ੂਬ ਪਸੀਨਾ ਵਹਾਇਆ ਉੱਥੇ ਸਰੋਜ ਕੁਮਾਰੀ, ਭੁਵਨੇਸ਼ਵਰੀ ਦੇਵੀ, ਕਵਿਤਾ ਅਤੇ ਪ੍ਰਿਆ ਨੇ ਅਣਥੱਕ ਮਿਹਨਤ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰੇੜੂਪੱਤੀ ਨੇ ਕੁਲ 30 ਤਗਮੇ ਪ੍ਰਾਪਤ ਕਰ ਖੇਡਾਂ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਇਸ ਮੌਕੇ ਸਤੀਸ਼ ਕੁਮਾਰ, ਦਵਿੰਦਰ ਸਿੰਘ, ਊਸ਼ਾ ਦੇਵੀ ਤੇ ਅਨੀਤਾ ਦੇਵੀ ਚੇਅਰਮੈਨ ਅੰਜਨਾ ਦੇਵੀ, ਪੰਚ ਰੀਟਾ ਦੇਵੀ, ਤਿਲਕ ਰਾਜ ਤੇ ਸਰਪੰਚ ਨਰਿੰਦਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਰੈਲੀ ਨੂੰ ਸਫਲ ਬਣਾਉਣ ਲਈ ਮਿਡ-ਡੇ-ਮੀਲ ਵਰਕਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਟਾਂਡਾ ’ਚ ਸ਼ਰਧਾ ਤੇ ਉਤਸ਼ਾਹ ਨਾਲ ਸਜਾਈ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ
Ad Position 24