ਵਿਧਾਇਕ ਘੁੰਮਣ ਵਲੋਂ ਚੱਕ ਮਹਿਰਾ ’ਚ 36 ਲੱਖ ਰੁਪਏ ਦੀ ਲਾਗਤ ਨਾਲ ਬਣੇ ਖੇਡ ਪਾਰਕ ਦਾ ਉਦਘਾਟਨ
ਦਸੂਹਾ, 23 ਅਕਤੂਬਰ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਚੱਕ ਮਹਿਰਾ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਖੇਡ ਪਾਰਕ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਦਸੂਹਾ ਹਲਕੇ ਵਿਚ 28ਵਾਂ ਖੇਡ ਪਾਰਕ ਬਣਿਆ ਹੈ।
ਦਸੂਹਾ, 23 ਅਕਤੂਬਰ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਚੱਕ ਮਹਿਰਾ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਖੇਡ ਪਾਰਕ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਦਸੂਹਾ ਹਲਕੇ ਵਿਚ 28ਵਾਂ ਖੇਡ ਪਾਰਕ ਬਣਿਆ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ 27 ਪਿੰਡਾਂ ਵਿਚ ਖੇਡ ਪਾਰਕ ਸਥਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਖੇਡ ਪਾਰਕ ਬਣਾਏ ਹਨ ਅਤੇ ਲੋਕਾਂ ਨੂੰ ਖੇਡਾਂ ਨਾਲ ਜੋੜਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਵਲਪ੍ਰੀਤ ਸਿੰਘ ਸੰਧੂ, ਅਵਤਾਰ ਸਿੰਘ, ਪੰਚ ਮਨਦੀਪ ਸਿੰਘ, ਪੰਚ ਸੁਰਜੀਤ, ਪੰਚ ਗੁਰਮੀਤ ਕੌਰ, ਪੰਚ ਬਲਵਿੰਦਰ ਸਿੰਘ, ਪੰਚ ਕਮਲਜੀਤ ਕੌਰ, ਸਰਬਜੀਤ ਸਿੰਘ, ਚੂਹੜ ਸਿੰਘ, ਸੁਰਜੀਤ ਸਿੰਘ, ਪ੍ਰੋ. ਗੁਰਮੀਤ ਸਿੰਘ, ਦਿਲਬਾਗ ਸਿੰਘ, ਸੋਕਿਨ ਸਿੰਘ, ਕਮਲਜੀਤ ਸਿੰਘ ਹੈਪੀ, ਸ਼ਾਮ ਸਿੰਘ ਸ਼ਾਮਾ, ਜਗਦੀਪ ਸਿੰਘ, ਦੀਦਾਰ ਸਿੰਘ, ਲੰਬੜਦਾਰ ਦਲੇਰ ਸਿੰਘ, ਸਾਭੀ, ਮਾਓ ਗੁੱਜਰ, ਪਰਮਜੀਤ ਸਿੰਘ ਪੰਮਾ, ਗੁਰਦਿਆਲ ਸਿੰਘ, ਓਂਕਾਰ ਸਿੰਘ, ਹਰਜੀਤ ਸਿੰਘ, ਛੋਟੇ ਲਾਲ, ਹੈਪੀ ਫ਼ੌਜੀ, ਲਖਵੀਰ ਸਿੰਘ, ਗੁਲਸ਼ਨ, ਜੱਗਾ, ਬਲਵਿੰਦਰ ਸਿੰਘ, ਬੱਗੂ ਭੋਲਾ, ਗੁੱਜਰ ਰਾਜੇਸ਼ ਪੰਡਿਤ, ਤਰਲੋਚਨ ਸਿੰਘ, ਕੇ. ਪੀ. ਸੰਧੂ, ਐਸ. ਡੀ. ਓ. ਦੇਵੀ ਸ਼ਰਨ, ਸੰਦੀਪ ਸਿੰਘ ਢਿੱਲੋਂ, ਜੇ. ਈ. ਜਸਦੀਪ ਸਿੰਘ ਹਾਜ਼ਰ ਸਨ।