30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰਾ ਈਸ ਮਿੱ ਲਰਜ਼ ਐਸੋਸੀਏਸ਼ਨ ਵਲੋਂ ਵਪਾਰੀ ’ਤੇ ਹੋਏ ਹਮਲੇ ਵਿਰੁੱਧ ਸੰਘਰਸ਼ ਦਾ ਐਲਾਨ ਪੁਲਿਸ ਦੀ ਕਾਰਵਾਈ ਨਾ ਕਰਨ ’ ਤੇ ਮਿੱਲ ਮਾਲਕਾਂ ’ ਚ ਭਾਰੀ ਰੋਹ ਸੇਵਾ ਮ ੁਕਤੀ ’ਤੇ ਵਿਸ਼ੇਸ਼ - ਹੈੱਡਮਾਸਟਰ ਬਲਬੀਰ ਸਿੰਘ

ਮਾਹਿਲਪੁਰ - ਹੈੱਡਮਾਸਟਰ ਬਲਬੀਰ ਸਿੰਘ ਦਾ ਜਨਮ ਪਿਤਾ ਗੁਰਦੇਵ ਸਿੰਘ ਦੇ ਘਰ ਮਾਤਾ ਰਤਨ ਕੌਰ ਦੇ ਕੁੱਖੋਂ ਨਾਨਕੇ ਪਿੰਡ ਮਾਣਕੋ ਜ਼ਿਲ੍ਹਾ ਜਲੰਧਰ ਵਿਖੇ 22-08-1968 ਨੂੰ ਹੋਇਆ। ਆਪ ਦੇ ਪਿਤਾ ਸੈਂਟਰ ਹੈੱਡਟੀਚਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।

Ad Position 21
No active advertisement
ਪੁਲਿਸ ਦੀ ਕਾਰਵਾਈ ਨਾ ਕਰਨ ’ ਤੇ ਮਿੱਲ ਮਾਲਕਾਂ ’ ਚ ਭਾਰੀ ਰੋਹ 30-08-2026
ਮਾਹਿਲਪੁਰ - ਹੈੱਡਮਾਸਟਰ ਬਲਬੀਰ ਸਿੰਘ ਦਾ ਜਨਮ ਪਿਤਾ ਗੁਰਦੇਵ ਸਿੰਘ ਦੇ ਘਰ ਮਾਤਾ ਰਤਨ ਕੌਰ ਦੇ ਕੁੱਖੋਂ ਨਾਨਕੇ ਪਿੰਡ ਮਾਣਕੋ ਜ਼ਿਲ੍ਹਾ ਜਲੰਧਰ ਵਿਖੇ 22-08-1968 ਨੂੰ ਹੋਇਆ। ਆਪ ਦੇ ਪਿਤਾ ਸੈਂਟਰ ਹੈੱਡਟੀਚਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਆਪ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਖੰਨੀ ਤੋ ਕਰਨ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਚੰਦੇਲੀ ਤੋਂ ਪੰਜਵੀਂ , ਸਰਕਾਰੀ ਹਾਈ ਸਕੂਲ ਰਾਮਪੁਰ ਝੰਜੋਵਾਲ ਤੋਂ ਦਸਵੀਂ, ਸ.ਸ.ਸ.ਸ.ਸਕੂਲ ਲੜਕੇ ਮਾਹਿਲਪੁਰ ਤੋਂ ਹਾਇਰ ਸੈਕੰਡਰੀ,ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ ਬੀ.ਏ,ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਤੋਂ ਬੀ.ਐਡ ਤੇ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਤੋਂ ਐੱਮ.ਐੱਡ ਦੀ ਪੜ੍ਹਾਈ ਕੀਤੀ। ਆਪ ਨੇ ਭਾਰਤ ਹਾਈ ਸਕੂਲ ਟੂਟੋਮਜਾਰਾ ਤੋਂ ਬਤੌਰ ਜੇ.ਬੀ.ਟੀ ਟੀਚਰ ਦੀ ਸੇਵਾ ਸ਼ੁਰੂ ਕੀਤੀ। ਆਪ ਨੇ ਸਭ ਤੋਂ ਵੀ ਵੱਧ ਸਮਾਂ ਸ.ਸ.ਸ. ਸਕੂਲ ਰਾਮਪੁਰ ਝੰਜੋਵਾਲ ਵਿਖੇ ਬਤੌਰ ਸੋਸ਼ਲ ਸਾਇੰਸ ਮਾਸਟਰ ਸੇਵਾ ਨਿਭਾਈ। ਆਪ ਨੇ ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਬਤੌਰ ਮਾਸਟਰ ਰਿਸੋਰਸ ਪਰਸਨ ਸੇਵਾ ਨਿਭਾਈ। ਰਾਜ ਵਿੱਦਿਅਕ ਖੋਜ ਪਰਿਸ਼ਦ (ਐੱਸ.ਸੀ.ਈ.ਆਰ.ਟੀ ਪੰਜਾਬ) ਦੇ ਵੱਖ ਵੱਖ ਪ੍ਰੋਜੈਕਟਾਂ ਵਿਚ ਗੁਣਾਤਮਿਕ ਸਿੱਖਿਆ ਸੁਧਾਰਾਂ ਦੇ ਲਈ ਬਤੌਰ ਬਲਾਕ ਰਿਸੋਰਸ ਪਰਸਨ, ਬਲਾਕ ਮੈਂਟਰ, ਬਲਾਕ ਰਿਸੋਰਸ ਕੋਆਰਡੀਨੇਟਰ ਦੇ ਤੌਰ ਤੇ ਵੀ ਕੰਮ ਕੀਤਾ। ਸੀ.ਸੀ.ਆਰ.ਟੀ ( ਸੈਂਟਰ ਫ਼ਾਰ ਕਲਚਰਲ ਰਿਸੋਰਸਜ ਐਂਡ ਟਰੇਨਿੰਗ ਨਵੀਂ ਦਿੱਲੀ ਭਾਰਤ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ) ਦੇ ਰਿਜਨਲ ਸੈਂਟਰ ਉਦੈਪੁਰ (ਰਾਜਸਥਾਨ) ,ਗੁਹਾਟੀ (ਆਸਾਮ) ਤੋਂ ਆਪ ਨੇ ਇਨ-ਸਰਵਿਸ ਓਰੀਐਂਟੇਸ਼ਨ ਕੋਰਸ ਕੀਤੇ। ਆਪ ਦੇ ਯਤਨਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਵਿਚ ਸ਼ਿਵਾਲਿਕ ਕਲਚਰਲ ਕਲੱਬ ਦੀ ਸਥਾਪਨਾ ਕੀਤੀ। ਆਪ ਨੇ 29 ਮਾਰਚ 2026 ਨੂੰ ਸਰਕਾਰੀ ਹਾਈ ਸਕੂਲ ਟੂਟੋਮਜਾਰਾ ਵਿਖੇ ਬਤੌਰ ਹੈੱਡਮਾਸਟਰ ਵਜੋਂ ਵਧੀਆਂ ਸੇਵਾਵਾਂ ਦਿੰਦੇ ਹੋਏ 31 ਅਗਸਤ ਨੂੰ ਸੇਵਾ ਮੁਕਤ ਹੋ ਰਹੇ ਹਨ। - ਰਜਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਪਿੰਡ ਗੱਗੜ ਦਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਕਰਵਾਇਆ ਅਗਲੀ ਖ਼ਬਰ ਨਹਿਰੂ ਕਾਲਜ ਦੀਆਂ ਸਹੂਲਤਾਂ ਸੰਬੰਧੀ ਪੀ.ਐੱਸ.ਯੂ. ਵਲੋਂ ਵਿਧਾਇਕ ਡਾ. ਵਿਜੇ ਸਿੰਗਲਾ ਨਾਲ ਮੀਟਿੰਗ
Ad Position 24