04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਹੁਸ਼ਿਆਰਪੁਰ ’ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਹੁਸ਼ਿਆਰਪੁਰ, 3 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸ਼ਿਵਰਾਤਰੀ ਉਤਸਵ ਕਮੇਟੀ ਵਲੋਂ ਹੁਸ਼ਿਆਰਪੁਰ ’ਚ ਪ੍ਰਧਾਨ ਹਰੀਸ਼ ਖੋਸਲਾ ਦੀ ਅਗਵਾਈ ’ਚ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਸਥਾਨਕ ਸ਼ਿਵ ਮੰਦਰ ਵਿਜੇ ਨਗਰ ਤੋਂ ਸ਼ੁਰੂ ਹੋਈ ਜੋ ਵੱਖ-ਵੱਖ ਚੌਕਾਂ ਤੇ ਬਾਜ਼ਾਰਾਂ ਤੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ।

Ad Position 21
repet_subhas-goyals [Copy P29]
ਗੁਰਵੀਰ ਸਿੰਘ ਪਿਤਾ : ਅਮਨਦੀਪ ਸਿੰਘ ਮਾਤਾ : ਜਸਪ੍ਰੀਤ ਕੌਰ ਪਿੰਡ : ਬੈਂਸ ਖੁਰਦ (ਹੁਸ਼ਿਆਰਪੁਰ) 04-09-2026
ਹੁਸ਼ਿਆਰਪੁਰ, 3 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸ਼ਿਵਰਾਤਰੀ ਉਤਸਵ ਕਮੇਟੀ ਵਲੋਂ ਹੁਸ਼ਿਆਰਪੁਰ ’ਚ ਪ੍ਰਧਾਨ ਹਰੀਸ਼ ਖੋਸਲਾ ਦੀ ਅਗਵਾਈ ’ਚ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਸਥਾਨਕ ਸ਼ਿਵ ਮੰਦਰ ਵਿਜੇ ਨਗਰ ਤੋਂ ਸ਼ੁਰੂ ਹੋਈ ਜੋ ਵੱਖ-ਵੱਖ ਚੌਕਾਂ ਤੇ ਬਾਜ਼ਾਰਾਂ ਤੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ। ਸ਼ੋਭਾ ਯਾਤਰਾ ’ਚ ਇਲਾਕੇ ਭਰ ਦੀਆਂ ਸੰਗਤਾਂ ਨੇ ਟਰੈਕਟਰ ਟਰਾਲੀਆਂ ਤੇ ਹੋਰਨਾਂ ਸਾਧਨਾਂ ਰਾਹੀਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸ਼ਾਨਦਾਰ ਸਵਾਗਤ ਕੀਤਾ ਅਤੇ ਸੰਗਤਾਂ ਦੇ ਛਕਣ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਸ਼ੋਭਾ ਯਾਤਰਾ ’ਚ ਵੱਖ - ਵੱਖ ਤਰ੍ਹਾਂ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ ਸਨ। ਸ਼ੋਭਾ ਯਾਤਰਾ ਦਾ ਵੱਖ-ਵੱਖ ਭਜਨ ਮੰਡਲੀਆਂ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜੀਵਨ ਲੀਲ੍ਹਾ ਸੰਬੰਧੀ ਭਜਨ ਪੇਸ਼ ਕੀਤੇ ਗਏ ਅਤੇ ਉਨ੍ਹਾਂ ਦੇ ਜੀਵਨ ’ਤੇ ਝਾਤ ਪਾਈ ਗਈ। ਇਸ ਮੌਕੇ ਪ੍ਰਬੰਧਕਾਂ ਵਲੋਂ ਸ਼ੋਭਾ ਯਾਤਰਾ ’ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਸੰਤ ਉਦੇ ਗਿਰੀ , ਸਤਵੰਤ ਸਿੰਘ ਸਿਆ ਣ, ਵ੍ਰਿਜ ਮੋਹਨ ਵਾਲੀਆ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੰਜੀਵ ਤਲਵਾੜ, ਸਾਬਕਾ ਕੌਂਸਲਰ ਨੀਤੀ ਤਲਵਾੜ, ਸਾਬਕਾ ਕੌਂਸਲਰ ਸੰਤੋਖ ਔਜਲਾ, ਬਿਕਰਮਜੀਤ ਸਿੰਘ, ਮਜ਼ਦੂਰ ਆਗੂ ਗੰਗਾ ਪ੍ਰਸ਼ਾਦ, ਅਸ਼ਵਨੀ ਸ਼ਰਮਾ, ਪਵਨ ਸ਼ਰਮਾ, ਕ੍ਰਿਸ਼ਨਾ, ਮਨਜੀਤ ਕੌਰ, ਭੁਪਿੰਦਰ ਸਿੰਘ, ਦੀਪਕ ਕੁਮਾਰ, ਸੰਜੀਵ ਅਰੋੜਾ, ਲੱਕੀ ਠਾਕੁਰ, ਐਡਵੋਕੇਟ ਬ੍ਰਿਜਭੂਸ਼ਣ ਵਾਲੀਆ, ਸੁਚਿਤਾ ਸ਼ਰਮਾ, ਪੰਡਿਤ ਸੁਰਜੀਤ ਸ਼ਰਮਾ, ਬ੍ਰਿਜ ਮੋਹਨ ਸ਼ਰਮਾ, ਸੰਜੀਵ ਵਰਮਾ, ਅਮਰੀਕ ਸਿੰਘ, ਕਮਲੇਸ਼ ਸ਼ਰਮਾ, ਸਕੱਤਰ ਰਮਨ ਕੁਮਾਰ ਸ਼ਰਮਾ, ਸੁਦੇਸ਼ ਮਲਹੋਤਰਾ, ਬਲਦੇਵ ਸ਼ਰਮਾ, ਦੀਪਕ ਕਾਲੀਆ, ਕਪਿਲ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 12 ਸਾਲਾ ਲੜਕੀ ਦੇ ਜਬਰ ਜਨਾਹ ਦੇ ਮਾਮਲੇ ਦਾ ਕੌਮੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
Ad Position 24