23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਮਾਜ ਸੇਵਕ ਅਰਜਣ ਸਿੰਘ ਅਟਵਾਲ ਨਮਿਤ ਅੰਤਿਮ ਅਰਦਾਸ ਭਲਕੇ

ਬੀਣੇਵਾਲ, 23 ਅਕਤੂਬਰ (ਬੈਜ ਚੌਧਰੀ)-ਸਮਾਜ ਸੇਵਕ ਅਰਜਣ ਸਿੰਘ ਅਟਵਾਲ ਨੈਣਵਾਂ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਨੈਣਵਾਂ ਬੀਤ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 24-10-2026
ਬੀਣੇਵਾਲ, 23 ਅਕਤੂਬਰ (ਬੈਜ ਚੌਧਰੀ)-ਸਮਾਜ ਸੇਵਕ ਅਰਜਣ ਸਿੰਘ ਅਟਵਾਲ ਨੈਣਵਾਂ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਨੈਣਵਾਂ ਬੀਤ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ। ਅਰਜਣ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਓੰਕਾਰ ਸਿੰਘ ਅਟਵਾਲ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦਿਖਾਈ ਗਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ 25 ਅਕਤੂਬਰ ਨੂੰ ਉਨ੍ਹਾਂ ਦੇ ਗ੍ਰਹਿ ਨੈਣਵਾਂ-ਬੀਤ ‘ਚ ਪਾਏ ਜਾਣਗੇ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਨੈਣਵਾਂ ‘ ਚ 12 ਵਜੇ ਤੋਂ 1:30 ਵਜੇ ਤੱਕ ਹੋਵੇਗੀ। ਅਰਜਣ ਸਿੰਘ ਦੇ ਦਿਹਾਂਤ ‘ਤੇ ਭਾਗ ਸਿੰਘ ਅਟਵਾਲ ਕੈਨੇਡਾ, ਅਮਰਪ੍ਰੀਤ ਸਿੰਘ ਲਾਲੀ ਇੰਚਾਰਜ ਹਲਕਾ ਗੜ੍ਹਸ਼ੰਕਰ ਕਾਂਗਰਸ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਅਜਾਇਬ ਸਿੰਘ ਬੋਪਾਰਾਏ, ਮਾ: ਪਵਨ ਸ਼ਰਮਾ, ਬਲਵਿੰਦਰ ਸਿੰਘ ਸੋਢੀ ਬੋਪਾਰਾਏ ਸਰਪੰਚ, ਰਾਜਵਿੰਦਰ ਸਿੰਘ ਰਾਜਾ ਸਾਬਕਾ ਸਰਪੰਚ, ਅਮਨਦੀਪ ਚੇਚੀ ਬੀਣੇਵਾਲ, ਡਿੰਪਲ ਰਾਣਾ ਨੈਣਵਾਂ, ਲਾਲਾ ਤਿਲਕ ਰਾਜ, ਮਹਿੰਦਰ ਸਿੰਘ ਪੰਚ, ਹਰਮੇਸ਼ ਸਿੰਘ ਭੀਮਾ ਸਾਬਕਾ ਸਰਪੰਚ, ਸੂਬੇ: ਸੋਮ ਨਾਥ, ਸੰਦੀਪ ਰਾਣਾ ਕਾਲੇਵਾਲ-ਬੀਤ, ਕਮਲ ਕਟਾਰੀਆ ਸੰਮਤੀ ਮੈਂਬਰ, ਤਰਸੇਮ ਕਸਾਣਾ, ਰੌਸ਼ਨ ਲਾਲ ਸਾਬਕਾ ਸਰਪੰਚ, ਮੋਹਣ ਸਿੰਘ ਅਟਵਾਲ ਨੈਣਵਾਂ, ਕੁਲਦੀਪ ਸਿੰਘ ਸੰਮਤੀ ਮੈਂਬਰ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਾਈਬ੍ਰਿਡ ਝੋਨਾ ਚੁੱਕਣ ਤੋਂ ਟਾਲ-ਮਟੋਲ ਕਰਨ ਵਾਲੇ ਸ਼ੈਲਰ ਹੋਣਗੇ ਬਲੈਕ ਲਿਸਟ-ਡਾ. ਬਲਜੀਤ ਕੌਰ ਅਗਲੀ ਖ਼ਬਰ ਇੰਜ: ਜੋਸ਼ੀ ਨੇ ਰਿਹਾਣਾ ਜੱਟਾਂ ’ਚ ਸਹਾਇਕ ਕਾਰਜਕਾਰੀ ਇੰਜੀਨੀਅਰ ਦਾ ਅਹੁਦਾ ਸੰਭਾਲਿਆ
Ad Position 24