ਵਿਧਾਇਕ ਘੁੰਮਣ ਵਲੋਂ ਨਵ ਯੁਵਕ ਰਾਮ ਲੀਲ੍ਹਾ ਕਮੇਟੀ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ
ਤਲਵਾੜਾ, 13 ਅਗਸਤ (ਮਹਿਤਾ)- ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਨਵ ਯੁਵਕ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਪਵਨ ਸ਼ਰਮਾ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ।
ਤਲਵਾੜਾ, 13 ਅਗਸਤ (ਮਹਿਤਾ)- ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਨਵ ਯੁਵਕ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਪਵਨ ਸ਼ਰਮਾ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਐਡ. ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਧਾਰਮਿਕ ਸੰਸਥਾਵਾਂ ਨੂੰ ਆਮ ਆਦਮੀ ਪਾਰਟੀ ਵਲੋਂ ਫ਼ੰਡ ਦਿੱਤੇ ਜਾ ਰਹੇ ਹਨ। ਇਸ ਮੌਕੇ ‘ਆਪ’ ਨੇਤਾ ਜੋਗਿੰਦਰਪਾਲ ਛਿੰਦਾ ਐਮ. ਸੀ., ਪ੍ਰਧਾਨ ਆਸੂ ਅਰੋੜਾ, ਪ੍ਰਿੰਸ ਗਿੱਲ, ਅੰਕੂਸ਼ ਸੂਦ, ਮੁਨੀਸ਼ ਪੂਰੀ, ਰਾਜਾ ਤਲਵਾੜਾ, ਦੀਪੂ ਪ੍ਰਧਾਨ, ਦਕਸ਼ ਜਿੰਦਲ ਹਾਜ਼ਰ ਸਨ।