ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਮੌਤ
ਮਾਹਿਲਪੁਰ, 13 ਅਗਸਤ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਮਾਹਿਲਪੁਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਭਾਰਟਾ ਗਣੇਸ਼ਪੁਰ ਕੋਲ ਇੱਕ ਬੇਕਾਬੂ ਹੋਈ ਕਾਰ ਸੜਕ ਨਾਲ ਲੱਗੇ ਦਰੱਖਤ ਦੇ ਮੁੰਢ ਨਾਲ ਟਕਰਾਉਣ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਹਿਲਪੁਰ ਨਾਲ ਲੱਗਦੇ ਪਿੰਡ ਠੁਆਣਾ ਦਾ ਵਸਨੀਕ ਮਨਦੀਪ ਸਿੰਘ (29) ਪੁੱਤਰ ਜਸਵਿੰਦਰ ਸਿੰਘ ਜਹਾਨਖੇਲਾਂ ਵਿਖੇ ਡਿਊਟੀ ਕਰਦਾ ਸੀ ਤੇ ਉਹ ਬੀਤੀ ਰਾਤ ਕਰੀਬ 12:40 ਵਜੇ ਡਿਊਟੀ ਕਰਕੇ ਆਪਣੀ ਕਾਰ (ਪੀ.
ਮਾਹਿਲਪੁਰ, 13 ਅਗਸਤ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਮਾਹਿਲਪੁਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਭਾਰਟਾ ਗਣੇਸ਼ਪੁਰ ਕੋਲ ਇੱਕ ਬੇਕਾਬੂ ਹੋਈ ਕਾਰ ਸੜਕ ਨਾਲ ਲੱਗੇ ਦਰੱਖਤ ਦੇ ਮੁੰਢ ਨਾਲ ਟਕਰਾਉਣ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਹਿਲਪੁਰ ਨਾਲ ਲੱਗਦੇ ਪਿੰਡ ਠੁਆਣਾ ਦਾ ਵਸਨੀਕ ਮਨਦੀਪ ਸਿੰਘ (29) ਪੁੱਤਰ ਜਸਵਿੰਦਰ ਸਿੰਘ ਜਹਾਨਖੇਲਾਂ ਵਿਖੇ ਡਿਊਟੀ ਕਰਦਾ ਸੀ ਤੇ ਉਹ ਬੀਤੀ ਰਾਤ ਕਰੀਬ 12:40 ਵਜੇ ਡਿਊਟੀ ਕਰਕੇ ਆਪਣੀ ਕਾਰ (ਪੀ.ਬੀ. 07 ਬੀ.ਜ਼ੈੱਡ-8804) ‘ਚ ਵਾਪਸ ਆਪਣੇ ਪਿੰਡ ਠੁਆਣਾ ਨੂੰ ਆ ਰਿਹਾ ਪਰ ਜਦੋਂ ਉਹ ਉਕਤ ਸਥਾਨ ‘ਤੇ ਪਹੁੰਚਿਆਂ ਤਾਂ ਉਸ ਦੀ ਅਚਾਨਕ ਬੇਕਾਬੂ ਹੋਈ ਕਾਰ ਸੜਕ ਨਾਲ ਪਈਆਂ ਪੌੜੀਆਂ ਨਾਲ ਟਕਰਾਉਂਦੀ ਹੋਈ ਇਕ ਦਰੱਖਤ ਦੇ ਮੁੰਢ ਨਾਲ ਜਾ ਟਕਰਾਈ ਤੇ ਸੜਕ ਦੀ ਦੂਸਰੀ ਸਾਈਡ ਜਾ ਪਲਟੀ। ਇਸ ਘਟਨਾ ਦੌਰਾਨ ਮਨਦੀਪ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰੀ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮਾਹਿਲਪੁਰ ਦੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।