24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਿਜ਼ਨਸ ਸਕੀਮ ਅਧੀਨ ਵਿਦਿਆਰਥੀਆਂ ਨੇ ਆਪਣੇ ਬਣਾਏ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ

ਰਾਮਗੜ੍ਹ ਸੀਕਰੀ, 23 ਅਗਸਤ (ਕਟੋਚ)- ਵਿਦਿਆਰਥੀਆਂ ਵਿਚ ਛੋਟੀ ਉਮਰੇ ਹੀ ਬਿਜ਼ਨਸ ਦੀ ਸੋਚ ਅਤੇ ਹੁਨਰ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਸ਼ੁਰੂ ਕੀਤੀ ਬਿਜ਼ਨਸ ਬਲਾਸਟਰ ਸਕੀਮ ਅਧੀਨ ਪੀ. ਐਮ.

Ad Position 21
No active advertisement
ਅਜੀਤ ਡੈਸਕ 24-08-2026
ਰਾਮਗੜ੍ਹ ਸੀਕਰੀ, 23 ਅਗਸਤ (ਕਟੋਚ)- ਵਿਦਿਆਰਥੀਆਂ ਵਿਚ ਛੋਟੀ ਉਮਰੇ ਹੀ ਬਿਜ਼ਨਸ ਦੀ ਸੋਚ ਅਤੇ ਹੁਨਰ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਸ਼ੁਰੂ ਕੀਤੀ ਬਿਜ਼ਨਸ ਬਲਾਸਟਰ ਸਕੀਮ ਅਧੀਨ ਪੀ. ਐਮ. ਸ੍ਰੀ ਸੀ. ਸੈਕੰਡਰੀ ਸਕੂਲ ਤਲਵਾੜਾ ਇੱਕ ਵਿਖੇ ਵਿਦਿਆਰਥੀਆਂ ਵਲੋਂ ਆਪਣੇ ਵਲੋਂ ਬਣਾਏ ਉਤਪਾਦਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨੀ ਲਗਾਈ। ਇਸ ਸਕੀਮ ਦੇ ਨੋਡਲ ਅਫ਼ਸਰ ਪ੍ਰਿੰ. ਜਪਿੰਦਰ ਕੁਮਾਰ ਅਤੇ ਸਹਾਇਕ ਨੋਡਲ ਅਫ਼ਸਰ ਲੈਕਚਰਾਰ ਸੰਦੀਪ ਜਰਿਆਲ ਦੀ ਅਗਵਾਈ ਵਿਚ ਅਤੇ ਸੀਨੀਅਰ ਕਲਾਸਾਂ ਦੇ ਇੰਚਾਰਜਾਂ ਦੀ ਦੇਖ ਰੇਖ ਵਿਚ ਲਗਾਈ ਇਸ ਪ੍ਰਦਰਸ਼ਨੀ ਵਿਚ ਸਕੂਲ ਦੇ ਬਾਹਰਵੀਂ ਕਲਾਸ ਦੇ ਕੁੱਲ 181 ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿਚ ਸਰਗਰਮੀ ਨਾਲ ਹਿੱਸਾ ਲਿਆ। ਸਹਾਇਕ ਨੋਡਲ ਅਧਿਕਾਰੀ ਸੰਦੀਪ ਜਰਿਆਲ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਉਤਪਾਦਾਂ ਦੇ ਕੁੱਲ 26 ਸਟਾਲ ਲਗਾਏ ਗਏ ਸਨ ਜਿਨ੍ਹਾਂ ਤੇ ਵਿਦਿਆਰਥੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਬਾਖ਼ੂਬੀ ਕੀਤੀ। ਇਸ ਮੌਕੇ ਬਤੌਰ ਜੱਜਾਂ ਦੀ ਭੂਮਿਕਾ ਮੈਡਮ ਮੋਨਿਕਾ ਠਾਕੁਰ ਤੇ ਮੈਡਮ ਨੀਨਾ ਚੌਧਰੀ ਵਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਪ੍ਰਿੰਸੀਪਲ ਜਪਿੰਦਰ ਕੁਮਾਰ ਅਤੇ ਬਿਜ਼ਨਸ ਬਲਾਸਟਰ ਸਕੀਮ ਦੇ ਮਾਸਟਰ ਟਰੇਨਰ ਮੁਕੇਸ਼ ਕੁਮਾਰ ਵਲੋਂ ਵਿਦਿਆਰਥੀਆਂ ਵਲੋਂ ਲਗਾਏ ਸਟਾਲਾਂ ਦਾ ਨਿਰੀਖਣ ਕੀਤਾ ਤੇ ਵਿਦਿਆਰਥੀਆਂ ਨਾਲ ਸਬੰਧਿਤ ਉਤਪਾਦਾਂ ਸਬੰਧੀ ਚਰਚਾ ਵੀ ਕੀਤੀ। ਪ੍ਰਿੰ. ਜੁਪਿੰਦਰ ਕੁਮਾਰ ਨੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਸਕੀਮ ਦਾ ਮੁੱਖ ਮਕਸਦ ਸਕੂਲੀ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲੇ ਦੀ ਬਜਾਏ ਨੌਕਰੀ ਦੇਣ ਵਾਲੇ ਬਣਾਉਣਾ ਹੈ ਤੇ ਉਨ੍ਹਾਂ ਵਿਚ ਵਪਾਰਕ ਸੋਚ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਆਤਮ ਵਿਸ਼ਵਾਸ ਤੇ ਸਮੱਸਿਆਵਾਂ ਹੱਲ ਕਰਨ ਦੀ ਸਮਰੱਥਾ ਉਤਪੰਨ ਕਰਨਾ ਹੈ। ਇਸ ਮੌਕੇ ਉਪ ਪ੍ਰਿੰਸੀਪਲ ਹਮਿੰਦਰ ਪਲਿਆਲ, ਸਮਰਜੀਤ ਸਿੰਘ, ਬਿਕਰਮ ਸਿੰਘ, ਨਰਿੰਦਰ ਪਾਲ, ਅਨੁਜ ਬਡਿਆਲ, ਸੁਨੀਲ ਦੱਤ, ਰਾਕੇਸ਼ ਕੁਮਾਰ, ਮੈਡਮ ਗੀਤਾ ਸ਼ਰਮਾ, ਪ੍ਰੇਮ ਲਤਾ, ਤਜਿੰਦਰ ਕੌਰ, ਇੰਦੂ ਬਾਲਾ, ਸੁਨੀਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ’ਚ ਵਿਰਾਸਤੀ ਮੇਲਾ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਬਾਹਲਾ ’ਚ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ
Ad Position 24