ਪਿੰਡ ਗੱਗੜ ਦਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਕਰਵਾਇਆ
ਹਾਜੀਪੁਰ, 29 ਅਗਸਤ (ਪੁਨੀਤ ਭਾਰਦਵਾਜ)- ਬਲਾਕ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਗੱਗੜ ਵਿਚ ਸਾਲਾਨਾ ਛਿੰਝ ਮੇਲਾ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਏ ਇਸ ਛਿੰਝ ਮੇਲੇ ਦੇ ਵਿਚ ਦੂਰ ਦਰਾਜ਼ ਤੋਂ ਆਏ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ।
ਹਾਜੀਪੁਰ, 29 ਅਗਸਤ (ਪੁਨੀਤ ਭਾਰਦਵਾਜ)- ਬਲਾਕ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਗੱਗੜ ਵਿਚ ਸਾਲਾਨਾ ਛਿੰਝ ਮੇਲਾ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਏ ਇਸ ਛਿੰਝ ਮੇਲੇ ਦੇ ਵਿਚ ਦੂਰ ਦਰਾਜ਼ ਤੋਂ ਆਏ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਇਸ ਛਿੰਝ ਮੇਲੇ ਵਿਚ ਸਮਾਜ ਸੇਵੀ ਅੰਤਰ ਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਵੱਡੀ ਮਾਲੀ ਪ੍ਰਿੰਸ ਕੋਹਾਲੀ ਅਤੇ ਵਿਸ਼ਾਲ ਵਿਚਕਾਰ ਹੋਈ ਜਿਸ ਵਿਚ ਪ੍ਰਿੰਸ ਕੋਹਾਲੀ ਜੇਤੂ ਰਿਹਾ। ਛੋਟੀ ਮਾਲੀ ਆਕਾਸ਼ ਪਖੋਕੇ ਅਤੇ ਫਰੂਕ ਗੱਗੜ ਵਿਚਕਾਰ ਹੋਈ ਜਿਸ ਵਿਚ ਆਕਾਸ਼ ਜੇਤੂ ਰਿਹਾ। ਇਸ ਛਿੰਝ ਮੇਲੇ ਦੇ ਵਿਚ ਵੱਡੀ ਗਿਣਤੀ ’ਚ ਪਹੁੰਚੇ ਪਹਿਲਵਾਨਾਂ ਨੂੰ ਦਿਲ ਖਿਚਮੇ ਇਨਾਮ ਦਿੱਤੇ ਗਏ। ਇਸ ਛਿੰਝ ਮੇਲੇ ਵਿਚ ਵੱਡੀ ਮਾਲੀ ਡੇਢ ਲੱਖ ਅਤੇ ਛੋਟੀ ਮਾਲੀ 71 ਹਜ਼ਾਰ ਸੀ। ਇਸ ਮੌਕੇ ਸਰਪੰਚ ਮਾਨ ਸਿੰਘ, ਸੂਬੇਦਾਰ ਵੀਰ ਸਿੰਘ, ਸਰਪੰਚ ਸ਼ਕਤੀ ਸਿੰਘ, ਮੰਗਲ ਸਿੰਘ, ਪ੍ਰਿੰਸ ਸ਼ਰਮਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।