25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਵਲੋਂ ਭਾਰਤੀ ਫੁੱਟਬਾਲ ਦੇ ਅੰਤਰਰਾਸ਼ਟਰੀ ਫੁੱਟਬਾਲਰਾਂ ਤੇ ਕੋਚਾਂ ਦਾ ਸਨਮਾਨ

ਮਾਹਿਲਪੁਰ, 23 ਅਗਸਤ (ਰਜਿੰਦਰ ਸਿੰਘ)- ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਦੇ ਅਹੁਦੇਦਾਰਾਂ ਦੇ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਦੀ ਅਗਵਾਈ ’ਚ ਹੋਏ ਇਕੱਠ ਮੌਕੇ ਅੰਤਰਰਾਸ਼ਟਰੀ ਫੁੱਟਬਾਲਰਾਂ ਦੇ ਸਨਮਾਨ ਵਜੋਂ ਸਾਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਰਜਿੰਦਰ ਸਿੰਘ ਜੱਗਾ, ਦਲਜੀਤ ਸਿੰਘ ਬਿੱਟੂ ਰਾਮਪੁਰ, ਸੰਦੀਪ ਸੈਣੀ ਵਿਕੀ ਤੇ ਮਨਜਿੰਦਰ ਸਿੰਘ ਵਲੋਂ ਹਰਜਿੰਦਰ ਸਿੰਘ ਜੱਗਾ, ਦਲਜੀਤ ਸਿੰਘ ਬਿੱਟੂ ਰਾਮਪੁਰ, ਸੰਦੀਪ ਸੈਣੀ ‘ਵਿਕੀ’ ਮਾਹਿਲਪੁਰ ਤੇ ਮਨਜਿੰਦਰ ਸਿੰਘ ਮਾਹਿਲਪੁਰ ਵਲੋਂ ਅੰਤਰਰਾਸ਼ਟਰੀ ਪੱਧਰ ’ਚ ਫੁੱਟਬਾਲ ਦੀ ਦੁਨੀਆਂ ’ਚ ਨਾਮਣਾ ਖੱਟਣ ਵਾਲੇ ਭਾਰਤੀ ਫੁੱਟਬਾਲ ਦੇ ਦੋ ਬਾਬਾ ਬੋਹੜ, ਅੰਤਰਰਾਸ਼ਟਰੀ ਫੁੱਟਬਾਲਰਾਂ, ਉਸਤਾਦ ਤੇ ਗੁਰੂ ਦਾ ਮਾਣ ਹਾਸਲ ਕਰਨ ਵਾਲੇ ਅਰਜਨਾ ਐਵਾਰਡ ਪ੍ਰਾਪਤ ਕਰਨ ਵਾਲੇ ਫੁੱਟਬਾਲਰ ਉਸਤਾਦ ਸਰਦਾਰ ਇੰਦਰ ਸਿੰਘ ਤੇ ਗੁਰੂ ਸਰਦਾਰ ਗੁਰਦੇਵ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-08-2026
ਮਾਹਿਲਪੁਰ, 23 ਅਗਸਤ (ਰਜਿੰਦਰ ਸਿੰਘ)- ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਦੇ ਅਹੁਦੇਦਾਰਾਂ ਦੇ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਦੀ ਅਗਵਾਈ ’ਚ ਹੋਏ ਇਕੱਠ ਮੌਕੇ ਅੰਤਰਰਾਸ਼ਟਰੀ ਫੁੱਟਬਾਲਰਾਂ ਦੇ ਸਨਮਾਨ ਵਜੋਂ ਸਾਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਰਜਿੰਦਰ ਸਿੰਘ ਜੱਗਾ, ਦਲਜੀਤ ਸਿੰਘ ਬਿੱਟੂ ਰਾਮਪੁਰ, ਸੰਦੀਪ ਸੈਣੀ ਵਿਕੀ ਤੇ ਮਨਜਿੰਦਰ ਸਿੰਘ ਵਲੋਂ ਹਰਜਿੰਦਰ ਸਿੰਘ ਜੱਗਾ, ਦਲਜੀਤ ਸਿੰਘ ਬਿੱਟੂ ਰਾਮਪੁਰ, ਸੰਦੀਪ ਸੈਣੀ ‘ਵਿਕੀ’ ਮਾਹਿਲਪੁਰ ਤੇ ਮਨਜਿੰਦਰ ਸਿੰਘ ਮਾਹਿਲਪੁਰ ਵਲੋਂ ਅੰਤਰਰਾਸ਼ਟਰੀ ਪੱਧਰ ’ਚ ਫੁੱਟਬਾਲ ਦੀ ਦੁਨੀਆਂ ’ਚ ਨਾਮਣਾ ਖੱਟਣ ਵਾਲੇ ਭਾਰਤੀ ਫੁੱਟਬਾਲ ਦੇ ਦੋ ਬਾਬਾ ਬੋਹੜ, ਅੰਤਰਰਾਸ਼ਟਰੀ ਫੁੱਟਬਾਲਰਾਂ, ਉਸਤਾਦ ਤੇ ਗੁਰੂ ਦਾ ਮਾਣ ਹਾਸਲ ਕਰਨ ਵਾਲੇ ਅਰਜਨਾ ਐਵਾਰਡ ਪ੍ਰਾਪਤ ਕਰਨ ਵਾਲੇ ਫੁੱਟਬਾਲਰ ਉਸਤਾਦ ਸਰਦਾਰ ਇੰਦਰ ਸਿੰਘ ਤੇ ਗੁਰੂ ਸਰਦਾਰ ਗੁਰਦੇਵ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਲਵਿੰਦਰ ਸਿੰਘ ਹੀਰ ਨੇ ਕਿਹਾ ਕਿ ਓਲੰਪੀਅਨ ਸਵ: ਸਰਦਾਰ ਜਰਨੈਲ ਸਿੰਘ ਪਨਾਮ ਤੋਂ ਬਾਅਦ ਅਰਜਨਾ ਐਵਾਰਡ ਪ੍ਰਾਪਤ ਕਰਨ ਵਾਲੇ ਫੁੱਟਬਾਲਰ ਉਸਤਾਦ ਸਰਦਾਰ ਇੰਦਰ ਸਿੰਘ ਤੇ ਗੁਰੂ ਸਰਦਾਰ ਗੁਰਦੇਵ ਸਿੰਘ ਗਿੱਲ ਦੇ ਨਾਮ ਤੇ ਪ੍ਰਾਪਤੀਆਂ ਤੋਂ ਦੇਸ਼ ਦਾ ਹਰ ਇੱਕ ਫੁੱਟਬਾਲ ਖਿਡਾਰੀ ਤੇ ਖੇਡ ਪ੍ਰੇਮੀ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਜਿੱਥੇ ਆਪਣੀ ਪੂਰੀ ਜ਼ਿੰਦਗੀ ਫੁੱਟਬਾਲ ਦੀ ਖੇਡ ਨੂੰ ਸਮਰਪਿਤ ਕੀਤੀ ਉੱਥੇ ਦੋਵਾਂ ਮਹਾਨ ਸ਼ਖ਼ਸੀਅਤਾਂ ਨੇ ਆਪਣੇ ਆਸ਼ੀਰਵਾਦ ਤੇ ਸਹਿਯੋਗ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕਰਕੇ ਦੇਸ਼ ਦੀ ਝੋਲੀ ਪਾਏ। ਇਸ ਮੌਕੇ ਹੋਰ ਖੇਡ ਪ੍ਰਮੋਟਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੇ ਵਿਹੜੇ ਵਿਚ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ 33 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਲਾਇਬਰੇਰੀ ਦਾ ਉਦਘਾਟਨ
Ad Position 24