07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਿਲਵਰ ਓਕ ਸਕੂਲ ਵਿਖੇ ਧੂਮ-ਧਾਮ ਨਾਲ ਗਰੀਨ ਦੀਵਾਲੀ ਮਨਾਈ

ਟਾਂਡਾ ਉੜਮੁੜ, 7 ਨਵੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਅਨੋਖੇ ਢੰਗ ਦੇ ਨਾਲ ਦੀਵਾਲੀ ਮਨਾਈ ਗਈ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿਚ ਬੱਚਿਆਂ ਵਲੋਂ ਸਮਾਜ ਨੂੰ ਗਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹੋਏ ਰੰਗੋਲੀ ਮੇਕਿੰਗ ਦੀਆਂ ਡੈਕੋਰੇਸ਼ਨ ਅਤੇ ਬੋਰਡ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 08-11-2026
ਟਾਂਡਾ ਉੜਮੁੜ, 7 ਨਵੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਅਨੋਖੇ ਢੰਗ ਦੇ ਨਾਲ ਦੀਵਾਲੀ ਮਨਾਈ ਗਈ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿਚ ਬੱਚਿਆਂ ਵਲੋਂ ਸਮਾਜ ਨੂੰ ਗਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹੋਏ ਰੰਗੋਲੀ ਮੇਕਿੰਗ ਦੀਆਂ ਡੈਕੋਰੇਸ਼ਨ ਅਤੇ ਬੋਰਡ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਦੇ ਨਾਲ ਸੁੰਦਰ ਰੰਗੋਲੀ ਡਿਜ਼ਾਈਨ ਤਿਆਰ ਕੀਤੇ ਇਸ ਦੇ ਨਾਲ ਹੀ ਬੜੇ ਹੀ ਚਾਅ ਦੇ ਨਾਲ ਦੀਵੇ ਅਤੇ ਸਕੂਲ ਹਾਊਸ ਬੋਰਡ ਡੈਕੋਰੇਟ ਕੀਤੇ। ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਇਸ ਮੌਕੇ ਸਿਲਵਰ ਓਕ ਹਰ ਸਾਲ ਦੀ ਤਰ੍ਹਾਂ ਦੀਵਾਲੀ ਲੋੜਵੰਦਾਂ ਦੀ ਮਦਦ ਕਰਕੇ ਮਨਾਉਂਦਾ ਹੈ ਤੇ ਇਸ ਵਾਰ ਵੀ ਸਕੂਲ ਮੈਨੇਜਮੈਂਟ, ਬੱਚਿਆਂ ਅਤੇ ਸਟਾਫ਼ ਦੇ ਵਲੋਂ ਮਿਲ ਕੇ ਇਹ ਉਪਰਾਲਾ ਕੀਤਾ ਗਿਆ ਹੈ ਕਿ ਇਲਾਕੇ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ਕੰਮ ਕਰ ਰਹੀਆਂ ਕੁੱਝ ਸੰਸਥਾਵਾਂ ਜਿਵੇਂ ਕਿ ਗੁਰੂ ਆਸਰਾ ਸੇਵਾ ਸੁਸਾਇਟੀ ਬਾਹਗਾ, ਬਿਰਧ ਆਸ਼ਰਮ ਦੇਰੀਵਾਲ ਅਤੇ ਕੁਸ਼ਟ ਆਸ਼ਰਮ ਦਸੂਹਾ ਤੱਕ ਰੋਜ਼ਮਰ੍ਹਾ ਦਾ ਵਰਤੋ ਵਾਲਾ ਸਮਾਨ ਇਕੱਠੇ ਕਰਕੇ ਪਹੁੰਚਾਇਆ ਜਾਵੇਗਾ। ਸੋ ਬੱਚਿਆਂ ਨੇ ਆਪਣੇ ਮਾਪਿਆਂ ਦੀ ਮਦਦ ਦੇ ਨਾਲ ਰੋਜ਼ਮਰ੍ਹਾ ਦੇ ਵਰਤੋਂ ਵਾਲਾ ਸਮਾਨ ਇਕੱਠਾ ਕਰਕੇ ਸਕੂਲ ਵਿਚ ਲਿਆਂਦਾ ਅਤੇ ਸਮੂਹ ਸਟਾਫ਼ ਦੇ ਨਾਲ ਮਿਲ ਕੇ ਇਹ ਸਮਾਨ ਵੱਖ-ਵੱਖ ਸੰਸਥਾਵਾਂ ਤੱਕ ਪਹੁੰਚਾਇਆ ਗਿਆ। ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਅਜਿਹੇ ਉਪਰਾਲਿਆਂ ਦੇ ਨਾਲ ਬੱਚਿਆਂ ਦੇ ਅੰਦਰ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਧਦੀ ਹੈ । ਇਸ ਮੌਕੇ ਮੈਨੇਜਰ ਗਜਿੰਦਰਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜੱਗਬੰਧਨ ਸਿੰਘ, ਬਲਦੇਵ, ਅਰਸ਼, ਵਿਨੇ, ਪੰਕਜ, ਸੁਰੇਸ਼, ਸੁਸ਼ੀਲ, ਰਾਜਵਿੰਦਰ, ਵਿਸ਼ਾਲੀ, ਗੁਰਪ੍ਰੀਤ, ਅਰਚਨਾ, ਬਲਜੀਤ, ਕੰਚਨ, ਸੁਮਿਤ, ਪਰਮਜੀਤ, ਰੁਪਿੰਦਰ, ਚੇਤਨਾ, ਨੇਹਾ, ਰਜਮੀਤ, ਹਰਮਿੰਦਰ, ਹਰਜੀਤ, ਵੀਨਾ ਮੋਨਿਕਾ, ਅਮਨ, ਹਰਨਾਮ, ਅੰਕਿਤਾ, ਡੋਲੀ, ਰੀਤੂ, ਮਮਤਾ, ਇਕਬਾਲ, ਪ੍ਰੀਆ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਵਲ ਵਿਧਾ ਦੀਆਂ ਇਤਿਹਾਸਕ, ਸਮਾਜਿਕ ਤੇ ਸੱਭਿਆਚਾਰਕ ਪਰਤਾਂ ਦੀ ਹੋਈ ਗੰਭੀਰ ਪੜਚੋਲ ਅਗਲੀ ਖ਼ਬਰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 11 ਲੱਖ 65 ਹਜ਼ਾਰ ਦੀ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
Ad Position 24